ਨਵੀਂ ਦਿੱਲੀ: ਆਪਣੀ ਗਜ਼ਲਾਂ ਦੇ ਰਾਹੀਂ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਜਗਜੀਤ ਸਿੰਘ ਦਾ ਜਨਮ 8 ਫ਼ਰਵਰੀ, 1941 ਨੂੰ ਸ੍ਰੀ ਗੰਗਾਨਗਰ ਰਾਜਸਥਾਨ 'ਚ ਹੋਇਆ । ਉਨ੍ਹਾਂ ਦਾ ਸੰਗੀਤ ਮਧੁਰਤਾ ਦੀ ਪ੍ਰੀਭਾਸ਼ਾ ਹੈ ਅਤੇ ਉਨ੍ਹਾਂ ਦੀ ਅਵਾਜ ਸੰਗੀਤ ਦੇ ਨਾਲ ਖੂਬਸੂਰਤੀ ਨਾਲ ਘੁਲ-ਮਿਲ ਜਾਂਦੀ ਹੈ।
ਇਹ ਵੀ ਪੜ੍ਹੋ:ਸ਼ਿਕਾਰਾ' ਦੇਖ ਕੇ ਲਾਲ ਕ੍ਰਿਸ਼ਨ ਅਡਵਾਨੀ ਹੋਏ ਭਾਵੁਕ
ਬਚਪਨ 'ਚ ਜਗਜੀਤ ਸਿੰਘ ਬਹੁਤ ਸ਼ਰਾਰਤੀ ਸੀ। ਇੱਕ ਇੰਟਰਵਿਊ 'ਚ ਉਹ ਆਖਦੇ ਹਨ ਕਿ ਪੜ੍ਹਾਈ 'ਚ ਉਨ੍ਹਾਂ ਦਾ ਮਨ ਬਿਲਕੁਲ ਵੀ ਨਹੀਂ ਸੀ ਲਗਦਾ, ਆਪਣੇ ਪਰਿਵਾਰ ਤੋਂ ਚੋਰੀ ਉਹ ਫ਼ਿਲਮਾਂ ਵੇਖਦੇ ਸੀ। ਕਈ ਵਾਰ ਫ਼ਿਲਮਾਂ ਵੇਖਣ ਦੇ ਜਦੋਂ ਪੈਸੇ ਨਹੀਂ ਸੀ ਹੁੰਦੇ, ਉਸ ਵੇਲੇ ਉਹ ਟਿਕਟ ਕਲੈਕਟਰ ਨੂੰ ਚਕਮਾ ਦੇ ਕੇ ਸਿਨੇਮਾ ਘਰ ਚੱਲੇ ਜਾਂਦੇ ਸੀ। ਉਨ੍ਹਾਂ ਦੱਸਿਆ ਕਿ ਇੱਕ ਵਾਰੀ ਉਨ੍ਹਾਂ ਦੇ ਪਿਤਾ ਜੀ ਨੂੰ ਸ਼ਰਾਰਤ ਦਾ ਪਤਾ ਲਗ ਗਿਆ ਜਿਸ ਕਾਰਨ ਜਗਜੀਤ ਸਿੰਘ ਨੂੰ ਪਿਤਾ ਕੋਲੋਂ ਖ਼ੂਬ ਡਾਂਟ ਪਈ।
ਇੰਟਰਵਿਊ 'ਚ ਜਗਜੀਤ ਸਿੰਘ ਇਹ ਵੀ ਆਖਦੇ ਹਨ ਕਿ ਉਨ੍ਹਾਂ ਦੀ ਸੰਗੀਤ 'ਚ ਦਿਲਚਸਪੀ ਨੂੰ ਵੇਖ ਕੇ ਉਨ੍ਹਾਂ ਦੇ ਪਿਤਾ ਨੇ ਜਗਜੀਤ ਨੂੰ ਸੰਗੀਤ ਸਿਖਾਉਣ ਦੇ ਲਈ ਇੱਕ ਮਾਸਟਰ ਲਗਾ ਦਿੱਤਾ ਤਾਂਕਿ ਉਹ ਸੰਗੀਤ 'ਚ ਮਾਹਿਰ ਹੋਣ ਦੇ ਨਾਲ ਨਾਲ ਆਪਣੀ ਪੜ੍ਹਾਈ ਨੂੰ ਵੀ ਤਵੱਜੋਂ ਦੇ ਸਕਣ, ਪਰ ਹੋਇਆ ਇਸ ਦੇ ਉਲਟ ਜਗਜੀਤ ਸਿੰਘ ਸੰਗੀਤ 'ਚ ਵਧੀਆ ਬਣ ਗਏ ਪਰ ਪੜ੍ਹਾਈ 'ਚ ਫ਼ੇਲ ਹੋ ਗਏ। ਪੜ੍ਹਾਈ 'ਚ ਫ਼ੇਲ ਹੋਣ ਤੋੇਂ ਬਾਅਦ ਜਗਜੀਤ ਨੇ ਸਾਰਾ ਕਸੂਰ ਆਪਣੇ ਪਿਤਾ ਜੀ ਦਾ ਕੱਢ ਦਿੱਤਾ, ਉਨ੍ਹਾਂ ਕਿਹਾ ਕਿ ਸੰਗੀਤ 'ਚ ਉਹ ਇਨ੍ਹਾਂ ਮਗਨ ਹੋ ਗਏ ਕਿ ਪੜ੍ਹਾਈ ਨੂੰ ਭੁੱਲ ਹੀ ਗਏ।