ਮੁੰਬਈ: ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਅਦਾਕਾਰੀ ਤੋਂ ਇਲਾਵਾ ਖ਼ਾਲਸਾ ਏਡ ਸੰਸਥਾ ਦੇ ਨਾਲ ਜੁੜੇ ਹੋਏ ਹਨ। ਰਣਦੀਪ ਜਿੰਨ੍ਹਾਂ ਹੋ ਸਕੇ ਖ਼ਾਲਸਾ ਏਡ ਸੰਸਥਾ ਦੇ ਨਾਲ ਹੱਥ ਵਟਾਉਂਦੇ ਹੋਏ ਕਈ ਵਾਰ ਵਿਖਾਈ ਦੇ ਚੁੱਕੇ ਹਨ। ਹਾਲ ਹੀ ਦੇ ਵਿੱਚ ਅਦਾਕਾਰ ਰਣਦੀਪ ਨੇ ਫ਼ੇਸਬੁੱਕ 'ਤੇ ਪੋਸਟ ਪਾਈ ਹੈ ਜਿਸ 'ਚ ਉਹ ਗਣਪਤੀ ਵਿਸਰਜਨ ਵੇਲੇ ਜੋ ਕੂੜਾ ਕਰਕਟ ਜਮ੍ਹਾਂ ਹੁੰਦਾ ਹੈ ਉਸ ਨੂੰ ਸਾਫ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਇੱਥੇ ਵੀ ਖ਼ਾਲਸਾ ਏਡ ਨਾਲ ਮੌਜੂਦ ਹੈ।
- " class="align-text-top noRightClick twitterSection" data="">
ਕਾਬਿਲ-ਏ-ਗੌਰ ਹੈ ਕਿ ਖ਼ਾਲਸਾ ਏਡ ਉਹ ਸੰਸਥਾ ਹੈ ਜੋ ਹਰ ਇੱਕ ਦੀ ਮਦਦ ਲਈ ਤਿਆਰ ਰਹਿੰਦੀ ਹੈ। ਦੁਨੀਆ ਦੇ ਕਿਸੇ ਵੀ ਕੋਨੇ 'ਚ ਕੋਈ ਵੀ ਮੁਸੀਬਤ ਆ ਜਾਵੇ ਖ਼ਾਲਸਾ ਏਡ ਮਦਦ ਲਈ ਪਹੁੰਚ ਜਾਂਦੀ ਹੈ। ਇਸ ਵਾਰ ਖ਼ਾਲਸਾ ਏਡ ਵਾਤਾਵਰਨ ਦੀ ਮਦਦ ਕਰਨ ਪੁੱਜੀ ਸੀ। ਮੁੰਬਈ 'ਚ ਹਾਲ ਹੀ ਦੇ ਵਿੱਚ ਹੋਏ ਗਣਪਤੀ ਵਿਸਰਜਨ ਕਾਰਨ ਜੋ ਵਾਤਾਵਰਨ ਦੀ ਹਾਲਤ ਹੋਈ ਉਸ ਨੂੰ ਹੀ ਸੁਧਾਰਣ ਲਈ ਖ਼ਾਲਸਾ ਏਡ ਅਤੇ ਰਣਦੀਪ ਹੁੱਡਾ ਨੇ ਇਹ ਟੀਚਾ ਮਿੱਥਿਆ ਕਿ ਉਹ ਸਮਾਜ ਦੀ ਸੇਵਾ ਕਰਨਗੇ।
ਰਣਦੀਪ ਹੁੱਡਾ ਨੇ ਆਪਣੇ ਫ਼ੇਸਬੁੱਕ 'ਤੇ ਪੋਸਟ ਪਾਈ ਕਿ ਸ਼ਹਿਰ ਮੁੰਬਈ ਲਈ ਤਾੜੀਆਂ ਕਿਉਂਕਿ ਗਣੇਸ਼ ਵਿਸਰਜਨ ਦੌਰਾਨ ਮੂਰਤੀਆਂ ਦੇ ਵਿਸਰਜ਼ਨ ਦੇ ਵਿੱਚ ਕਾਫ਼ੀ ਕਮੀ ਵੇਖਣ ਨੂੰ ਮਿਲੀ। ਰਣਦੀਪ ਹੁੱਡਾ ਨੇ ਅਫ਼ਰੋਜ਼ ਸ਼ਾਹ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਫ਼ਰੋਜ਼ ਸ਼ਾਹ ਨੇ ਮੇਰੀਨ ਪ੍ਰਦੂਸ਼ਨ ਬਾਰੇ ਜਾਣਕਾਰੀ ਦਿੱਤੀ ਅਤੇ ਵਾਤਾਵਰਣ ਦੀ ਸੇਵਾ ਕਰਨ ਦਾ ਮੌਕਾ ਦਿੱਤਾ।
ਪੋਸਟ 'ਚ ਰਣਦੀਪ ਹੁੱਡਾ ਨੇ ਖ਼ਾਲਸਾ ਏਡ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਸੰਸਥਾ ਦੇ ਬੰਦੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਹਨ।