ਹੈਦਰਾਬਾਦ: ਬਾਲੀਵੁੱਡ ਦੀ ਖੂਬਸੂਰਤ ਅਤੇ ਸੀਨੀਅਰ ਅਦਾਕਾਰਾ ਪ੍ਰੀਤੀ ਜ਼ਿੰਟਾ ਦਾ ਅੱਜ ਯਾਨੀ 31 ਜਨਵਰੀ ਨੂੰ ਜਨਮਦਿਨ (Preity Zinta Birthday Special) ਹੈ। ਉਹ ਫ਼ਿਲਹਾਲ ਵੱਡੇ ਪਰਦੇ ਤੋਂ ਦੂਰ ਹਨ। ਪ੍ਰੀਤੀ ਜ਼ਿੰਟਾ ਨੇ ਆਪਣੇ ਕਰੀਅਰ ਦੌਰਾਨ ਕਈ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ ਹੈ। ਇਸ ਦੇ ਨਾਲ ਹੀ ਬਹੁਤ ਸਾਰੀਆਂ ਫ਼ਿਲਮਾਂ ਵੀ ਸਿਨੇਮਾ ਵਿੱਚ ਦਿੱਤੀਆਂ ਹਨ।
13 ਸਾਲ ਦੀ ਉਮਰ 'ਚ ਪਿਤਾ ਨੂੰ ਗੁਆਇਆ
ਪ੍ਰੀਤੀ ਜ਼ਿੰਟਾ ਦਾ ਜਨਮ 31 ਜਨਵਰੀ, 1975 ਨੂੰ ਸ਼ਿਮਲਾ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦੁਰਗਾਨੰਦ ਜ਼ਿੰਟਾ ਇੱਕ ਫੌਜ ਅਧਿਕਾਰੀ ਸਨ, ਪਰ ਇਕ ਕਾਰ ਦੁਰਘਟਨਾ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਉਸ ਸਮੇਂ ਪ੍ਰੀਤੀ ਮਹਿਜ਼ 13 ਸਾਲ ਦੀ ਹੀ ਸੀ। ਆਪਣੀ ਮਾਂ-ਪਿਤਾ ਦੇ ਨਾਲ ਆਪਣੇ ਬਚਪਨ ਦੀ ਤਸਵੀਰ ਪ੍ਰੀਤੀ ਵਲੋਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਵੀ ਕੀਤੀ ਗਈ ਹੈ।
ਸ਼ਿਮਲਾ ਵਿੱਚ ਹੀ ਹੋਈ ਪੜ੍ਹਾਈ
ਪ੍ਰੀਤੀ ਨੇ ਆਪਣੀ ਪੜ੍ਹਾਈ ਸ਼ਿਮਲਾ ਵਿੱਚ ਹੀ ਪੂਰੀ ਕੀਤੀ ਸੀ। ਇਸ ਤੋਂ ਬਾਅਦ ਉਹ ਮੁੰਬਈ ਚਲੀ ਗਈ। ਉੱਥੇ ਅਦਾਕਾਰਾ ਦੀ ਮੁਲਾਕਾਤ ਮਸ਼ਹੂਰ ਨਿਰਦੇਸ਼ਕ ਸ਼ੇਖਰ ਕਪੂਰ ਨਾਲ ਹੋਈ। ਉਸ ਸਮੇਂ ਸ਼ੇਖਰ ਕਪੂਰ ਰਿਤਿਕ ਰੋਸ਼ਨ ਅਤੇ ਪ੍ਰੀਤੀ ਜ਼ਿੰਟਾ ਨੂੰ ਆਪਣੀ ਫ਼ਿਲਮ 'ਤਾਰਾ ਰਮ ਪਮ ਪਮ' ਵਿੱਚ ਲੈਣ ਵਾਲੇ ਸਨ, ਪਰ ਇਹ ਫ਼ਿਲਮ ਕਿਸੇ ਕਾਰਨ ਰੱਦ ਹੋ ਗਈ। ਇਸ ਤੋਂ ਬਾਅਦ ਸ਼ੇਖਰ ਕਪੂਰ ਨੇ ਪ੍ਰੀਤੀ ਜ਼ਿੰਟਾ ਨੂੰ ਮਣੀ ਰਤਨਮ ਦੀ ਫਿਲਮ 'ਦਿਲ ਸੇ' ਲਈ ਚੁਣਿਆ ਗਿਆ। ਇਸ ਫ਼ਿਲਮ ਵਿੱਚ ਪ੍ਰੀਤੀ ਨੇ ਸ਼ਾਹਰੁਖ ਖ਼ਾਨ ਅਤੇ ਮਨੀਸ਼ਾ ਕੋਇਰਾਲਾ ਨਾਲ ਕੰਮ ਕੀਤਾ, ਜੋ ਕਿ ਵੱਡੇ ਪਰਦੇ ਉੱਤੇ ਹਿੱਟ ਫ਼ਿਲਮ ਵਜੋਂ ਸਾਬਿਤ ਹੋਈ।
ਕਈ ਫ਼ਿਲਮਾਂ ਪਾਈਆਂ ਬਾਲੀਵੁੱਡ ਦੀ ਝੋਲੀ
ਫਿਲਮ 'ਦਿਲ ਸੇ' ਤੋਂ ਬਾਅਦ ਪ੍ਰੀਤੀ ਜ਼ਿੰਟਾ ਦੀ ਅਦਾਕਾਰੀ ਵੱਡੇ ਪਰਦੇ ਉੱਤੇ ਛਾ ਚੁੱਕੀ ਸੀ। ਇਸ ਤੋਂ ਬਾਅਦ ਪ੍ਰੀਤੀ ਨੇ ਫਿਲਮ 'ਸੋਲਜ਼ਰ', 'ਸੰਘਰਸ਼', 'ਕਿਆ ਕਹਿਨਾ', 'ਚੋਰੀ ਚੋਰੀ ਚੁਪਕੇ ਚੁਪਕੇ', 'ਕੋਈ ਮਿਲ ਗਿਆ', 'ਵੀਰ-ਜਾਰਾ' ਅਤੇ 'ਕਭੀ ਅਲਵਿਦਾ ਨਾ ਕਹਿਨਾ' ਵਰਗੀਆਂ ਕਈ ਸ਼ਾਨਦਾਰ ਅਤੇ ਹਿੱਟ ਫ਼ਿਲਮਾਂ ਦਿੱਤੀਆਂ।
ਫ਼ਿਲਮਾਂ ਤੋਂ ਇਲਾਵਾ ਪ੍ਰੀਤੀ ਨੇ ਟੀਵੀ ਸ਼ੋਅਜ਼ ਵਿੱਚ ਬਤੌਰ ਹੋਸਟ ਵੀ ਕੰਮ ਕੀਤਾ ਹੈ।
ਫ਼ਿਲਮਾਂ ਤੋਂ ਬਣਾਈ ਦੂਰੀ
ਪ੍ਰੀਤੀ ਜ਼ਿੰਟਾ ਨੇ ਇਕ ਨਿਊਜ਼ ਏਜੰਸੀ ਨੂੰ ਇੰਟਰਵਿਊ ਦਿੰਦਿਆ ਕਿਹਾ ਸੀ ਕਿ, "ਤੁਸੀਂ ਮੈਨੂੰ ਖ਼ਬਰਾਂ ਵਿੱਚ ਆਉਣ ਲਈ ਫਿਲਮੀ ਦੁਨੀਆਂ ਵਿੱਚ ਕੋਈ ਥਾਂ ਖ਼ਰੀਦਦੇ ਹੋਏ ਨਹੀਂ ਵੇਖੋਗੇ। ਉਸ ਲਈ ਮੈਂ ਪ੍ਰਸ਼ੰਸਾ ਪਾਉਣਾ ਚਾਹੁਦੀ ਹਾਂ।" ਹੁਣ ਪ੍ਰੀਤੀ ਜ਼ਿੰਟਾ ਲੰਮੇ ਸਮੇਂ ਤੋਂ ਵੱਡੇ ਪਰਦੇ ਤੋਂ ਦੂਰੀ ਹੈ ਅਤੇ IPL (Indian Premier League) ਵਿੱਚ ਆਪਣੀ ਟੀਮ ਨੂੰ ਸੰਭਾਲਦੀ ਹੈ।
ਸਾਲ 2008 ਵਿੱਚ ਪ੍ਰੀਤੀ ਨੇ ਆਈਪੀਐਲ ਵਿੱਚ ਇਕ ਕ੍ਰਿਕੇਟ ਟੀਮ ਕਿੰਗਜ਼ ਇਲੇਵਨ ਪੰਜਾਬ ਖ਼ਰੀਦੀ ਸੀ। 2009 ਚੱਕ ਪ੍ਰੀਤੀ ਇੱਕਲੀ ਮਹਿਲਾ ਸੀ, ਜੋ ਕਿਸੇ ਟੀਮ ਦੀ ਮਾਲਕਨ ਰਹੀ। ਇਸ ਦੇ ਨਾਲ ਹੀ, ਇਸ ਲੀਗ ਵਿੱਚ ਉਹ ਘੱਟ ਉਮਰ ਵਾਲੀ ਵੀ ਸੀ। ਇਸ ਤੋਂ ਇਲਾਵਾ, 2017 ਵਿੱਚ ਪ੍ਰੀਤੀ ਨੇ ਸਾਊਥ ਅਫ਼ਰੀਕਾ ਦੀ ਟੀ20 ਲੀਗ ਦੀ ਵੀ ਇਕ ਟੀਮ ਖ਼ਰੀਦੀ।
ਪ੍ਰੀਤੀ ਜ਼ਿੰਟਾ ਨੇ ਸਾਲ 2016 ਵਿੱਚ 29 ਫ਼ਰਵਰੀ ਨੂੰ ਜੀਨ ਗੁਡਇਨਫ (Gene Goodenough) ਨਾਲ ਵਿਆਹ ਕੀਤਾ ਸੀ। ਪ੍ਰੀਤੀ ਜ਼ਿੰਟਾ ਨੇ ਜਿਵੇਂ ਹੀ ਇਹ ਖੁਸ਼ਖਬਰੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ, ਉਸ ਨੂੰ ਹਰ ਪਾਸਿਓਂ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ। ਇਸ ਸਮੇਂ ਉਹ ਸੈਰੋਗੈਸੀ ਰਾਹੀਂ 2 ਜੁੜਵਾਂ ਬੱਚਿਆਂ ਦੀ ਮਾਂ ਬਣ ਚੁੱਕੀ ਹੈ। ਬੇਟਾ ਅਤੇ ਬੇਟੀ ਦੀ ਤਸਵੀਰ ਪ੍ਰੀਤੀ ਨੇ ਸੋਸ਼ਲ ਮੀਡੀਆਂ ਉੱਤੇ ਸ਼ੇਅਰ ਕਰ ਕੇ ਇਹ ਖ਼ਬਰ ਸਾਂਝੀ ਕੀਤੀ ਸੀ।
ਇਹ ਵੀ ਪੜ੍ਹੋ: Big Boss 15: ਅਦਾਕਾਰਾ ਤੇਜਸਵੀ ਪ੍ਰਕਾਸ਼ ਨੇ ਆਪਣੇ ਨਾਮ ਕੀਤੀ 'ਬਿਗ ਬਾਸ 15' ਦੀ ਟਰਾਫ਼ੀ