ਮੁੰਬਈ: ਬਾਲੀਵੁਡ ਕਵੀਨ ਕੰਗਨਾ ਰਣੌਤ ਨੇ ਆਪਣੀ ਆਉਣ ਵਾਲੀ ਫ਼ਿਲਮ 'ਤੇਜਸ' ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਅਦਾਕਰਾ ਨੇ ਸੋਮਵਾਰ ਦੇ ਦਿਨ ਆਪਣੇ ਸੋਸ਼ਲ ਮੀਡਿਆ ਹੈਂਡਲ 'ਤੇ ਇੱਕ ਵੀਡਿਓ ਸਾਂਝਾ ਕੀਤਾ। ਜਿਸ 'ਚ ਕੰਗਨਾ ਨਿਰਦੇਸ਼ਕ ਸਰਵੇਸ਼ ਮੇਵਾੜਾ ਤੇ ਵਿੰਗ ਕਮਾਂਡਰ ਅਭਿਜੀਤ ਗੋਖਲੇ ਨੇ ਨਾਲ ਇੱਕ ਵਰਕਸ਼ਾਪ 'ਚ ਹਿੱਸਾ ਲੈਂਦੀ ਨਜ਼ਰ ਆ ਰਹੀ ਹੈ।
ਉਨ੍ਹਾਂ ਵੀਡਿਓ ਨੂੰ ਕੈਪਸ਼ਨ ਦਿੰਦੇ ਲਿੱਖਿਆ," ਟੀਮ ਤੇਜਸ ਨੇ ਅੱਜ ਵਰਕਸ਼ਾਪ ਸ਼ੁਰੂ ਕਰ ਦਿੱਤੀ ਹੈ। ਸੁਪਰ ਟੈਲੇਂਟੇਡ ਡਾਇਰੇਕਟਰ ਸਰਵੇਸ਼ ਮੇਵਾੜਾ ਤੇ ਸਾਡੇਕੋਚ ਵਿੰਗ ਕਮਾਂਡਰ ਅਭਿਜੀਤ ਗੋਖਲੇ ਦੇ ਨਾਲ ਕੰਮ ਸ਼ੁਰੂ ਕਰਕੇ ਬਹੁਤ ਖੁਸ਼ੀ ਹੋਈ।
ਫ਼ਿਲਮ 'ਤੇਜਸ' 'ਚ ਕੰਗਨਾ ਰਣੌਤ ਇੱਕ ਫਾਇਟਰ ਪਾਇਲੇਟ ਦੀ ਭੂਮਿਕਾ 'ਚ ਨਜ਼ਰ ਆਵੇਗੀ। ਇੰਡੀਅਨ ਏਅਰ ਫੋਰਸ ਸਾਲ 2016 'ਚ ਔਰਤਾਂ ਨੂੰ ਲੜਾਕੂ ਭੂਮਿਕਾਵਾਂ 'ਚ ਸ਼ਾਮਲ ਕਰਨ ਵਾਲੀ ਦੇਸ਼ ਦੀ ਪਹਿਲੀ ਡਿਫੈਂਸ ਪੋਰਸ ਸੀ। ਫ਼ਿਲਮ ਇਸੇ ਇਤਿਹਾਸਿਕ ਘਟਨਾ ਤੋਂ ਪ੍ਰਭਾਵਿਤ ਹੈ।