ETV Bharat / sitara

ਸ਼ਿਲਪਾ ਸ਼ੈਟੀ ਦੇ ਘਰ ਪੁੱਜੀ ਮੁੰਬਈ ਪੁਲਿਸ, ਅਦਾਕਾਰਾ ਨੇ ਕਿਹਾ,ਮੈਂ ਚੁਣੌਤੀਆਂ ਦਾ ਸਾਹਮਣਾ ਕਰਾਂਗੀ - ਰਾਜ ਕੁੰਦਰਾ

ਪ੍ਰੋਰਨੋਗ੍ਰਾਫੀ ਮਾਮਲੇ ਵਿੱਚ ਮੁੰਬਈ ਪੁਲਿਸ ਦੀ ਇੱਕ ਟੀਮ ਸ਼ੁੱਕਰਵਾਰ ਨੂੰ ਕਾਰੋਬਾਰੀ ਰਾਜ ਕੁੰਦਰਾ ਨਾਲ ਸ਼ਿਲਪਾ ਸ਼ੈੱਟੀ ਦੇ ਘਰ ਪਹੁੰਚੀ ਹੈ। ਪੁਲਿਸ ਟੀਮ ਇਥੇ ਜਾਂਚ ਤੇ ਰਾਜ ਕੁੰਦਰਾ ਦੇ ਖਿਲਾਫ ਠੋਸ ਸਬੂਤ ਇੱਕਠੇ ਕਰਨ ਲਈ ਇਥੇ ਪੁੱਜੀ ਹੈ।

ਸ਼ਿਲਪਾ ਸ਼ੈੱਟੀ ਦੇ ਘਰ ਪੁੱਜੀ ਮੁੰਬਈ ਪੁਲਿਸ
ਸ਼ਿਲਪਾ ਸ਼ੈੱਟੀ ਦੇ ਘਰ ਪੁੱਜੀ ਮੁੰਬਈ ਪੁਲਿਸ
author img

By

Published : Jul 23, 2021, 5:27 PM IST

Updated : Jul 23, 2021, 6:37 PM IST

ਮੁੰਬਈ : ਪ੍ਰੋਰਨੋਗ੍ਰਾਫੀ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਮੁੰਬਈ ਪੁਲਿਸ ਸ਼ਿਲਪਾ ਸ਼ੈੱਟੀ ਦੇ ਘਰ ਜਾਂਚ ਲਈ ਪਹੁੰਚੀ ਹੈ। ਮੁੰਬਈ ਪੁਲਿਸ ਦੀ ਇੱਕ ਟੀਮ ਕਾਰੋਬਾਰੀ ਰਾਜ ਕੁੰਦਰਾ ਨਾਲ ਸ਼ਿਲਪਾ ਸ਼ੈੱਟੀ ਦੇ ਘਰ ਪਹੁੰਚੀ ਹੈ। ਪੁਲਿਸ ਟੀਮ ਇਥੇ ਜਾਂਚ ਤੇ ਰਾਜ ਕੁੰਦਰਾ ਦੇ ਖਿਲਾਫ ਠੋਸ ਸਬੂਤ ਇੱਕਠੇ ਕਰਨ ਲਈ ਇਥੇ ਪੁੱਜੀ ਹੈ।

ਸ਼ਿਲਪਾ ਸ਼ੈੱਟੀ ਦੇ ਘਰ ਪੁੱਜੀ ਮੁੰਬਈ ਪੁਲਿਸ

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਅਸ਼ਲੀਲ ਫਿਲਮਾਂ ਦੇ ਕੇਸ ਵਿੱਚ ਆਪਣੇ ਪਤੀ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੌਜੂਦਾ ਸਮੇਂ ਨੂੰ ਚੁਣੌਤੀਆਂ ਨਾਲ ਭਰਪੂਰ ਦੱਸਦਿਆਂ ਕਿਹਾ ਹੈ ਕਿ ਪਿਛਲੇ ਸਮੇਂ ਵਿੱਚ ਉਸਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ, ਉਸ ਨੂੰ ਵਿਸ਼ਵਾਸ ਹੈ ਕਿ ਉਹ ਇਸ ਨਾਲ ਵੀ ਨਜਿੱਠਣ ਹੀ ਲਵੇਗੀ।

ਰਾਜ ਕੁੰਦਰਾ ਨੂੰ ਸੋਮਵਾਰ ਰਾਤ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਅਸ਼ਲੀਲ ਫਿਲਮਾਂ ਬਣਾਉਣ ਅਤੇ ਕੁੱਝ ਐਪਸ ਰਾਹੀਂ ਕਥਿਤ ਤੌਰ 'ਤੇ ਪ੍ਰਸਾਰਣ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਮੰਗਲਵਾਰ ਨੂੰ ਕੁੰਦਰਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਉਸ ਨੂੰ 27 ਜੁਲਾਈ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ,' ਮੈਂ ਇੱਕ ਗਹਿਰਾ ਸਾਂਹ ਲੈਂਦੀ ਹਾਂ, ਮੈਂ ਇਹ ਜਾਣਦੀ ਹਾਂ ਕਿ ਮੈਂ ਖੁਸ਼ਕਿਸਮਤ ਹਾਂ, ਕਿਉਂਕਿ ਮੈਂ ਜ਼ਿੰਦਾ ਹਾਂ। ਇਸ ਤੋਂ ਪਹਿਲਾਂ ਵੀ ਮੈਂ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਚੁਣੌਤੀਆਂ ਦਾ ਸਾਹਮਣਾ ਕਰਾਂਗਾੀ।ਕੋਈ ਵੀ ਚੀਜ਼ ਮੈਨੂੰ ਆਪਣੀ ਜ਼ਿੰਦਗੀ ਜਿਉਣ ਕੋਈ ਵੀ ਚੀਜ਼ ਭੁਲੇਖਾ ਨਹੀਂ ਪਾ ਸਕਦੀ। '

ਪੁਲਿਸ ਦੇ ਮੁਤਾਬਕ ਇਸ ਕੇਸ ਦੇ ਮੁਲਜ਼ਮਾਂ ਨੇ ਸੰਘਰਸ਼ ਕਰ ਰਹੀਆਂ ਮਾਡਲਾਂ ਨੂੰ ਤੇ ਹੋਰਨਾਂ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਹੈ।

ਇਹ ਵੀ ਪੜ੍ਹੋ : Porn Film Case : 27 ਜੁਲਾਈ ਤੱਕ ਵੱਧੀ ਰਾਜ ਕੁੰਦਰਾ ਦੀ ਪੁਲਿਸ ਰਿਮਾਂਡ

Last Updated : Jul 23, 2021, 6:37 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.