ETV Bharat / sitara

'ਮਿਸ਼ਨ ਮੰਗਲ' ਦਾ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ

author img

By

Published : Aug 18, 2019, 5:50 PM IST

ਅਜ਼ਾਦੀ ਦਿਹਾੜੇ 'ਤੇ ਰਿਲੀਜ਼ ਹੋਈ ਫ਼ਿਲਮ 'ਮਿਸ਼ਨ ਮੰਗਲ' ਦੀ ਹਰ ਕੋਈ ਪ੍ਰਸ਼ੰਸਾ ਕਰ ਰਿਹਾ ਹੈ। ਇਹ ਫ਼ਿਲਮ ਭਾਰਤ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀ ਹੈ। ਫ਼ਿਲਮ ਦੇ ਹਰ ਸੀਨ ਖ਼ਾਸ ਹੈ। ਇਸ ਫ਼ਿਲਮ ਨੇ ਅਕਸ਼ੇ ਦੀਆਂ ਬਾਕੀ ਸਾਰਿਆਂ ਫ਼ਿਲਮਾਂ ਨੂੰ ਮਾਤ ਦਿੱਤੀ ਹੈ।

ਫ਼ੋਟੋ

ਮੁੰਬਈ: 15 ਅਗਸਤ ਨੂੰ ਰਿਲੀਜ਼ ਹੋਈ ਅਕਸ਼ੇ ਕੁਮਾਰ ਦੀ ਫ਼ਿਲਮ 'ਮਿਸ਼ਨ ਮੰਗਲ' ਬਾਕਸ ਆਫ਼ਿਸ 'ਤੇ ਧਮਾਲਾ ਪਾ ਰਹੀ ਹੈ। ਫ਼ਿਲਮ ਨੇ ਪਹਿਲੇ ਅਤੇ ਦੂਜੇ ਦਿਨ ਧਮਾਕੇ ਦੀ ਕਮਾਈ ਕੀਤੀ ਹੈ। ਉਸੇ ਤਰ੍ਹਾ ਤੀਜੇ ਦਿਨ ਦੀ ਕਮਾਈ ਦਾ ਡਾਟਾ ਵੀ ਆ ਗਿਆ ਹੈ। 'ਮਿਸ਼ਨ ਮੰਗਲ' ਨੇ ਤੀਜੇ ਦਿਨ 23.58 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫ਼ਿਲਮ 'ਮਿਸ਼ਨ ਮੰਗਲ' ਦੀ ਚਾਰੇ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਭਾਰਤ ਦੀ ਕਾਮਯਾਬੀ ਨੂੰ ਦਰਸਾਉਂਦੀ, ਇਸ ਫ਼ਿਲਮ ਦਾ ਹਰ ਸੀਨ ਆਪਣੇ ਆਪ ਵਿੱਚ ਖ਼ਾਸ ਹੈ।

ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਨੇ ਤੀਸਰੇ ਦਿਨ ਸੰਗ੍ਰਹਿ ਨੂੰ ਟਵੀਟ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ ਹੈ ਤੇ ਲਿਖਿਆ ਹੈ, “ਮਿਸ਼ਨ ਮੰਗਲ ਦੇ ਸੰਗ੍ਰਹਿ ਵਿੱਚ ਤੀਜੇ ਦਿਨ ਵੱਡੀ ਵਾਧਾ ਦੇਖਣ ਨੂੰ ਮਿਲਿਆ ਹੈ। ਦੱਸ ਦਈਏ ਕਿ ਵੀਰਵਾਰ ਨੂੰ 'ਮਿਸ਼ਨ ਮੰਗਲ' ਨੇ 29.16 ਕਰੋੜ, 'ਸ਼ੁੱਕਰਵਾਰ' ਨੂੰ 17.28 ਕਰੋੜ ਦੀ ਕਮਾਈ ਕੀਤੀ ਅਤੇ ਸ਼ਨੀਵਾਰ ਨੂੰ ਇਸ ਨੇ 23.58 ਕਰੋੜ ਦੀ ਕਮਾਈ ਕੀਤੀ। ਫ਼ਿਲਮ ਨੇ ਕੁੱਲ 70.02 ਕਰੋੜ ਦੀ ਕਮਾਈ ਕੀਤੀ ਹੈ।

ਦੱਸਣ ਯੋਗ ਹੈ ਕਿ, ਅਕਸ਼ੇ ਇਸ ਸਾਲ ਕਮਾਈ ਦੇ ਮਾਮਲੇ ਵਿੱਚ ਦੁਨੀਆ ਭਰ ਵਿੱਚ ਸਭ ਤੋਂ ਮਹਿੰਗੇ ਅਦਾਕਾਰਾਂ ਵਿੱਚੋਂ ਇੱਕ ਹਨ। ਉਹ ਇੱਕ ਸਾਲ ਵਿੱਚ 4 ਫ਼ਿਲਮਾਂ ਕਰ ਚੁੱਕੇ ਹਨ ਤੇ ਉਨ੍ਹਾਂ ਦੀਆਂ ਸਾਰੀਆਂ ਫ਼ਿਲਮਾਂ ਹੀ ਨਿਸ਼ਚਤ ਤੌਰ 'ਤੇ 100 ਕਰੋੜ ਦੇ ਕਲੱਬ ਵਿੱਚ ਪਹੁੰਚਦੀਆਂ ਹਨ। ਕਿਹਾ ਜਾ ਰਿਹਾ ਹੈ ਕਿ, ਇਹ ਫ਼ਿਲਮ ਵੀ ਨਿਸ਼ਚਤ ਤੌਰ 'ਤੇ 200 ਕਰੋੜ ਦੇ ਕਲੱਬ ਵਿੱਚ ਜਾਵੇਗੀ। ਫ਼ਿਲਮ ਨੇ ਕਮਾਈ ਦੇ ਮਾਮਲੇ ਵਿੱਚ 'ਗੋਲਡ' ਤੇ 'ਕੇਸਰੀ' ਨੂੰ ਵੀ ਹਰਾਵੇਗੀ ਹੈ।
ਅਦਾਕਾਰੀ ਦੇ ਮਾਮਲੇ ਵਿੱਚ ਅਕਸ਼ੇ ਕੁਮਾਰ ਅਤੇ ਵਿਦਿਆ ਬਾਲਨ ਦੋਵਾਂ ਨੇ ਸਭ ਦਾ ਦਿਲ ਜਿੱਤ ਹੈ। ਵਿਦਿਆ ਬਾਲਨ ਨੇ 'ਤੁਮਹਾਰੀ ਸਲੂ' ਦੇ ਦੋ ਸਾਲਾਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕੀਤੀ ਹੈ। ਅਕਸ਼ੇ ਕੁਮਾਰ ਦੀ ਇਸ ਫ਼ਿਲਮ ਵਿੱਚ ਵਿਦਿਆ ਬਾਲਨ ਵਿਗਿਆਨੀ ਦੀ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਦੇ ਨਾਲ ਵਿਦਿਆ ਬਾਲਨ, ਟਾਪਸੀ ਪਨੂੰ, ਸੋਨਾਕਸ਼ੀ ਸਿਨਹਾ, ਨਿਤਿਆ ਮੈਨਨ, ਕ੍ਰਿਤੀ ਕੁਲਹਾਰੀ ਅਹਿਮ ਭੂਮਿਕਾ 'ਚ ਹਨ।

Intro:Body:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.