ਮੁੰਬਈ : ਪਾਇਲ ਰਾਜਪੂਤ ਨੇ ਟਾਲੀਵੁੱਡ 'ਚ ਆਪਣੀ ਸ਼ੁਰੂਆਤ 'RX 100' ਨਾਲ ਕੀਤੀ ਸੀ। ਪੰਜਾਬੀ ਅਤੇ ਟਾਲੀਵੁੱਡ ਅਦਾਕਾਰਾ ਪਾਇਲ ਨੇ ਹਾਲ ਹੀ ਵਿੱਚ #MeToo ਮੂਵਮੈਂਟ ਤੇ ਕਾਸਟਿੰਗ ਕਾਉਚ 'ਤੇ ਆਪਣੀ ਗੱਲ ਜ਼ਾਹਿਰ ਕੀਤੀ ਹੈ।
ਇੱਕ ਇੰਟਰਵਿਊ ਵਿੱਚ ਉਸ ਨੇ ਆਪਣੇ ਨਾਲ ਕਾਸਟਿੰਗ ਕਾਉਚ ਦੀ ਘਟਨਾ ਬਿਆਨ ਕੀਤੀ ਹੈ। ਉਸ ਨੇ ਕਿਹਾ, "ਇਹ ਘਟਨਾ ਉਦੋਂ ਵਾਪਰੀ ਜਦੋਂ 'Rx 100' ਰਿਲੀਜ਼ ਹੋਈ ਸੀ। ਇੱਕ ਵਿਅਕਤੀ ਮੇਰੇ ਕੋਲ ਆਇਆ ਤੇ ਮੈਨੂੰ ਵੱਡੀਆ ਫ਼ਿਲਮਾਂ ਵਿੱਚ ਕੰਮ ਕਰਨ ਦੀ ਆਫ਼ਰ ਦਿੱਤਾ ਪਰ ਮੈਂ ਹਮੇਸ਼ਾ ਹੀ ਫ਼ਿਲਮ ਦੇ ਬਦਲੇ ਸਰੀਰਕ ਸੰਬਧਾਂ ਦੇ ਖ਼ਿਲਾਫ ਰਹੀ ਹਾਂ। ਮੈਂ ਇਸ 'ਤੇ ਅਵਾਜ਼ ਉਠਾਈ।"
ਹੋਰ ਪੜ੍ਹੋ : ਅੰਮ੍ਰਿਤਾ ਪ੍ਰਤੀਮ ਤੇ ਸਾਹਿਰ ਦੇ ਇਸ਼ਕ ਦੀ ਦਾਸਤਾਨ
ਉਸ ਨੇ ਅੱਗੇ ਕਿਹਾ, "ਇਹ ਮੇਰੇ ਨਾਲ ਇਹ ਘਟਨਾ ਉਦੋਂ ਵਾਪਰੀ ਜਦ ਮੈਂ ਮੁੰਬਈ ਅਤੇ ਪੰਜਾਬ ਵਿੱਚ ਕੰਮ ਕਰ ਰਹੀ ਸੀ। ਮੈਨੂੰ ਲੱਗਦਾ ਹੈ ਕਿ ਮੈਨੂੰ ਭਵਿੱਖ ਵਿੱਚ ਵੀ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। #MeToo ਮੂਵਮੈਂਟ ਤੋਂ ਬਾਅਦ ਵੀ ਕਾਸਟਿੰਗ ਕਾਊਚ ਵਰਗੀਆਂ ਸਮੱਸਿਆਵਾਂ ਜਾਰੀ ਰਹੀਆਂ ਹਨ ਤੇ ਇਹ ਸਮੱਸਿਆ ਸਿਰਫ਼ ਇਸ ਇੰਡਸਟਰੀ ਵਿੱਚ ਹੀ ਨਹੀਂ ਬਲਕਿ ਹਰ ਪੇਸ਼ੇ ਵਿੱਚ ਹੈ।"
ਉਨ੍ਹਾਂ ਕਿਹਾ ਕਿ ਫਰਕ ਸਿਰਫ਼ ਇਹੀ ਹੈ ਕਿ ਸਾਡੇ ਵਿਚੋਂ ਕੁਝ ਕੁੜੀਆਂ ਇਸ ਦੇ ਖ਼ਿਲਾਫ਼ ਬੋਲਣ ਵਿੱਚ ਸਫ਼ਲ ਹੁੰਦੀਆਂ ਹਨ ਤੇ ਕੁਝ ਔਰਤਾਂ ਬੋਲਣ ਵਿੱਚ ਅਸਮਰੱਥ ਹੁੰਦੀਆਂ ਹਨ।