ਮੁੰਬਈ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਸੁਸ਼ਾਂਤ ਦੀ ਮੌਤ ਨੂੰ ਇੱਕ ਹਫ਼ਤੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਪਰ ਹਾਲੇ ਵੀ ਕਈ ਲੋਕ ਉਨ੍ਹਾਂ ਦੀ ਮੌਤ 'ਤੇ ਯਕੀਨ ਨਹੀਂ ਕਰ ਰਿਹਾ।
ਉਨ੍ਹਾਂ ਦੀ ਆਤਮਹੱਤਿਆ ਦਾ ਕਾਰਨ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਅਦਾਕਾਰ ਦੀ ਮੌਤ ਨਾਲ ਉਨ੍ਹਾਂ ਦਾ ਪਰਿਵਾਰ, ਦੋਸਤ ਤੇ ਫ਼ੈਨਜ਼ ਸਦਮੇ ਵਿੱਚ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ।
ਮੌਤ ਦੇ ਪਿੱਛੇ ਦਾ ਕਾਰਨ ਜਾਨਣ ਲਈ ਮੁੰਬਈ ਪੁਲਿਸ ਲਗਾਤਾਰ ਅਦਾਕਾਰ ਨਾਲ ਜੁੜੇ ਲੋਕਾਂ ਦੇ ਬਿਆਨ ਲੈ ਰਹੀ ਹੈ। ਸੁਸ਼ਾਂਤ ਦੇ ਰੂਮਮੇਟ ਰਹੇ ਸਿਧਾਰਥ ਪਿਟਾਨੀ ਨੇ ਵੀ ਆਪਣਾ ਬਿਆਨ ਮੁੰਬਈ ਪੁਲਿਸ ਨੂੰ ਦਰਜ ਕਰਵਾਇਆ ਹੈ। ਉਮੀਦ ਹੈ ਕਿ ਸਿਧਾਰਥ ਦੇ ਬਿਆਨ ਤੋਂ ਬਾਅਦ ਸੁਸ਼ਾਂਤ ਦੀ ਮੌਤ ਨਾਲ ਜੁੜੇ ਕਈ ਹੋਰ ਰਾਜ ਬਾਹਰ ਆ ਸਕਣਗੇ।
ਦੱਸ ਦੇਈਏ ਕਿ ਸਿਧਾਰਥ ਪਿਟਾਨੀ, ਸੁਸ਼ਾਂਤ ਦੇ ਬਾਂਦਰਾ ਵਾਲੇ ਫਲੈਟ ਵਿੱਚ ਨਾਲ ਰਹਿੰਦੇ ਸੀ ਤੇ ਸੁਸ਼ਾਂਤ ਦੇ ਚੰਗੇ ਦੋਸਤ ਸੀ। ਇਸ ਤੋਂ ਪਹਿਲਾਂ ਮੁੰਬਈ ਪੁਲਿਸ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਐਕਸ ਗਰਲਫ੍ਰੰਡ ਰੀਆ ਚੱਕਰਵਰਤੀ ਨਾਲ ਤਕਰੀਬਨ 9 ਘੰਟੇ ਪੁੱਛਗਿੱਛ ਕੀਤੀ। ਪੁਲਿਸ ਨੂੰ ਦਿੱਤੇ ਗਏ ਬਿਆਨ ਵਿੱਚ ਰੀਆ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਤੇ ਸੁਸ਼ਾਂਤ ਦੀ ਲੜਾਈ ਹੋਈ ਸੀ ਤੇ ਅਦਾਕਾਰ ਦੇ ਕਹਿਣ 'ਤੇ ਰੀਆ ਨੇ ਸੁਸ਼ਾਂਤ ਦਾ ਘਰ ਛੱਡ ਦਿੱਤਾ ਸੀ।