ਮੁੰਬਈ: ਫਿਲਮ ਨਿਰਦੇਸ਼ਕ ਕਰਨ ਜੌਹਰ ਨੇ 90 ਦੇ ਦਹਾਕੇ ਵਿੱਚ ਆਈ ਬਾਲੀਵੁੱਡ ਫਿਲਮ 'ਕੁਛ ਕੁਛ ਹੋਤਾ ਹੈ' ਦੇ ਪੋਸਟਰ ਨੂੰ ਰੀਕ੍ਰਿਏਟ ਕਰਦੇ ਹੋਏ ਰਾਹੁਲ ਯਾਨੀ ਸ਼ਾਹਰੁਖ ਖਾਨ ਦੇ ਸਟਾਈਲ ਨੂੰ ਅਪਣਾਇਆ ਹੈ। ਇਸ ਦੇ ਨਾਲ ਹੀ ਸ਼ਾਹਰੁਖ ਦੀ ਪਤਨੀ ਗੌਰੀ ਖ਼ਾਨ ਨੇ ਰਾਣੀ ਮੁਖ਼ਰਜੀ ਦਾ ਰੋਲ ਪਲੇਅ ਕੀਤਾ ਹੈ।
ਹੋਰ ਪੜ੍ਹੋ: EXCLUSIVE: ਦਬੰਗ 3 ਦੀ ਮਸ਼ਹੂਰ ਅਦਾਕਾਰਾ ਸਈ ਮਾਂਜਰੇਕਰ ਦੀ ਈਟੀਵੀ ਨਾਲ ਖ਼ਾਸ ਮੁਲਾਕਾਤ
ਕਰਨ ਨੇ ਮੰਗਲਵਾਰ ਰਾਤ ਨੂੰ ਪਾਰਟੀ ਵਿੱਚ ਆਪਣੀ ਇਸ ਲੁੱਕ ਦੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ। ਹਾਲ ਹੀ ਵਿੱਚ ਉਹ ਨਿਰਮਾਤਾ ਬਿੰਦ੍ਰਪਾਲ ਅੰਮ੍ਰਿਤ ਦੀ ਪਾਰਟੀ ਵਿੱਚ ਪਹੁੰਚੇ ਸਨ। ਇਸ ਪਾਰਟੀ ਦਾ ਥੀਮ 90 ਦਹਾਕਿਆਂ ਦੀਆਂ ਫਿਲਮਾਂ 'ਤੇ ਨਿਰਧਾਰਿਤ ਸੀ।
ਹੋਰ ਪੜ੍ਹੋ: EXCLUSIVE INTERVIEW: ਮਸ਼ਹੂਰ ਅਦਾਕਾਰ ਸਤੀਸ਼ ਕੌਲ ਨੇ ਕੀਤੀ ਫ਼ਿਲਮੀ ਜਗਤ ਵਿੱਚ ਵਾਪਸੀ
ਇਸ ਪਾਰਟੀ ਵਿੱਚ ਕਰਨ ਜੌਹਰ ਨੇ ਆਪਣੀ 1998 ਵਿੱਚ ਆਈ ਫ਼ਿਲਮ 'ਕੁਛ ਕੁਛ ਹੋਤਾ ਹੈ' ਦੇ ਪਾਤਰਾ ਦਾ ਕਿਰਦਾਰ ਅਪਣਾਇਆ। ਫ਼ਿਲਮ ਵਿੱਚ ਰਾਣੀ ਮੁਖ਼ਰਜੀ, ਸ਼ਾਹਰੁਖ ਖ਼ਾਨ ਅਤੇ ਕਾਜੋਲ ਮੁੱਖ ਭੂਮਿਕਾਵਾਂ ਵਿੱਚ ਸਨ। ਕਰਨ ਜੌਹਰ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ।