ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਦਾ ਕਹਿਣਾ ਹੈ ਕਿ ਉਹ ਫ਼ਿਲਮ ‘ਸੱਤੇ ਪੇ ਸੱਤਾ’ ਦੇ ਰੀਮੇਕ ਦਾ ਹਿੱਸਾ ਬਣ ਕੇ ਖੁਸ਼ ਹੋਵੇਗੀ। ਫ਼ਿਲਮ ਦਾ ਨਿਰਦੇਸ਼ਨ ਫਰਾਹ ਖ਼ਾਨ ਕਰ ਰਹੀ ਹੈ। ਮੀਡੀਆ ਵਿੱਚ ਖ਼ਬਰਾਂ ਆ ਰਹੀਆਂ ਹਨ ਕਿ ਕ੍ਰਿਤੀ ਸੈਨਨ 1982 ਵਿੱਚ ਆਈ ਫ਼ਿਲਮ ਦੀ ਅਦਾਕਾਰਾ ਰੰਜੀਤਾ ਕੌਰ ਦਾ ਕਿਰਦਾਰ ਨਿਭਾ ਸਕਦੀ ਹੈ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਹਾਲੇ ਤੱਕ ਕਿਸੇ ਨੇ ਵੀ ਇਸ ਬਾਰੇ ਨਹੀਂ ਪੁੱਛਿਆ ਹੈ। ਫਰਾਹ ਖ਼ਾਨ ਦਾ ਕਹਿਣਾ ਹੈ ਕਿ ਉਹ ਇਸ ਫ਼ਿਲਮ ਬਾਰੇ ਜਲਦ ਹੀ ਐਲਾਨ ਕੀਤਾ ਜਾਵੇਗਾ।
ਹੋਰ ਪੜ੍ਹੋ: chhapaak trailer: ਇਨਸਾਫ਼ ਲਈ ਲੜ ਰਹੀ ਹੈ ਦੀਪਿਕਾ
ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਇਸ ਫ਼ਿਲਮ ਦਾ ਹਿੱਸਾ ਹੈ ਜਾ ਨਹੀਂ? ਤਾਂ ਕ੍ਰਿਤੀ ਨੇ ਕਿਹਾ ਕਿ, "ਮੈਨੂੰ ਇਸ ਵਿੱਚ ਕੰਮ ਕਰਕੇ ਖੁਸ਼ੀ ਹੋਵੇਗੀ, ਪਰ ਸੱਚ ਬੋਲਾਂ, ਮੈਨੂੰ ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ।"
ਨਾਲ ਹੀ ਕ੍ਰਿਤੀ ਨੇ ਕਿਹਾ ਕਿ, ਇਹ ਸਾਲ ਕੰਮ ਲਈ ਕਾਫ਼ੀ ਵਿਅਸਤ ਸੀ। ਉਨ੍ਹਾਂ ਨੇ 'ਲੂਕਾ-ਛੁਪੀ' ਅਤੇ 'ਹਾਊਸਫੁੱਲ 4' ਸਮੇਤ ਕਈ ਹੋਰ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਫ਼ਿਲਮ 'ਪਾਣੀਪਤ' ਪਿਛਲੇ ਹਫ਼ਤੇ ਰਿਲੀਜ਼ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ 'ਪਤੀ ਪਤਨੀ ਔਰ ਵੋਹ' 'ਚ ਕੈਮਿਓ ਕੀਤਾ ਹੈ।
ਹੋਰ ਪੜ੍ਹੋ: Kung fu panda ਦੇ ਨਿਰਦੇਸ਼ਕ ਜੌਨ ਸਟੀਵੇਨਸਨ ਹੁਣ ਭਾਰਤ ਵਿੱਚ ਕੰਮ ਕਰਨ ਲਈ ਨੇ ਤਿਆਰ
ਫ਼ਿਲਹਾਲ ਇਹ ਫ਼ਿਲਮ ਰਾਜਾ ਸੂਰਜਮਲ ਦੀ ਤਸਵੀਰ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਹੋਈ ਹੈ। ਪਰ ਕ੍ਰਿਤੀ ਨੇ ਆਪਣੀ ਭੂਮਿਕਾ ਪ੍ਰਤੀ ਹੁੰਗਾਰੇ ‘ਤੇ ਖੁਸ਼ੀ ਜ਼ਾਹਰ ਕੀਤੀ ਹੈ।