ਮੁੰਬਈ: ਦਿੱਗਜ ਅਦਾਕਾਰ ਪ੍ਰੇਮ ਚੋਪੜਾ ਕੋਰੋਨਾ ਪਾਜ਼ੀਟਿਵ (PREM CHOPRA COVID 19 POSITIVE) ਪਾਏ ਗਏ ਹਨ। ਇਸਦੇ ਨਾਲ ਹੀ ਉਨ੍ਹਾਂ ਦੀ ਪਤਨੀ ਉਮਾ ਚੋਪੜਾ ਵੀ ਕੋਰੋਨਾ ਵਾਇਰਸ ਦੀ ਚਪੇਟ ਚ ਆ ਗਏ ਹਨ। ਸੋਮਵਾਰ ਨੂੰ ਦੋਵਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਅਦਾਕਾਰਾ ਦਾ ਇਲਾਜ ਕਰ ਰਹੇ ਡਾਕਟਰ ਮੁਤਾਬਕ ਉਨ੍ਹਾਂ ਦੀ ਹਾਲਤ ਸਥਿਰ ਹੈ।
ਲੀਲਾਵਤੀ ਹਸਪਤਾਲ ਦੇ ਡਾਕਟਰ ਜਲੀਲ ਪਾਰਕਰ ਮੁਤਾਬਕ 86 ਸਾਲਾ ਪ੍ਰੇਮ ਚੋਪੜਾ ਅਤੇ ਉਨ੍ਹਾਂ ਦੀ ਪਤਨੀ 'ਤੇ ਇਲਾਜ ਦਾ ਸਹੀ ਅਸਰ ਹੋ ਰਿਹਾ ਹੈ। ਜੇਕਰ ਉਨ੍ਹਾਂ ਹਾਲਤ ਵਿੱਚ ਸੁਧਾਰ ਹੁੰਦਾ ਹੈ ਤਾਂ ਉਸਨੂੰ ਇੱਕ ਜਾਂ ਦੋ ਦਿਨਾਂ ਵਿੱਚ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਪ੍ਰੇਮ ਚੋਪੜਾ 'ਬੌਬੀ', 'ਦੋ ਰਾਸਤੇ', ਅਤੇ 'ਕਟੀ ਪਤੰਗ' ਵਰਗੀਆਂ ਹਿੰਦੀ ਫਿਲਮਾਂ ਵਿੱਚ ਖਲਨਾਇਕ ਦੀ ਭੂਮਿਕਾਵਾਂ ਨਿਭਾਉਣ ਲਈ ਮਸ਼ਹੂਰ ਹਨ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਅਭਿਨੇਤਾ ਜਾਨ ਅਬ੍ਰਾਹਮ ਅਤੇ ਉਨ੍ਹਾਂ ਦੀ ਪਤਨੀ ਪ੍ਰਿਆ ਰੁੰਚਲ, ਨਿਰਮਾਤਾ ਏਕਤਾ ਕਪੂਰ, ਅਭਿਨੇਤਰੀ ਮ੍ਰਿਣਾਲ ਠਾਕੁਰ, ਨੋਰਾ ਫਤੇਹੀ, ਦਿੱਗਜ ਫਿਲਮ ਨਿਰਮਾਤਾ ਰਾਹੁਲ ਰਾਵੇਲ, ਨਿਰਮਾਤਾ ਰੀਆ ਕਪੂਰ ਅਤੇ ਉਨ੍ਹਾਂ ਦੇ ਫਿਲਮ ਨਿਰਮਾਤਾ ਪਤੀ ਕਰਨ ਬੁਲਾਨੀ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ।
ਇਹ ਵੀ ਪੜ੍ਹੋ: ਹੁਣ ਇਹ ਬਾਲੀਵੁੱਡ ਕਲਾਕਾਰ ਹੋਏ ਕੋਰੋਨਾ ਪਾਜੀਟਿਵ