ETV Bharat / sitara

'ਕਲੰਕ' ਦਾ ਟੀਜ਼ਰ ਰਿਲੀਜ਼: ਨਜ਼ਰ ਆਈ ਪਿਆਰ ਤੇ ਨਫ਼ਰਤ ਦੀ ਕਹਾਣੀ

ਕਰਨ ਜੌਹਰ ਦੀ ਮਲਟੀਸਟਾਰ ਫ਼ਿਲਮ 'ਕਲੰਕ' ਦਾ ਟੀਜ਼ਰ ਹੋਇਆ ਰਿਲੀਜ਼। ਫ਼ਿਲਮ ਦੇ ਟੀਜ਼ਰ 'ਚ ਸਾਫ਼ ਲੱਗ ਰਿਹਾ ਹੈ ਕਿ ਇਹ ਫ਼ਿਲਮ 1945 ਦੇ ਦੌਰ 'ਤੇ ਆਧਾਰਿਤ ਹੈ ਜਿਸ ਵਿੱਚ ਉਸ ਦੌਰ ਦੇ ਉੱਭਰਦੇ ਪਿਆਰ ਨੂੰ ਵਿਖਾਇਆ ਗਿਆ ਜੋ ਕਿ ਸਾਮਾਜਿਕ ਮੁੱਦਿਆਂ ਦੇ ਕਾਰਨ ਕਿਤੇ ਨਾ ਕਿਤੇ ਕੁਰਬਾਨ ਹੁੰਦਾ ਨਜ਼ਰ ਆ ਰਿਹਾ ਹੈ।

author img

By

Published : Mar 12, 2019, 3:13 PM IST

ਫ਼ਾਇਲ ਫ਼ੋਟੋ

ਹੈਦਰਾਬਾਦ: ਕਰਨ ਜੌਹਰ ਦੀ ਮਲਟੀਸਟਾਰ ਫ਼ਿਲਮ 'ਕਲੰਕ' ਦਾ ਹੁਣ ਦਰਸ਼ਕਾ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਬੀਤੇ ਦਿਨੀਂ ਫ਼ਿਲਮ ਦੇ ਸਾਰੇ ਕਿਰਦਾਰਾਂ ਦਾ ਲੁਕ ਸਾਹਮਣੇ ਆਇਆ ਸੀ ਤੇ ਅੱਜ ਮੇਕਰਜ਼ ਨੇ ਫ਼ਿਲਮ ਦਾ ਟੀਜ਼ਰ ਜਾਰੀ ਕਰ ਦਿੱਤਾ ਹੈ। ਫ਼ਿਲਮ ਦੇ ਟੀਜ਼ਰ 'ਚ ਸਾਫ਼ ਲੱਗ ਰਿਹਾ ਹੈ ਕਿ ਇਹ ਫ਼ਿਲਮ 1945 'ਤੇ ਆਧਾਰਿਤ ਹੈ ਜਿਸ ਵਿੱਚ ਉਸ ਦੌਰ ਦੇ ਉੱਭਰਦੇ ਪਿਆਰ ਨੂੰ ਵਿਖਾਇਆ ਗਿਆ ਜੋ ਕਿ ਸਾਮਾਜਿਕ ਮੁੱਦਿਆਂ ਦੇ ਕਾਰਨ ਕਿਤੇ ਨਾ ਕਿਤੇ ਕੁਰਬਾਨ ਹੁੰਦਾ ਨਜ਼ਰ ਆ ਰਿਹਾ ਹੈ।
ਫ਼ਿਲਮ ਦੇ ਟੀਜ਼ਰ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਇਹ ਕਰਨ ਦੇ ਪ੍ਰਾਡਕਸ਼ਨ ਦੀ ਇੱਕ ਸ਼ਾਨਦਾਰ ਫ਼ਿਲਮ ਸਾਬਿਤ ਹੋਣ ਵਾਲੀ ਹੈ। ਫ਼ਿਲਮ ਦਾ ਸੈਟ ਕਾਫ਼ੀ ਸ਼ਾਨਦਾਰ ਨਜ਼ਰ ਆ ਰਿਹਾ ਹੈ। ਟੀਜ਼ਰ ਦੀ ਸ਼ੁਰੂਆਤ ਹੁੰਦੀ ਹੈ ਮਾਧੂਰੀ ਦੇ ਡਾਂਸ ਤੇ ਆਲੀਆ ਭੱਟ ਦੀ ਇੱਕ ਸ਼ਾਨਦਾਰ ਮਹਿਲ 'ਚ ਐਂਟਰੀ ਨਾਲ। ਇਸ ਤੋਂ ਬਾਅਦ ਵਰੂਣ ਧਵਨ ਦੀ ਆਵਾਜ਼ 'ਚ ਇੱਕ ਸ਼ਾਨਦਾਰ ਡਾਇਲਾਗ ਨਾਲ ਜਿਸ ਵਿੱਚ ਉਹ ਕਹਿ ਰਹੇ ਹਨ, "ਕੁਝ ਰਿਸ਼ਤੇ ਕਰਜ਼ੇ ਵਾਂਗ ਹੁੰਦੇ ਹਨ, ਜਿਨ੍ਹਾਂ ਨੂੰ ਨਿਭਾਉਣਾ ਨਹੀਂ ਚੁਕਾਉਣਾ ਹੁੰਦਾ ਹੈ।"
ਇਸ ਤੋਂ ਬਾਅਦ ਇਕ ਸ਼ਾਨਦਾਰ ਮਹਿਲ ਵਿੱਚ ਨਜ਼ਰ ਆਉਂਦੀ ਹੈ ਮਾਧੂਰੀ, ਇੱਕ ਟੇਬਲ 'ਤੇ ਕਿਸੇ ਸ਼ਖ਼ਸ ਦੇ ਸਾਹਮਣੇ ਕਾਫ਼ੀ ਗੰਭੀਰ ਮੁਦਰਾ ਵਿੱਚ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਸੋਨਾਕਸ਼ੀ ਸਿਨਹਾ ਚਿੱਟੇ ਕਪੜਿਆਂ ਵਿੱਚ ਨਜ਼ਰ ਆਉਂਦੀ ਹੈ। ਆਲੀਆ ਭੱਟ ਜਿਨ੍ਹਾਂ ਨੂੰ ਵੇਖਣ ਨਾਲ ਇੰਝ ਲੱਗਦਾ ਹੈ ਜਿਵੇਂ ਉਹ ਉਸ ਸ਼ਾਨਦਾਰ ਮਹਿਲ ਤੋਂ ਕਿਤੇ ਦੂਰ ਜਾ ਰਹੀ ਹੈ।
ਇਨ੍ਹਾਂ ਝਲਕੀਆਂ ਤੋਂ ਸਪੱਸ਼ਟ ਹੈ ਕਿ ਫ਼ਿਲਮ ਵਿੱਚ ਆਲੀਆ ਦਾ ਪਿਆਰ ਵਰੂਣ ਹੈ ਅਤੇ ਆਦਿਤਅ ਰਾਏ ਕਪੂਰ ਦੀ ਲਵ ਲਾਈਫ਼ ਹੈ ਸੋਨਾਕਸ਼ੀ ਸਿਨਹਾ। ਇਸ ਦੇ ਨਾਲ ਹੀ ਅਖੀਰ ਵਿੱਚ ਸੜਦੇ ਹੋਏ ਰਾਵਣ ਦੇ ਸਾਹਮਣੇ ਆਲੀਆ ਅਤੇ ਵਰੂਣ ਦਾ ਮਿਲਣਾ ਦੱਸਦਾ ਹੈ ਕਿ ਬੁਰਾਈ ਦਾ ਅੰਤ ਹੋ ਗਿਆ ਹੈ। ਦੱਸ ਦਈਏ ਇਸ ਫ਼ਿਲਮ ਵਿੱਚ ਤੁਸੀਂ ਲੰਮੇਂ ਸਮੇਂ ਬਾਅਦ ਮਾਧੂਰੀ ਦਿਕਸ਼ਿਤ ਤੇ ਸੰਜੇ ਦੱਤ ਦੀ ਜੋੜੀ ਨੂੰ ਇਕੱਠਿਆ ਵੇਖੋਗੇ। 17 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਟ੍ਰੇਲਰ 12 ਮਾਰਚ ਨੂੰ ਰਿਲੀਜ਼ ਹੋਵੇਗਾ।

Intro:Body:

Jassi

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.