ਹੈਦਰਾਬਾਦ: ਬਾਲੀਵੁੱਡ ਦੇ ਲਵਬਰਡਜ਼ ਰਣਬੀਰ ਕਪੂਰ ਅਤੇ ਆਲੀਆ ਭੱਟ ਇੱਕ ਖੁਸ਼ਖਬਰੀ ਦੇ ਨਾਲ ਸਾਲ 2020 ਦਾ ਅੰਤ ਕਰਨ ਵਾਲੇ ਹਨ। ਦੱਸ ਦਈਏ ਕਿ ਦੋਵੇਂ ਮੰਗਲਵਾਰ ਨੂੰ ਜੈਪੁਰ ਲਈ ਰਵਾਨਾ ਹੋਏ ਸਨ। ਰਿਪੋਰਟਾਂ ਦੇ ਮੁਤਾਬਕ ਦੋਵੇਂ ਰਣਥੰਬੋਰ ਦੇ ਇੱਕ ਲਗਜ਼ਰੀ ਹੋਟਲ ਵਿੱਚ ਦੋਵਾਂ ਦੀ ਸਗਾਈ ਹੋਣ ਦੀ ਸੰਭਾਵਨਾ ਹੈ।
ਮੰਗਲਵਾਰ ਸਵੇਰੇ ਰਣਬੀਰ, ਉਨ੍ਹਾਂ ਦੀ ਮਾਂ ਨੀਤੂ ਕਪੂਰ, ਭੈਣ ਰਿਧੀਮਾ ਕਪੂਰ ਸਹਿਨੀ ਅਤੇ ਉਨ੍ਹਾਂ ਦੀਆਂ ਧੀਆਂ ਸਮਰਾ ਅਤੇ ਆਲੀਆ ਨੂੰ ਮੁੰਬਈ ਦੇ ਕਾਲੀਨਾ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਕੁੱਝ ਹੀ ਪਲਾਂ ਬਾਅਦ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੂੰ ਜੈਪੁਰ ਲਈ ਉਡਾਣ ਭਰਨ ਲਈ ਹਵਾਈ ਅੱਡੇ 'ਤੇ ਵੀ ਵੇਖਿਆ ਗਿਆ। ਇਹ ਵੀ ਪਤਾ ਲੱਗਿਆ ਹੈ ਕਿ ਭੱਟ ਪਰਿਵਾਰ ਵੀ ਰਾਜਸਥਾਨ ਲਈ ਰਵਾਨਾ ਹੋਵੇਗਾ। ਆਲੀਆ ਦੇ ਨੇੜਲੇ ਫਿਲਮ ਨਿਰਮਾਤਾ ਕਰਨ ਜੌਹਰ ਵੀ ਇਸ ਸਮਾਰੋਹ ਵਿੱਚ ਸ਼ਾਮਲ ਹੋਣਗੇ।
![ਰਣਬੀਰ, ਰਣਵੀਰ ਅਤੇ ਨੀਤੂ](https://etvbharatimages.akamaized.net/etvbharat/prod-images/10057481_neetu.jpg)
ਇੱਕ ਵੱਡੀ ਵੈਬਲਾਈਡ ਰਿਪੋਰਟ ਦੇ ਮੁਤਾਬਕ, ਆਰ.ਕੇ., ਆਲੀਆ ਅਤੇ ਪਰਿਵਾਰਕ ਮੈਂਬਰ ਰਣਥੰਬੋਰ ਦੇ ਅਮਨ ਹੋਟਲ ਵਿੱਚ ਇਕੱਠੇ ਰਹਿ ਰਹੇ ਹਨ। ਰਣਬੀਰ ਅਤੇ ਆਲੀਆ ਦੀ ਸਗਾਈ ਦੀ ਖ਼ਬਰ ਤੇਜ਼ੀ ਨਾਲ ਜ਼ੋਰ ਫੜ ਰਹੀ ਹੈ ਕਿਉਂਕਿ ਉਨ੍ਹਾਂ ਦੇ ਪਰਿਵਾਰ ਅਤੇ ਦੋਸਤ ਇਕੱਠੇ ਉਡਾਨ ਭਰ ਰਹੇ ਹਨ ਅਤੇ ਕਥਿਤ ਤੌਰ 'ਤੇ ਇੱਕ ਹੀ ਥਾਂ 'ਤੇ ਰਹਿ ਰਹੇ ਹਨ।
ਮਹੱਤਵਪੂਰਣ ਗੱਲ ਇਹ ਹੈ ਕਿ ਮੰਗਲਵਾਰ ਰਾਤ ਨੂੰ ਨੀਤੂ ਨੇ ਰਣਬੀਰ ਅਤੇ ਰਣਵੀਰ ਨਾਲ ਇੰਸਟਾਗ੍ਰਾਮ 'ਤੇ ਸੈਲਫੀ ਸਾਂਝੀ ਕੀਤੀ ਸੀ।
ਇਹ ਮੰਨਿਆ ਜਾਂਦਾ ਹੈ ਕਿ ਅਫਵਾਹਾਂ ਵਿੱਚ ਸੱਚਾਈ ਹੋ ਸਕਦੀ ਹੈ ਕਿਉਂਕਿ ਹਾਲ ਹੀ ਵਿੱਚ ਇੱਕ ਇੰਟਰਵਿਊ 'ਚ ਰਣਵੀਰ ਨੇ ਆਲੀਆ ਨਾਲ ਆਪਣੇ ਵਿਆਹ ਬਾਰੇ ਗੱਲ ਸਾਂਝੀ ਕੀਤੀ ਸੀ, 'ਮੈਂ ਆਪਣੀ ਜ਼ਿੰਦਗੀ ਦੇ ਬਹੁਤ ਸ਼ੁਰੂ ਵਿੱਚ ਇਸ ਟੀਚੇ 'ਤੇ ਟਿੱਕ ਲਗਾਓਣਾ ਚਾਹੁੰਦਾ ਹਾਂ।'