ETV Bharat / sitara

'ਮਰਡਰ 2' ਦੇ ਅਦਾਕਾਰ ਪ੍ਰਸ਼ਾਂਤ ਨਰਾਇਣ ਨੂੰ ਜੇਲ੍ਹ - ਮਲਿਆਲਮ ਤੇ ਹਿੰਦੀ ਫ਼ਿਲਮਾਂ ਦੇ ਅਦਾਕਾਰ

'ਮਰਡਰ 2' ਦੇ ਐਕਟਰ ਅਤੇ ਹਿੰਦੀ ਤੇ ਦੱਖਣੀ ਭਾਰਤੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਅਦਾਕਾਰ ਪ੍ਰਸ਼ਾਂਤ ਨਰਾਇਣ ਅਤੇ ਉਨ੍ਹਾਂ ਦੀ ਪਤਨੀ ਨੂੰ ਕੇਰਲਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮਾਮਲਾ ਧੋਖਾਧੜੀ ਦਾ ਦੱਸਿਆ ਜਾ ਰਿਹਾ ਹੈ।

ਫ਼ੋਟੋ
author img

By

Published : Sep 8, 2019, 2:43 PM IST

ਮੁੰਬਈ: ਬਾਲੀਵੁੱਡ ਅਦਾਕਾਰ ਪ੍ਰਸ਼ਾਂਤ ਨਰਾਇਣ ਨੂੰ ਧੋਖਾਧੜੀ ਦੇ ਮਾਮਲੇ ਵਿੱਚ ਕੇਰਲਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਹ ਫ਼ਿਲਹਾਲ ਜੇਲ੍ਹ ਵਿੱਚ ਹੀ ਹਨ। ਪੁਲਿਸ ਅਧਿਕਾਰੀਆਂ ਨੇ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ।

ਆਈਐੱਨਐੱਸ ਨਾਲ ਗੱਲ ਕਰਦੇ ਹੋਏ ਪੁਲਿਸ ਅਧਿਕਾਰੀ ਏ. ਪ੍ਰਤਾਪ ਨੇ ਦੱਸਿਆ ਕਿ ਪ੍ਰਸ਼ਾਂਤ ਤੇ ਉਨ੍ਹਾਂ ਦੀ ਪਤਨੀ ਦੋਨੋਂ ਹੀ ਹਿਰਾਸਤ ਵਿੱਚ ਹਨ। ਪ੍ਰਤਾਪ ਨੇ ਅੱਗੇ ਦੱਸਿਆ ਕਿ, ਇਹ ਧੋਖੇ ਦਾ ਮਾਮਲਾ ਹੈ। ਇਹ ਸ਼ਿਕਾਇਤ ਮਲਿਆਲਮ ਦੇ ਫ਼ਿਲਮ ਦੇ ਨਿਰਮਾਤਾ ਥੋਮਸ ਪੈਨਿਕਰ ਨੇ ਕੀਤੀ ਹੈ।

ਹੋਰ ਪੜ੍ਹੋ: ਜਾਪਾਨ ਵਿੱਚ ਹੋਵੇਗੀ ਰਿਲੀਜ਼ ਗਲੀ ਬੁਆਏ

ਉਨ੍ਹਾਂ ਦੋਵਾਂ ਨੇ 2017 ਵਿੱਚ ਇੱਕ ਫ਼ਿਲਮ ਵਿੱਚ ਕੰਮ ਕੀਤਾ ਸੀ। ਫ਼ਿਲਮ ਤੋਂ ਖ਼ਤਮ ਹੋਣ ਤੋਂ ਬਾਅਦ ਅਦਾਕਾਰ ਨੇ ਪੈਨਿਕਰ ਨੂੰ ਇੱਕ ਆਫ਼ਰ ਦਿੰਦਿਆਂ ਕਿਹਾ ਕਿ ਉਸ ਦੀ ਪਤਨੀ ਮੁੰਬਈ ਵਿੱਚ ਇੱਕ ਕੰਪਨੀ ਚਲਾਉਂਦੀ ਹੈ ਜੇਕਰ ਉਹ ਇਸ ਵਿੱਚ ਪੈਸੇ ਨਿਵੇਸ਼ ਕਰਦਾ ਹੈ ਤਾਂ ਉਹ ਫ਼ਿਲਮ ਨਿਰਦੇਸ਼ਕ ਵੀ ਬਣ ਸਕਦਾ ਹੈ।

ਹੋਰ ਪੜ੍ਹੋ: ਨਹੀਂ ਰਹੇ ਅਦਾਕਾਰ ਤੇ ਕਥਕ ਗੁਰੂ ਵੀਰੂ ਕ੍ਰਿਸ਼ਣਨ

ਪੈਨਿਕਰ ਨੇ ਤਕਰੀਬਨ 1.20 ਕਰੋੜ ਰੁਪਏ ਉਸ ਦੇ ਕਹਿਣ 'ਤੇ ਨਿਵੇਸ਼ ਕਰ ਦਿੱਤੇ ਜਦ ਉਸ ਨੂੰ ਮਹਿਸੂਸ ਹੋਇਆ ਕਿ ਉਸ ਨਾਲ ਕਿਸੇ ਪ੍ਰਕਾਰ ਦਾ ਧੋਖਾ ਹੋ ਰਿਹਾ ਹੈ ਤਦ ਉਸ ਨੇ ਪੁਲਿਸ ਵਿੱਚ ਸ਼ਿਕਾਇਤ ਕੀਤੀ। ਪ੍ਰਤਾਪ ਨੇ ਦੱਸਿਆ ਕਿ ਕੇਰਲਾ ਪੁਲਿਸ 7 ਲੋਕਾਂ ਦੀ ਟੀਮ ਦੇ ਨਾਲ ਮੁੰਬਈ ਆਈ ਤੇ 3 ਦਿਨਾਂ ਦੀ ਨਿਗਰਾਨੀ ਦੇ ਬਾਅਦ ਪੁਲਿਸ ਅਦਾਕਾਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬ ਹੋਏ।

ਨਰਾਇਣ ਨੇ ਅੱਜ ਤੱਕ ਤਕਰੀਬਨ 50 ਤੋਂ ਵੀ ਜ਼ਿਆਦਾ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਜੋ ਜ਼ਿਆਦਾਤਰ ਹਿੰਦੀ, ਪੱਛਮੀ ਤੇ ਮਲਿਆਮਨ ਭਾਸ਼ਾਵਾਂ ਵਾਲੀਆ ਫ਼ਿਲਮਾਂ ਹਨ।

Intro:Body:

Arsh

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.