ਲਾਸ ਏਂਜਲਿਸ: ਅਦਾਕਾਰਾ ਪ੍ਰਿੰਯਕਾ ਚੋਪੜਾ ਨੇ ਗ੍ਰਾਮੀ ਸਮਾਗਮ 2020 ਵਿੱਚ ਬਾਸਕਿਟਬਾਲ ਖਿਡਾਰੀ ਕੋਬੇ ਬ੍ਰਾਇਨਟ ਨੂੰ ਸ਼ਰਧਾਜਾਲੀ ਭੇਂਟ ਕੀਤੀ। ਇਸ ਸਾਲ ਇਹ ਸਲਾਨਾ ਸਮਾਗਮ ਸਿਰਫ਼ ਸੰਗੀਤ 'ਤੇ ਕੇਂਦਰਿਤ ਨਹੀਂ ਸੀ। ਬਲਕਿ ਕੋਬੇ ਬ੍ਰਾਇਨਟ ਤੇ ਉਸ ਦੀ ਕੁੜੀ ਦੀ ਮੌਤ 'ਤੇ ਕੇਂਦਰਿਤ ਸੀ। ਦੱਸ ਦਈਏ ਕਿ ਐਤਵਾਰ ਨੂੰ ਖ਼ਬਰ ਸਾਹਮਣੇ ਆਈ ਸੀ ਕਿ ਕੈਲੀਫੋਰਨੀਆ ਦੇ ਕੈਲਾਬਸ ਵਿੱਚ ਇੱਕ ਹੈਲੀਕਾਪਟਰ ਕ੍ਰੈਸ਼ ਹੋਇਆ, ਜਿਸ 'ਚ ਕੋਬੇ ਬ੍ਰਾਇਨਟ ਤੇ ਉਸ ਦੀ ਕੁੜੀ ਦੀ ਮੌਤ ਹੋ ਗਈ।
ਕਈ ਅਦਾਕਾਰਾਂ ਨੇ ਗ੍ਰਾਮੀ ਸਮਾਗਮ 2020 'ਚ ਐਨਬੀਏ ਦਿਗੱਜ ਨੂੰ ਸ਼ਰਧਾਂਜਲੀ ਦਿੱਤੀ। ਇਸ ਸਮਾਗਮ 'ਚ ਡਿੱਪਲੋ, ਬਿਲੀ ਰੇ ਸਾਈਰਸ, ਲਿਲ ਨੇਸ ਐਕਸਪ੍ਰੈਸ, ਕੌਮਨ ਅਤੇ ਪ੍ਰਿੰਯਕਾ ਸ਼ਾਮਿਲ ਸਨ।
- " class="align-text-top noRightClick twitterSection" data="
">
ਆਨਲਾਈਨ ਡੌਟ ਕੌਮ ਦੀ ਰਿਪੋਰਟ ਮੁਤਾਬਕ ਭਾਰਤੀ ਅਦਾਕਾਰਾ ਨੇ ਆਪਣੇ ਨੋਹ 'ਤੇ '24' ਲਿਖਿਆ।
24 ਨੰਬਰ ਕੋਬੇ ਬ੍ਰਾਇਨਟ ਨਾਲ ਜੁੜਿਆ ਹੋਇਆ ਹੈ। ਕੋਬੇ ਬ੍ਰਾਂਇਨਟ 20 ਸਾਲਾ ਤੱਕ ਲੌਸ ਏਂਜਲਿਸ ਲੇਕਰਸ ਲਈ ਖੇਡੇ ਸੀ ਤੇ 2016 'ਚ ਸੇਵਾਮੁਕਤ ਹੋਏ ਸੀ।
ਇਹ ਵੀ ਪੜ੍ਹੋ; ਚੀਨ 'ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 80 ਲੋਕਾਂ ਦੀ ਹੋਈ ਮੌਤ
ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ ਕਿ "ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਮਾਂਬਾ"। ਇਸ ਦੇ ਨਾਲ ਹੀ ਪ੍ਰਿੰਯਕਾ ਨੇ ਕੋਬੇ ਬ੍ਰਾਇਨਟ ਦੀ ਤਸਵੀਰ ਨੂੰ ਸਾਂਝਾ ਕੀਤਾ।
ਗ੍ਰਾਮੀ ਸਮਾਗਮ 2020 'ਚ ਅਦਾਕਾਰਾ ਪ੍ਰਿੰਯਕਾ ਚੋਪੜਾ ਨੇ ਰਾਲਫ਼ ਅਤੇ ਰਸੋਸ ਦੀ ਡਿਜ਼ਾਇਨ ਕੀਤੀ ਹੋਈ ਡਰੈੱਸ ਪਾਈ ਸੀ। ਪ੍ਰਿੰਯਕਾ ਨੇ ਪੂਰੇ ਸਮਾਗਮ 'ਚ ਆਪਣੇ ਪਤੀ ਨਿਕ ਜੋਨਸ ਦਾ ਹੱਥ ਫੜਿਆ ਹੋਇਆ ਸੀ।