ETV Bharat / sitara

'ਪਾਗਲਪੰਤੀ' ਦਾ ਦੂਜਾ ਟ੍ਰੇਲਰ ਰਿਲੀਜ਼, ਕਾਮੇਡੀ ਦੇ ਨਾਲ ਵੀ ਐਕਸ਼ਨ ਦੇਖਣ ਨੂੰ ਮਿਲਿਆ - pagalpanti second trailer release john arshad anil kapoor comedy

ਅਦਾਕਾਰ ਜੌਨ ਅਬ੍ਰਾਹਮ ਸਟਾਰਰ ਫ਼ਿਲਮ 'ਪਾਗਲਪੰਤੀ' ਦਾ ਦੂਜਾ ਟ੍ਰੇਲਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਕਾਮੇਡੀ ਦੇ ਨਾਲ ਐਕਸ਼ਨ ਵੀ ਦੇਖਣ ਨੂੰ ਮਿਲ ਰਿਹਾ ਹੈ। ਇਹ ਇੱਕ ਮਲਟੀਸਟਾਰਰ ਫ਼ਿਲਮ ਹੈ।

author img

By

Published : Nov 13, 2019, 9:18 AM IST

ਮੁੰਬਈ: ਬਾਲੀਵੁੱਡ ਅਦਾਕਾਰ ਜੌਨ ਅਬ੍ਰਾਹਮ ਦੀ ਆਉਣ ਵਾਲੀ ਕਾਮੇਡੀ ਫ਼ਿਲਮ 'ਪਾਗਲਪੰਤੀ' ਦਾ ਦੂਜਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ ਇੱਕ ਮਲਟੀਸਟਾਰਰ ਫ਼ਿਲਮ ਹੈ। ਇਸ ਦਾ ਪਹਿਲਾ ਟ੍ਰੇਲਰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ ਤੇ ਹੁਣ ਨਵੇਂ ਟ੍ਰੇਲਰ ਵਿੱਚ ਜੌਨ ਅਬ੍ਰਾਹਮ, ਅਰਸ਼ਦ ਵਾਰਸੀ ਅਤੇ ਪਲਕੀਤ ਸਮਰਤ ਦੀ ਕਾਮੇਡੀ ਦੇਖਣ ਨੂੰ ਮਿਲ ਰਹੀ ਹੈ।

ਹੋਰ ਪੜ੍ਹੋ: 'ਮੋਤੀਚੁਰ ਚਕਨਾਚੂਰ' ਦੇ ਡਾਇਰੈਕਟਰ 'ਤੇ ਲਾਇਆ ਧੋਖਾਧੜੀ ਦਾ ਦੋਸ਼

ਟ੍ਰੇਲਰ ਵਿੱਚ ਵੇਖ ਸਕਦੇ ਹੋ ਕਿ ਫ਼ਿਲਮ ਵਿੱਚ ਐਕਸ਼ਨ ਤੇ ਕਾਮੇਡੀ ਭਰਪੂਰ ਹੈ। ਫ਼ਿਲਮ ਵਿੱਚ ਅਰਸ਼ਦ, ਜੌਨ ਅਤੇ ਪਲਕੀਤ ਨੇ ਇੱਕ ਪਾਸੇ ਜ਼ਬਰਦਸਤ ਕਾਮੇਡੀ ਕੀਤੀ ਹੈ, ਦੂਜੇ ਪਾਸੇ ਫ਼ਿਲਮ ਵਿੱਚ ਅਨਿਲ ਕਪੂਰ ਅਤੇ ਸੌਰਭ ਸ਼ੁਕਲਾ ਨੇ ਵੀ ਭੂਮਿਕਾ ਨਿਭਾਈ ਹੈ। ਫ਼ਿਲਮ ਵਿੱਚ 'ਜ਼ਿਆਦਾ ਦਿਮਾਗ ਨਾ ਲਗਾਣਾ' ਸੰਵਾਦ ਨੂੰ ਕਈ ਵਾਰ ਦੁਹਰਾਇਆ ਗਿਆ ਹੈ।

  • " class="align-text-top noRightClick twitterSection" data="">

ਦਰਅਸਲ, ਫ਼ਿਲਮ ਵਿੱਚ ਜੌਨ ਅਬ੍ਰਾਹਮ, ਅਰਸ਼ਦ ਵਾਰਸੀ ਅਤੇ ਪੁਲਕੀਤ ਸਮਰਤ ਨੂੰ ਉਹ ਵਿਅਕਤੀ ਦਿਖਾਇਆ ਗਿਆ ਹੈ ਜੋ ਦਿਮਾਗ ਦੀ ਘੱਟ ਅਤੇ ਜੀਭ ਦੀ ਜ਼ਿਆਦਾ ਵਰਤੋਂ ਕਰਦੇ ਹਨ।

ਹੋਰ ਪੜ੍ਹੋ: Public Review: ਅਕਸ਼ੈ ਕੁਮਾਰ ਦੀ ਪਹਿਲੀ ਮਿਊਜ਼ਿਕ ਵੀਡੀਓ ਨੂੰ ਵੇਖ ਲੋਕਾਂ ਨੂੰ ਯਾਦ ਆਇਆ ਆਪਣਾ ਗਵਾਇਆ ਪਿਆਰ

ਜੌਨ ਅਬਰਾਹਿਮ ਦੀ ਗੱਲ ਕਰੀਏ ਤਾਂ ਪਿਛਲੀਆਂ ਕੁਝ ਫ਼ਿਲਮਾਂ ਵਿੱਚ ਗੰਭੀਰ ਭੂਮਿਕਾਵਾਂ ਨਿਭਾਉਣ ਤੋਂ ਬਾਅਦ, ਉਨ੍ਹਾਂ ਨੇ ਇਸ ਹਲਕੇ ਕਾਮੇਡੀ ਨਾਟਕ ਦੀ ਚੋਣ ਕੀਤੀ ਹੈ। ਕੁਝ ਸਮਾਂ ਪਹਿਲਾਂ ਹੀ ਅਕਸ਼ੈ ਕੁਮਾਰ ਦੀ ਕਾਮੇਡੀ ਫਿਲਮ 'ਹਾਊਸਫੁੱਲ 4' ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਹੁਣ ਇਹ ਵੇਖਣਾ ਬਾਕੀ ਹੈ ਕਿ ਦਰਸ਼ਕ ਇਸ ਫ਼ਿਲਮ ਨੂੰ ਕੀ ਪ੍ਰਤੀਕ੍ਰਿਆ ਦਿੰਦੇ ਹਨ। ਇਹ ਫ਼ਿਲਮ 22 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

Intro:Body:

Title *:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.