ਮੁੰਬਈ: ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦਾ ਜਨਮ ਲੰਡਨ 'ਚ ਹੋਇਆ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੂਰੁਆਤ ਬਸ ਕੰਡਕਟਰ ਦੇ ਤੌਰ 'ਤੇ ਕੀਤੀ ਸੀ। ਅੱਜ ਰਾਜ ਕੁੰਦਰਾ ਦਾ ਨਾਂਅ ਟਾਪ ਦੇ ਵਪਾਰੀਆਂ 'ਚ ਆਉਂਦਾ ਹੈ। 9 ਸਤੰਬਰ 1975 ਨੂੰ ਰਾਜ ਕੁੰਦਰਾ ਦਾ ਜਨਮ ਹੋਇਆ ਸੀ।
ਸ਼ਿਲਪਾ ਅਤੇ ਰਾਜ ਕੁੰਦਰਾ ਦੀ ਪਹਿਲੀ ਮੁਲਾਕਾਤ ਲੰਡਨ 'ਚ ਹੋਈ ਸੀ। ਉਸ ਵੇਲੇ ਸ਼ਿਲਪਾ ਇੱਕ ਬ੍ਰੈਂਡ ਦਾ ਪ੍ਰਮੋਸ਼ਨ ਕਰ ਰਹੀ ਸੀ। ਰਾਜ ਨੇ ਉਸ ਵੇਲੇ ਸ਼ਿਲਪਾ ਦੀ ਮਦਦ ਕੀਤੀ ਸੀ। ਇਸ ਦੌਰਾਨ ਦੋਵੇਂ ਇੱਕ ਦੂਜੇ ਦੇ ਕਰੀਬ ਆਏ। ਰਾਜ ਪਹਿਲਾਂ ਤੋਂ ਵਿਆਏ ਹੋਏ ਸਨ ਫਿਰ ਵੀ ਰਾਜ ਅਤੇ ਸ਼ਿਲਪਾ ਇੱਕ ਦੂਜੇ ਨੂੰ ਡੇਟ ਕਰਨ ਲੱਗੇ। ਸ਼ਿਲਪਾ ਸ਼ੈੱਟੀ ਨੇ ਦੱਸਿਆ ਕਿ ਰਾਜ ਕੁੰਦਰਾ ਨੇ ਉਨ੍ਹਾਂ ਨੂੰ ਪ੍ਰਪੋਜ਼ ਕਰਨ ਦੇ ਲਈ ਪਹਿਲਾਂ ਤੋਂ ਹੀ ਪੈਰਿਸ ਦਾ ਗ੍ਰੈਂਡ ਹੋਟਲ ਬੁੱਕ ਕਰ ਲਿਆ ਸੀ।
ਰਾਜ ਕੁੰਦਰਾ ਦੀ ਪਹਿਲੀ ਪਤਨੀ ਕਵੀਤਾ ਦਾ ਇਹ ਕਹਿਣਾ ਹੈ ਕਿ ਸ਼ਿਲਪਾ ਕਾਰਨ ਰਾਜ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਨਵ ਜੰਮੀ ਬੱਚੀ ਨੂੰ ਛੱਡ ਦਿੱਤਾ। ਕਵਿਤਾ ਨੇ ਸ਼ਿਲਪਾ 'ਤੇ ਉਨ੍ਹਾਂ ਦਾ ਵਿਆਹ ਤੋੜਣ ਦਾ ਦੋਸ਼ ਲਗਾਇਆ ਸੀ। ਦੂਜੇ ਪਾਸੇ ਸ਼ਿਲਪਾ ਦਾ ਕਹਿਣਾ ਇਹ ਸੀ ਕਿ ਉਹ ਕਦੀ ਕਵਿਤਾ ਨੂੰ ਮਿਲੀ ਹੀ ਨਹੀਂ ਜਦੋਂ ਉਹ ਰਾਜ ਕੁੰਦਰਾ ਨੂੰ ਮਿਲੀ ਉਸ ਵੇਲੇ ਉਹ ਕਵਿਤਾ ਨਾਲੋਂ ਵੱਖ ਹੋ ਚੁੱਕੇ ਸਨ। ਸ਼ਿਲਪਾ ਨੇ ਰਾਜ ਕੁੰਦਰਾ ਨਾਲ ਵਿਆਹ 22 ਨਵੰਬਰ 2009 ਨੂੰ ਕਰਵਾਇਆ। ਇਸ ਵੇਲੇ ਬਾਲੀਵੁੱਡ ਦੇ ਹੈਪੀ ਕਪਲਸ ਦੇ ਵਿੱਚ ਇਸ ਜੋੜੀ ਦਾ ਨਾਂਅ ਸਿੱਖਰ 'ਤੇ ਆਉਂਦਾ ਹੈ।