ਮੁੰਬਈ: ਅਦਾਕਾਰ ਕਾਰਤਿਕ ਆਰੀਅਨ ਇਸ ਸਮੇਂ ਬਹੁਤ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਹਨ ਕਿਉਂਕਿ ਉਨ੍ਹਾਂ ਦੀ ਫ਼ਿਲਮ 'ਪਿਆਰ ਕਾ ਪੰਚਨਾਮਾ 2' ਨੈੱਟਫਲਿਕਸ 'ਤੇ ਟ੍ਰੈਂਡ ਹੋ ਰਹੀ ਹੈ। ਇਸ ਫ਼ਿਲਮ ਦੀ ਸੀਰੀਜ ਤੋਂ ਹੀ ਕਾਰਤਿਕ ਆਰੀਅਨ ਨੂੰ ਸਭ ਤੋਂ ਵੱਧ ਪ੍ਰਸਿੱਧੀ ਮਿਲੀ ਹੈ। ਇਸ ਲਈ, ਅਦਾਕਾਰ ਆਪਣੇ ਆਪ ਨੂੰ ਪੰਚਨਾਮਾ ਬੇਬੀ ਕਹਿੰਦੇ ਹਨ।
ਪਿਆਰਾ ਕਾ ਪੰਚਨਾਮਾ 2 ਹਾਲ ਹੀ ਵਿੱਚ ਸਟ੍ਰੀਮਿੰਗ ਪਲੇਟਫਾਰਮ ਨੈੱਟਫਲਿਕਸ 'ਤੇ ਜਾਰੀ ਹੋਈ ਹੈ ਤੇ ਜਲਦ ਹੀ ਇਸ ਦੀ ਟ੍ਰੈਂਡਿੰਗ ਸ਼ੁਰੂ ਹੋ ਗਈ। ਇਹ ਓਟੀਟੀ ਪਲੇਟਫਾਰਮ ਆਮ ਤੌਰ ਉੱਤੇ ਟ੍ਰੈਂਡਿੰਗ ਫਿਲਮਾਂ ਨੂੰ ਪ੍ਰਦਰਸ਼ਿਤ ਕਰਦਾ ਹੈ ਤੇ ਦਿਖਾਉਂਦਾ ਹੈ।
ਤਾਲਾਬੰਦੀ ਦੌਰਾਨ ਕਾਰਤਿਕ ਸੋਸ਼ਲ ਮੀਡੀਆ 'ਤੇ ਵੀ ਬਹੁਤ ਸਰਗਰਮ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਕਾਫ਼ੀ ਮਨੋਰੰਜਨ ਕੀਤਾ ਹੈ। ਹਾਲ ਹੀ ਵਿੱਚ, ਕਾਰਤਿਕ ਨੇ ਇਸ ਫਿਲਮ ਬਾਰੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਪਾਈ। ਇਸ ਵਿੱਚ ਕਾਰਤਿਕ ਨੇ ਆਪਣੇ ਪ੍ਰਸ਼ੰਸਕਾਂ ਨੂੰ ‘ਪਿਆਰਾ ਕਾ ਪੰਚਨਾਮਾ 2’ ਦੇ ਆਪਣੇ ਮਨਪਸੰਦ ਦ੍ਰਿਸ਼ ਬਾਰੇ ਪੁੱਛਿਆ।
ਕਾਰਤਿਕ ਨੇ ਲਿਖਿਆ, "ਪੰਚਨਾਮਾ ਬੇਬੀ ਨੈੱਟਫਲਿਕਸ 'ਤੇ ਟ੍ਰੈਂਡ ਕਰ ਰਹੀ ਹੈ। ਸਾਰੇ ਆਪਣਾ ਮਨਪਸੰਦ ਦ੍ਰਿਸ਼ ਦੱਸੋ?" ਉਨ੍ਹਾਂ ਦੀ ਇਸ ਪੋਸਟ 'ਤੇ ਪ੍ਰਸ਼ੰਸਕਾ ਵੱਲੋਂ ਕਾਫੀ ਭਰਵਾਂ ਹੁੰਗਾਰਾ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਅਦਾਕਾਰ ਕਾਰਤਿਕ ਆਰੀਅਨ ਦੀਆਂ ਦੋ ਫਿਲਮਾਂ ਆ ਰਹੀਆਂ ਹਨ। 'ਭੁੱਲ ਭੁਲੱਈਆ 2' ਅਤੇ 'ਦੋਸਤਾਨਾ 2'। ਇਨ੍ਹਾਂ ਦੋਵਾਂ ਫਿਲਮਾਂ ਦੇ ਕੁਝ ਹਿਸਿਆਂ ਦੀ ਸ਼ੂਟਿੰਗ ਅਜੇ ਵੀ ਬਾਕੀ ਹੈ ਜੋ ਕਿ ਜਲਦੀ ਹੀ ਪੂਰੀ ਹੋ ਜਾਵੇਗੀ।
ਇਹ ਵੀ ਪੜ੍ਹੋ;ਆਈਸੋਲੇਸ਼ਨ 'ਚ ਅਜਿਹਾ ਸਮਾਂ ਬਤੀਤ ਕਰ ਰਹੇ ਬਿੱਗ ਬੀ, ਪਿਤਾ ਦੀਆਂ ਕੁੱਝ ਸਤਰਾਂ ਨੂੰ ਕੀਤਾ ਸਾਂਝਾ