ਨਵੀਂ ਦਿੱਲੀ: ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਤਾਲਾਬੰਦੀ ਕਾਰਨ ਦੁਨੀਆ ਦੀ ਅੱਧ ਤੋਂ ਵੱਧ ਆਬਾਦੀ ਆਪਣੇ ਘਰਾਂ ਵਿੱਚ ਬੰਦ ਹੈ। ਇਸ ਦੌਰਾਨ ਬਾਲੀਵੁੱਡ ਦੇ ਕੁਝ ਵੱਡੇ ਸਿਤਾਰਿਆਂ ਨੇ ਇੱਕ ਵੀਡੀਓ ‘ਫਿਰ ਮੁਸਕਰਾਏਗਾ ਇੰਡੀਆ’ ਰਾਹੀਂ ਲੋਕਾਂ ਨੂੰ ਸੁਨੇਹਾ ਦਿੱਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵਿਡੀਓ ਆਪਣੇ ਟਵਿਟਰ ਹੈਂਡਲ ਉੱਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ, ਵਿਕੀ ਕੌਸ਼ਲ, ਰਾਜਕੁਮਾਰ ਰਾਓ, ਟਾਈਗਰ ਸ਼ਰਾਫ਼, ਕ੍ਰਿਤੀ ਸੈਨਨ, ਵਿਕੀ ਕੌਸ਼ਲ ਗੀਤ ਗੁਣਗੁਣਾਉਂਦੇ ਨਜ਼ਰ ਆ ਰਹੇ ਹਨ।
ਕੋਰੋਨਾ ਵਿਰੁੱਧ ਸਕਾਰਾਤਮਕਤਾ ਵਾਲੇ ਇਸ ਗੀਤ ਨੂੰ ਵਿਸ਼ਾਲ ਮਿਸ਼ਰਾ ਨੇ ਆਵਾਜ਼ ਦਿੱਤੀ ਹੈ ਅਤੇ ਵਿਸ਼ਾਲ ਨੇ ਇਸ ਗੀਤ ਨੂੰ ਕੰਪੋਜ਼ ਕੀਤਾ ਹੈ ਅਤੇ ਬੋਲ ਕਿਸ਼ੋਰ ਦੇ ਹਨ। ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਤਬਾਹੀ ਮਚਾਈ ਹੋਈ ਹੈ। ਭਾਰਤ ਵਿੱਚ ਵੀ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 5 ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ 100 ਤੋਂ ਵੱਧ ਜਾਨਾਂ ਗਈਆਂ ਹਨ।