ਨਵੀਂ ਦਿੱਲੀ: ਨੈਟਫਲਿਕਸ ਦੀ ਫ਼ਿਲਮ 'Ghost stories'ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਤੇ ਇਸ ਫ਼ਿਲਮ ਦਾ ਟ੍ਰੇਲਰ ਕਾਫ਼ੀ ਡਰਾਉਂਣ ਵਾਲਾ ਹੈ। 'Ghost stories' ਦੇ ਰਾਹੀ ਜਾਨ੍ਹਵੀ ਕਪੂਰ ਨੇ ਡਿਜ਼ੀਟਲ ਪਲੇਟਫਾਰਮ 'ਚ ਕਦਮ ਰੱਖਿਆ ਹੈ। ਇਸ ਫ਼ਿਲਮ ਨੂੰ ਜੋਇਆ ਅਖ਼ਤਰ ਨਾਲ ਬਾਲੀਵੁੱਡ ਦੇ ਨਿਰਦੇਸ਼ਕ ਕਰਨ ਜੌਹਰ, ਅਨੁਰਾਗ ਕਸ਼ਯਪ ਅਤੇ ਦਿਬਾਕਰ ਬੈਨਰਜੀ ਨੇ ਨਿਰਦੇਸ਼ਿਤ ਕੀਤਾ ਹੈ। 'Ghost stories' ਵਿੱਚ ਦਰਸ਼ਕਾਂ ਨੂੰ ਚਾਰ ਅਲਗ ਅਲਗ ਸ਼ਾਰਟ ਫ਼ਿਲਮਾਂ ਦੇਖਣ ਨੂੰ ਮਿਲਣਗੀਆ। ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੁੰਦਿਆਂ ਹੀ, ਫ਼ਿਲਮ ਨੇ ਸੋਸ਼ਲ ਮੀਡੀਆ ਉੱਤੇ ਧੱਕ ਪਾ ਦਿੱਤੀ ਹੈ ਤੇ ਲੋਕਾਂ ਵੱਲੋਂ ਟ੍ਰੇਲਰ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ: ਇੰਗਲਿਸ਼ ਐਕਟੇਵਿਸਟ ਕੈਟੀ ਪਾਈਪਰ ਨੇ ਕੀਤੀ ਫ਼ਿਲਮ ਛਪਾਕ ਦੀ ਸ਼ਲਾਘਾ
ਕਰਨ ਜੌਹਰ ਨੇ ਇਸ ਫ਼ਿਲਮ ਦੇ ਟ੍ਰੇਲਰ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਸਾਂਝਾ ਕਰਦਿਆਂ ਲਿਖਿਆ, 'ਕੁਝ ਡਰਾਵਨਾ ਅਤੇ ਸਨਸਨੀਖੇਜ ਹੋਏ ਬਿਨ੍ਹਾਂ ਹੀ 13 ਤਰੀਕ ਦਾ ਸ਼ੁੱਕਰਵਾਰ ਅਧੂਰਾ ਹੈ..... ਪੇਸ਼ ਹੈ Ghost stories ਦਾ ਟ੍ਰੇਲਰ। 1 ਜਨਵਰੀ ਨੂੰ ਆ ਰਹੀ ਹੈ।'
-
Friday the 13th would be incomplete without some chills, thrills and of course an absolute spook-fest... presenting the trailer of Ghost Stories! Coming 1st Jan! #YourFearsWillFindYou @netflixindia @ronniescrewvala @ashidua_fue @rsvpmovies pic.twitter.com/qhwYQpbXIj
— Karan Johar (@karanjohar) December 13, 2019 " class="align-text-top noRightClick twitterSection" data="
">Friday the 13th would be incomplete without some chills, thrills and of course an absolute spook-fest... presenting the trailer of Ghost Stories! Coming 1st Jan! #YourFearsWillFindYou @netflixindia @ronniescrewvala @ashidua_fue @rsvpmovies pic.twitter.com/qhwYQpbXIj
— Karan Johar (@karanjohar) December 13, 2019Friday the 13th would be incomplete without some chills, thrills and of course an absolute spook-fest... presenting the trailer of Ghost Stories! Coming 1st Jan! #YourFearsWillFindYou @netflixindia @ronniescrewvala @ashidua_fue @rsvpmovies pic.twitter.com/qhwYQpbXIj
— Karan Johar (@karanjohar) December 13, 2019
ਹੋਰ ਪੜ੍ਹੋ: ਜਨਮ ਦਿਨ ਉੱਤੇ ਖ਼ਾਸ:ਖੇਤਰੀ ਸਿਨੇਮਾ ਤੋਂ ਇਲਾਵਾ ਬਾਲੀਵੁੱਡ 'ਚ ਵੀ ਲੁੱਟੀ ਰਜਨੀਕਾਂਤ ਨੇ ਵਾਹ-ਵਾਹ
ਇਸ ਤਰ੍ਹਾ ਕਰਨ ਨੇ ਇਸ ਸੀਰੀਜ਼ ਦੀ ਰਿਲੀਜ਼ ਡੇਟ ਵੀ ਦੱਸੀ ਹੈ। ਅਨੁਰਾਗ ਕਸ਼ਯਪ ਦੀ ਹਾਰਰ ਸ਼ਾਰਟ ਫ਼ਿਲਮ ਵਿੱਚ ਸ਼ੋਭੀਤਾ ਧੁਲੀਪਾਲਾ ਅਤੇ ਪਵੈਲ ਗੁਲਾਟੀ ਨਜ਼ਰ ਆਉਣਗੇ। ਜਦਕਿ ਜੋਇਆ ਅਖ਼ਤਰ ਦੀ ਇਸ ਫ਼ਿਲਮ ਵਿੱਚ ਜਾਨ੍ਹਵੀ ਕਪੂਰ, ਵਿਜੇ ਵਰਮਾ ਅਤੇ ਰਘੁਬੀਰ ਯਾਦਵ ਦੀ ਅਦਾਕਾਰੀ ਦੇਖਣ ਨੂੰ ਮਿਲੇਗੀ।