ਮੁੰਬਈ : ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਨੇ `ਕਾਫ਼ੀ ਵਿਦ ਕਰਨ` ਦੇ ਇਕ ਐਪੀਸੋਡ `ਚ ਇਹ ਇੱਛਾ ਜ਼ਾਹਿਰ ਕੀਤੀ ਸੀ ਕਿ ਉਹ ਕਾਰਤਿਕ ਆਰੀਅਨ ਨੂੰ ਡੇਟ ਕਰਨਾ ਚਾਹੁੰਦੀ ਹੈ ਅਤੇ ਇਹ ਵੀ ਮੰਨ ਲਿਆ ਸੀ ਕਿ ਕਾਰਤਿਕ ਆਰੀਅਨ ਉਨ੍ਹਾਂ ਦੇ ਕਰੱਸ਼ ਹਨ । ਉਸ ਸ਼ੌਅ `ਚ ਸਾਰਾ ਨੇ ਕਾਰਤਿਕ ਆਰੀਅਨ ਨਾਲ ਫ਼ਿਲਮ ਕਰਨ ਦੀ ਤੰਮਨਾ ਵੀ ਜਨਤਕ ਕੀਤੀ ਸੀ। ਦੱਸ ਦਈਏ ਕਿ ਸਾਰਾ ਦੀ ਇਹ ਤਮੰਨਾ ਪੂਰੀ ਹੋ ਚੁੱਕੀ ਹੈ। ਜੀ ਹਾਂ ਕਾਰਤਿਕ ਆਰੀਅਨ ਅਤੇ ਸਾਰਾ ਅਲੀਂ ਖ਼ਾਨ ਦੀ ਜੋੜੀ ਇਮਤਿਆਜ਼ ਅਲੀ ਦੀ ਅਗਲੀ ਫਿਲਮ `ਚ ਨਜ਼ਰ ਆਵੇਗੀ।
ਹਾਲ ਹੀ ਦੇ ਵਿੱਚ ਕਰੀਨਾ ਕਪੂਰ ਖਾਨ ਨੇ ਇਸ ਗੱਲ `ਤੇ ਮੋਹਰ ਲਗਾ ਦਿੱਤੀ ਸੀ ਕਿ ਕਾਰਤਿਕ-ਸਾਰਾ ਇੱਕਠੇ ਫਿਲਮ ਕਰਨ ਜਾ ਰਹੇ ਹਨ । ਦੱਸ ਦਈਏ ਕਿ ਇਮਤਿਆਜ਼ ਨੇ ਆਪਣੀ ਆਉਣ ਵਾਲੀ ਫਿਲਮ ਲਈ ਸਾਰਾ ਨੂੰ ਫਿਲਮ `ਕੇਦਾਰਨਾਥ` ਤੋਂ ਬਾਅਦ ਹੀ ਚੁਣ ਲਿਆ ਸੀ। ਪਰ ਸਿੰਭਾ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਸਾਰਾ ਦੇ ਨਾਮ `ਤੇ ਮੌਹਰ ਲੱਗ ਗਈ।
ਕਾਰਤਿਕ ਆਰੀਅਨ ਨੂੰ ਵੀ ਲਗਾਤਾਰ ਫਿਲਮ `ਚ ਕਾਮਯਾਬੀ ਮਿਲਦੀ ਦੇਖ ਉਹ ਇਮਤਿਆਜ਼ ਦੀ ਪਸੰਦ ਬਣ ਚੁੱਕੇ ਹਨ । ਦੱਸਣਯੋਗ ਹੈ ਕਿ ਇਮਤਿਆਜ਼ ਅਲੀ ਦੀ ਇਹ ਫ਼ਿਲਮ ਇਕ ਰੌਮਾਂਟਿੰਕ ਫਿਲਮ ਹੈ , ਜਿਸ ਵਿੱਚ ਸਾਰਾ ਅਤੇ ਕਾਰਤਿਕ ਮੁੱਖ ਰੋਲ `ਚ ਨਜ਼ਰ ਆਉਣਗੇ।