ਮੁੰਬਈ: ਨਵਾਜ਼ੂਦੀਨ ਸਿੱਦੀਕੀ ਨੈੱਟਫ਼ਲਿਕਸ ਦੀ ਵੈੱਬ ਸੀਰੀਜ਼ 'ਸੇਕਰੇਡ ਗੇਮਜ਼' 'ਚ ਆਪਣੀ ਸ਼ਾਨਦਾਰ ਅਦਾਕਾਰੀ ਦੇ ਲਈ ਪਹਿਲਾਂ ਹੀ ਕਾਫ਼ੀ ਵਾਹ-ਵਾਹੀ ਹਾਸਲ ਕਰ ਚੁੱਕੇ ਹਨ। ਮਿਲੀ ਜਾਣਕਾਰੀ ਮੁਤਾਬਿਕ ਬਹੁਤ ਜਲਦ ਨਵਾਜ਼ੂਦੀਨ ਸਿੱਦੀਕੀ ਨੈੱਟਫ਼ਲਿਕਸ ਦੀ ਫ਼ਿਲਮ 'ਸੀਰੀਅਸ ਮੈਨ' 'ਚ ਮੁੱਖ ਭੂਮਿਕਾ ਨਿਭਾਉਂਦੇ ਹੋਏ ਵਿਖਾਈ ਦੇਣਗੇ।
ਦੱਸਣਯੋਗ ਹੈ ਕਿ ਇਸ ਫ਼ਿਲਮ ਦਾ ਮਿਰਦੇਸ਼ਨ ਸੁਧੀਰ ਮਿਸ਼ਰਾ ਕਰਨਗੇ। ਇਸ ਫ਼ਿਲਮ ਦੀ ਕਹਾਣੀ ਮੰਨੂ ਜੋਸੇਫ਼ ਦੀ ਬੁੱਕ 'ਸੀਰੀਅਸ ਮੈਨ' 'ਤੇ ਆਧਾਰਿਤ ਹੈ।
ਇਸ ਪ੍ਰੋਜੈਕਟ ਬਾਰੇ ਨਵਾਜ਼ੂਦੀਨ ਸਿੱਦੀਕੀ ਦਾ ਕਹਿਣਾ ਹੈ ਕਿ 'ਸੀਰੀਅਸ ਮੈਨ' ਦਾ ਹਿੱਸਾ ਬਣ ਕੇ ਅਤੇ ਸੁਧੀਰ ਮਿਸ਼ਰਾ ਵਰਗੇ ਕ੍ਰੀਏਟਿਵ ਵਿਅਕਤੀ ਨਾਲ ਕੰਮ ਕਰਨ ਲਈ ਉਹ ਬਹੁਤ ਉਤਸੁਕ ਹਨ।