ਮੁੰਬਈ: ਕੁਝ ਸਮਾਂ ਪਹਿਲਾ ਟੀਵੀ ਅਦਾਕਾਰਾ ਗਹਿਣਾ ਵਸ਼ਿਸ਼ਟ ਸ਼ੂਟਿੰਗ ਦੌਰਾਨ ਬੇਹੋਸ਼ ਹੋ ਗਈ ਸੀ, ਜਦ ਗਹਿਣਾ ਬੇਹੋਸ਼ ਹੋਈ ਉਸ ਸਮੇਂ ਸ਼ੂਟਿੰਗ ਸੈੱਟ 'ਤੇ ਹੰਗਾਮਾ ਹੋ ਗਿਆ ਤੇ ਨਾਲ ਦੀ ਨਾਲ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਹੋਰ ਪੜ੍ਹੋ: Birthday Special: ਜਾਣੋ, ਜੱਸੀ ਗਿੱਲ ਦੇ ਪਾਲੀਵੁੱਡ ਤੋਂ ਬਾਲੀਵੁੱਡ ਤੱਕ ਦੇ ਸਫ਼ਰ ਬਾਰੇ
ਗਹਿਣਾ ਦੀ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਕਿਹਾ ਕਿ, ਜੇ ਥੋੜ੍ਹੀ ਦੇਰ ਹੋਰ ਹੋ ਜਾਂਦੀ ਤਾਂ ਉਨ੍ਹਾਂ ਨੂੰ ਬਚਾਉਣਾ ਮੁਸ਼ਕਲ ਹੋ ਜਾਂਦਾ। ਹਸਪਤਾਲ ਵਿੱਚ ਉਨ੍ਹਾਂ ਦੀ ਹਾਲਤ ਕਾਫ਼ੀ ਨਾਜ਼ੁਕ ਹੈ। ਦੱਸ ਦੇਈਏ ਕਿ ਗਹਿਣਾ ਵਸ਼ਿਸ਼ਟ ਅਲਟ ਬਾਲਾਜੀ ਦੀ ਵੈੱਬ ਸੀਰੀਜ਼ 'ਗੰਦੀ ਬਾਤ' 'ਚ ਦਿਖਾਈ ਦਿੱਤੀ ਸੀ। ਗਹਿਣਾ ਦੀ ਸਿਹਤ ਇੰਨੀਂ ਵਿਗੜ ਗਈ ਸੀ ਕਿ, ਉਹ ਮੌਤ ਦੇ ਨੇੜੇ ਆ ਪੁੱਜੀ ਸੀ। ਹਾਲਾਂਕਿ, ਉਸ ਦੀ ਸਿਹਤ ਵਿੱਚ ਹੌਲੀ ਹੌਲੀ ਸੁਧਾਰ ਹੋ ਰਿਹਾ ਹੈ।
ਹੋਰ ਪੜ੍ਹੋ: ਕਿਸ ਤਰੀਕੇ ਦੇ ਕਿਰਦਾਰਾਂ ਨੂੰ ਰਵਿੰਦਰ ਗਰੇਵਾਲ ਦਿੰਦੇ ਨੇ ਤਰਜ਼ੀਹ, ਵੇਖੋ ਵੀਡੀਓ
ਡਾਕਟਰ ਨੇ ਦੱਸਿਆ ਕਿ ਗਹਿਣਾ ਦੀ ਨਬਜ਼ ਬਹੁਤ ਕਮਜ਼ੋਰ ਸੀ ਅਤੇ ਉਸ ਦਾ ਬੀਪੀ ਵੀ ਬਹੁਤ ਘੱਟ ਗਿਆ ਸੀ। ਡਾਕਟਰਾ ਨੇ ਉਸ ਨੂੰ ਸੀ ਪੀ ਆਰ ਅਤੇ ਬਿਜਲੀ ਦੇ ਝਟਕੇ ਵੀ ਦਿੱਤੇ। ਵ੍ਰਕਫ਼ਰੰਟ ਦੀ ਗੱਲ ਕਰੀਏ ਤਾਂ ਗਹਿਣਾ ਨੇ ਸਟਾਰ ਪਲੱਸ ਦੇ ਸ਼ੋਅ ਵਿੱਚ ਵੀ ਕੰਮ ਕੀਤਾ ਹੈ ਤੇ ਇਸ ਤੋਂ ਇਲਾਵਾ ਉਹ ਦੱਖਣੀ ਭਾਰਤ ਦੀਆਂ ਫ਼ਿਲਮਾਂ ਦਾ ਵੀ ਹਿੱਸਾ ਰਹਿ ਚੁੱਕੀ ਹੈ।