ਮੁੰਬਈ: ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਐਤਵਾਰ ਨੂੰ ਉਨ੍ਹਾਂ 'ਤੇ ਲੱਗੇ ਬੈਨ 'ਤੇ ਟਿੱਪਣੀ ਕੀਤੀ ਹੈ। ਇੱਕ ਨਿੱਜੀ ਇੰਟਰਵਿਊ 'ਚ ਉਨ੍ਹਾਂ ਕਿਹਾ ਹੈ ਕਿ ਉਹ ਫ਼ੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਦੇ ਫ਼ੈਸਲੇ ਦੇ ਬਾਵਜੂਦ ਭਾਰਤ ਲਈ ਚੰਗਾ ਕੰਮ ਕਰਦੇ ਰਹਿਣਗੇ। ਦਰਅਸਲ ਗਾਇਕ ਮੀਕਾ ਸਿੰਘ ਦੀ ਅਲੋਚਨਾ ਇਸ ਕਰਕੇ ਹੋ ਰਹੀ ਹੈ ਕਿਉਂਕਿ ਉਨ੍ਹਾਂ ਨੇ ਪਾਕਿਸਤਾਨ ਵਿੱਚ ਸ਼ੋਅ ਕੀਤਾ ਸੀ।
ਗੌਰਤਲਬ ਹੈ ਕਿ FWICI ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕੀਤਾ ਸੀ, ਜਿਸ 'ਚ ਇਹ ਕਿਹਾ ਗਿਆ ਸੀ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਗੜੇ ਰਿਸ਼ਤੇ ਅਤੇ ਤਣਾਅ ਦੇ ਚਲਦਿਆਂ ਕਰਾਚੀ 'ਚ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ਼ ਦੇ ਕਰੀਬੀ ਦੇ ਵਿਆਹ 'ਚ ਮੀਕਾ ਸਿੰਘ ਦੁਆਰਾ ਗਾਏ ਗੀਤ ਕਾਰਨ ਸੰਸਥਾ ਦੇ ਫ਼ੈਸਲੇ ਦਾ ਉਲੰਘਨ ਕੀਤਾ ਹੈ। ਇਸ ਮਸਲੇ 'ਤੇ ਮੀਕਾ ਸਿੰਘ ਮੰਗਲਵਾਰ ਨੂੰ FWICI ਦੇ ਮੁੱਖ ਅਧਿਕਾਰੀਆਂ ਨੂੰ ਮਿਲਣਗੇ ਅਤੇ ਇਸ ਮਸਲੇ 'ਤੇ ਵਿਚਾਰ-ਵਟਾਂਦਰਾ ਕਰਨਗੇ।
ਜ਼ਿਕਰਏਖ਼ਾਸ ਹੈ ਕਿ ਫ਼ੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਮੀਕਾ ਸਿੰਘ 'ਤੇ ਭਾਰਤ 'ਚ ਕਿਸੇ ਵੀ ਪ੍ਰਕਾਰ ਦੀ ਪ੍ਰਫ਼ੌਰਮੈਂਸ, ਰਿਕਾਰਡਿੰਗ, ਪਲੈਬੇਕ ਸਿੰਗਿਗ ਅਤੇ ਅਦਾਕਾਰੀ ਕਰਨ 'ਤੇ ਰੋਕ ਲਗਾ ਦਿੱਤੀ ਹੈ।