ਹੈਦਰਾਬਾਦ: ਟਰੇਨ 'ਚ ਸਫਰ ਕਰਦੇ ਸਮੇਂ ਸਮੇਂ 'ਤੇ ਖਾਣਾ ਮਿਲਣਾ ਮੁਸ਼ਕਿਲ ਹੁੰਦਾ ਹੈ ਅਤੇ ਜੇਕਰ ਮਿਲਦਾ ਵੀ ਹੈ ਤਾਂ ਇਸ ਦੀ ਗੁਣਵੱਤਾ ਚੰਗੀ ਨਹੀਂ ਹੁੰਦੀ। ਇਹੀ ਕਾਰਨ ਹੈ ਕਿ ਰੇਲਵੇ ਯਾਤਰੀਆਂ ਨੂੰ ਘਰੋਂ ਹੀ ਖਾਣੇ ਦਾ ਪ੍ਰਬੰਧ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਕੁਝ ਯਾਤਰੀ ਟਰੇਨ 'ਚ ਸਫਰ ਕਰਦੇ ਸਮੇਂ ਖਾਣਾ ਆਰਡਰ ਕਰਦੇ ਹਨ ਅਤੇ ਇਸ ਲਈ ਪੈਸੇ ਦਿੰਦੇ ਹਨ।
ਕੀ ਤੁਹਾਨੂੰ ਪਤਾ ਹੈ ਕਿ ਸਾਡੇ ਦੇਸ਼ ਵਿੱਚ ਇੱਕ ਅਜਿਹੀ ਟਰੇਨ ਵੀ ਚਲਦੀ ਹੈ, ਜਿਸ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਮੁਫਤ ਖਾਣਾ ਪਰੋਸਿਆ ਜਾਂਦਾ ਹੈ। ਇਸ ਟਰੇਨ ਵਿੱਚ ਯਾਤਰੀਆਂ ਨੂੰ ਖਾਣੇ ਦੇ ਡੱਬੇ ਲੈ ਕੇ ਜਾਣ ਦੀ ਲੋੜ ਨਹੀਂ ਹੈ।
ਸੱਚਖੰਡ ਐਕਸਪ੍ਰੈਸ ਹੈ ਟਰੇਨ ਦਾ ਨਾਂ
ਇਸ ਟਰੇਨ ਦਾ ਨਾਂ ਸੱਚਖੰਡ ਐਕਸਪ੍ਰੈਸ ਹੈ ਅਤੇ ਇਸ ਦਾ ਨੰਬਰ 12715 ਹੈ। ਇਹ ਟਰੇਨ ਹਜ਼ੂਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਤੋਂ ਅੰਮ੍ਰਿਤਸਰ (ਪੰਜਾਬ) ਵਿਚਕਾਰ ਚੱਲਦੀ ਹੈ। ਇਸ ਟਰੇਨ 'ਚ ਸਫਰ ਕਰਨ ਵਾਲਿਆਂ ਨੂੰ ਖਾਣ-ਪੀਣ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਦਰਅਸਲ, ਇਸ ਰੇਲਗੱਡੀ ਵਿੱਚ ਕਈ ਸਾਲਾਂ ਤੋਂ ਯਾਤਰੀਆਂ ਨੂੰ ਲੰਗਰ ਵਰਤਾਇਆ ਜਾਂਦਾ ਹੈ।
OBHS staff is counselling the passengers about proper garbage disposal & their availability for cleaning on call during the journey in Train Number 12715 Hazur Sahib Nanded -Amritsar Sachkhand Express #SwachhataHiSeva2024@RailMinIndia @SCRailwayIndia pic.twitter.com/ujnnqrRfJ1
— DRM Nanded (@drmned) September 14, 2024
ਇਹ ਟਰੇਨ ਭੋਪਾਲ, ਨਵੀਂ ਦਿੱਲੀ ਸਮੇਤ 39 ਸਟੇਸ਼ਨਾਂ 'ਤੇ ਰੁਕਦੀ ਹੈ। ਯਾਤਰਾ ਦੌਰਾਨ, ਯਾਤਰੀਆਂ ਨੂੰ ਛੇ ਸਟੇਸ਼ਨਾਂ 'ਤੇ ਲੰਗਰ ਵਰਤਾਇਆ ਜਾਂਦਾ ਹੈ। ਮਨਮਾੜ, ਨਾਂਦੇੜ, ਭੁਸਾਵਲ, ਭੋਪਾਲ, ਗਵਾਲੀਅਰ ਅਤੇ ਨਵੀਂ ਦਿੱਲੀ। ਇਨ੍ਹਾਂ ਸਟੇਸ਼ਨਾਂ 'ਤੇ ਟਰੇਨ ਦੇ ਰੁਕਣ ਦਾ ਸਮਾਂ ਵੀ ਉਸੇ ਹਿਸਾਬ ਨਾਲ ਤੈਅ ਕੀਤਾ ਗਿਆ ਹੈ ਤਾਂ ਜੋ ਯਾਤਰੀ ਲੰਗਰ ਛਕ ਸਕਣ।
ਰੇਲਗੱਡੀ ਵਿੱਚ ਇਹ ਸੇਵਾ ਕਿਵੇਂ ਸ਼ੁਰੂ ਹੋਈ?
ਡੀਐਨਏ ਦੀ ਰਿਪੋਰਟ ਅਨੁਸਾਰ ਸੱਚਖੰਡ ਐਕਸਪ੍ਰੈਸ ਵਿੱਚ ਪਿਛਲੇ 29 ਸਾਲਾਂ ਤੋਂ ਯਾਤਰੀਆਂ ਨੂੰ ਮੁਫ਼ਤ ਲੰਗਰ ਵਰਤਾਇਆ ਜਾ ਰਿਹਾ ਹੈ। ਯਾਤਰੀ ਲੰਗਰ ਛਕਣ ਲਈ ਆਪਣੇ ਨਾਲ ਭਾਂਡੇ ਲੈ ਕੇ ਜਾਂਦੇ ਹਨ। ਇਹ ਸੇਵਾ ਪਹਿਲਾਂ ਨਾਂਦੇੜ ਦੇ ਇੱਕ ਸਥਾਨਕ ਸਿੱਖ ਵਪਾਰੀ ਵੱਲੋਂ ਰੇਲ ਗੱਡੀ ਵਿੱਚ ਸ਼ੁਰੂ ਕੀਤੀ ਗਈ ਸੀ, ਪਰ ਬਾਅਦ ਵਿੱਚ ਇਸ ਨੂੰ ਗੁਰਦੁਆਰੇ ਨੇ ਸੰਭਾਲ ਲਿਆ। ਵਰਤਮਾਨ ਵਿੱਚ ਜਨਰਲ ਅਤੇ ਏਸੀ ਕੋਚਾਂ ਵਿੱਚ ਹਰ ਰੋਜ਼ ਲਗਭਗ 2,000 ਲੋਕਾਂ ਨੂੰ ਭੋਜਨ ਪਰੋਸਿਆ ਜਾਂਦਾ ਹੈ। ਮੀਨੂ ਵਿੱਚ ਸ਼ਾਕਾਹਾਰੀ ਪਕਵਾਨ ਜਿਵੇਂ ਕੜ੍ਹੀ, ਚਾਵਲ, ਦਾਲ ਅਤੇ ਸਬਜ਼ੀਆਂ ਸ਼ਾਮਿਲ ਹਨ।
ਸੱਚਖੰਡ ਐਕਸਪ੍ਰੈਸ ਦਾ ਇਤਿਹਾਸ
ਇਹ ਰੇਲਗੱਡੀ 1995 ਵਿੱਚ ਹਫਤਾਵਾਰੀ ਆਧਾਰ 'ਤੇ ਨਾਂਦੇੜ ਅਤੇ ਅੰਮ੍ਰਿਤਸਰ ਵਿਚਕਾਰ ਸ਼ੁਰੂ ਕੀਤੀ ਗਈ ਸੀ। ਇਸ ਤੋਂ ਬਾਅਦ ਇਸ ਨੂੰ ਦੋ-ਹਫ਼ਤਾਵਾਰੀ ਸੇਵਾ ਵਿੱਚ ਬਦਲ ਦਿੱਤਾ ਗਿਆ। 1997-1998 ਵਿੱਚ, ਇਸਨੂੰ ਹਫ਼ਤੇ ਵਿੱਚ ਪੰਜ ਦਿਨ ਚੱਲਣ ਵਾਲੀ ਇੱਕ ਸੁਪਰਫਾਸਟ ਰੇਲਗੱਡੀ ਵਿੱਚ ਬਦਲ ਦਿੱਤਾ ਗਿਆ ਸੀ। ਇਹ ਟਰੇਨ 2007 ਤੋਂ ਰੋਜ਼ਾਨਾ ਚੱਲਦੀ ਹੈ। ਇਸ ਸੁਪਰਫਾਸਟ ਟਰੇਨ ਦਾ ਨਾਂ ਨਾਂਦੇੜ ਸਥਿਤ ਸੱਚਖੰਡ ਸਾਹਿਬ ਗੁਰਦੁਆਰੇ ਦੇ ਨਾਂ 'ਤੇ ਰੱਖਿਆ ਗਿਆ ਹੈ ਅਤੇ ਇਹ ਸਿੱਖ ਧਰਮ ਦੇ ਦੋ ਮਹੱਤਵਪੂਰਨ ਧਾਰਮਿਕ ਸਥਾਨਾਂ ਨੂੰ ਜੋੜਦੀ ਹੈ।
- ਭਗਤੀ ਦੇ ਰੰਗ 'ਚ ਪਿਆ ਭੰਗ, ਵਾਪਰ ਗਿਆ ਦਰਦਨਾਕ ਹਾਦਸਾ, ਜਗਰਾਤੇ 'ਚ ਡਿੱਗਿਆ ਪੰਡਾਲ, 2 ਲੋਕਾਂ ਦੀ ਹੋਈ ਮੌਤ, ਵੇਖੋ ਪੂਰੀ ਵੀਡੀਓ - ludhiana accident jagran pandal
- ਰਾਮਲੀਲਾ 'ਚ ਰਾਮ ਦਾ ਨਿਭਾਅ ਰਿਹਾ ਸੀ ਕਿਰਦਾਰ, ਸਟੇਜ 'ਤੇ ਹੀ ਪਿਆ ਦਿਲ ਦਾ ਦੌਰਾ, ਹੋਈ ਮੌਤ - RAMLILA IN DELHI
- ਹੁਣ ਨਵੇਂ ਤਰੀਕੇ ਨਾਲ ਹੋਵੇਗਾ ਪ੍ਰਚਾਰ, ਡੇਰਾ ਬਿਆਸ ਮੁਖੀ ਨੇ ਦੁਨਿਆਂ ਦੇ ਸਭ ਤੋਂ ਵੱਡੇ ਪੋਪ ਨਾਲ ਕੀਤੀ ਮੁਲਾਕਾਤ - Gurinder Dhillon Meet Pope Francis