ETV Bharat / sitara

ਕੰਗਨਾ ਰਣੌਤ ਨੂੰ ਅਦਾਲਤ ਨੇ ਦਿੱਤੀ ਚਿਤਾਵਨੀ, ਜੇ ਇੰਝ ਹੀ ਰਿਹਾ ਤਾਂ ਜਾਰੀ ਹੋਣਗੇ ਵਾਰੰਟ - Shabana Azmi

ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ (Kangana Ranaut) ਵਲੋਂ ਅਦਾਲਤ ਵਿਚ ਜਾਵੇਦ ਅਖਤਰ ਮਾਨਹਾਨੀ ਮਾਮਲੇ ਵਿਚ ਪੇਸ਼ ਨਾ ਹੋਣ 'ਤੇ ਝਾੜ ਪਾਈ ਹੈ। ਇਥੋਂ ਤੱਕ ਕਿ ਕੰਗਨਾ (Kangana Ranaut) ਨੂੰ ਚਿਤਾਵਨੀ ਦਿੰਦੇ ਹੋਏ ਕਹਿ ਦਿੱਤਾ ਗਿਆ ਕੇ ਜੇ ਇੰਝ ਹੀ ਚੱਲਦਾ ਰਿਹਾ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਕੰਗਨਾ ਰਣੌਤ ਨੂੰ ਅਦਾਲਤ ਨੇ ਦਿੱਤੀ ਚਿਤਾਵਨੀ, ਜੇ ਇੰਝ ਹੀ ਰਿਹਾ ਤਾਂ ਜਾਰੀ ਹੋਣਗੇ ਵਾਰੰਟ

author img

By

Published : Sep 14, 2021, 5:19 PM IST

ਮੁੰਬਈ: ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ (Kangana Ranaut) ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਅਦਾਲਤ ਨੇ ਕੰਗਨਾ (Kangana Ranaut) ਨੂੰ ਅਦਾਲਤ ਵਿਚ ਪੇਸ਼ ਨਾ ਹੋਣ 'ਤੇ ਗ੍ਰਿਫਤਾਰ (Arrest) ਕਰਨ ਤੱਕ ਨੂੰ ਆਖ਼ ਦਿੱਤਾ ਹੈ। ਦਰਅਸਲ ਅਭਿਨੇਤਰੀ ਕੰਗਨਾ ਰਣੌਤ (Kangana Ranaut) ਨੂੰ ਅਦਾਲਤ ਵਿਚ ਮਾਨਹਾਨੀ ਮਾਮਲੇ (Defamation cases) ਵਿਚ ਪੇਸ਼ ਹੋਣਾ ਸੀ ਪਰ ਉਹ ਅਦਾਲਤ ਵਿਚ ਪੇਸ਼ ਨਹੀਂ ਹੋਈ, ਜਿਸ ਕਾਰਣ ਅਦਾਲਤ ਨੇ ਕਹਿ ਦਿੱਤਾ ਕਿ ਜੇਕਰ ਉਹ ਅਗਲੀ ਸੁਣਵਾਈ 'ਤੇ ਪੇਸ਼ ਨਹੀਂ ਹੁੰਦੀ ਹੈ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਫਿਲਮ ਅਭਿਨੇਤਰੀ ਕੰਗਨਾ ਰਣੌਤ (Kangana Ranaut) 'ਤੇ ਗੀਤਕਾਰ ਜਾਵੇਦ ਅਖ਼ਤਰ ਵਲੋਂ ਮਾਨਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਅੱਜ ਇਸ ਮਾਮਲੇ ਦੀ ਸੁਣਵਾਈ ਹੋਈ। ਇਸ ਦੌਰਾਨ ਜਾਵੇਦ ਅਖ਼ਤਰ (Javed Akhtar) ਅਤੇ ਉਨ੍ਹਾਂ ਦੀ ਪਤਨੀ ਸ਼ਬਾਨਾ ਆਜ਼ਮੀ (Shabana Azmi) ਅਦਾਲਤ ਵਿਚ ਹਾਜ਼ਰ ਸਨ ਪਰ ਕੰਗਨਾ (Kangana Ranaut) ਇਕ ਵਾਰ ਫਿਰ ਅਦਾਲਤ ਨਹੀਂ ਪੁੱਜੀ।

ਕੰਗਨਾ (Kangana Ranaut) ਦੀ ਇਸ ਹਰਕਤ 'ਤੇ ਅਦਾਲਤ ਨੇ ਸਖ਼ਤ ਰਵੱਈਆ ਅਪਣਾਉਂਦਿਆਂ ਨਾਰਾਜ਼ਗੀ ਜਤਾਈ ਅਤੇ ਅਦਾਲਤ ਨੇ ਕੰਗਨਾ (Kangana Ranaut) ਨੂੰ ਚਿਤਾਵਨੀ ਦਿੱਤੀ। ਅਦਾਲਤ ਨੇ ਕਿਹਾ ਕਿ ਜੇਕਰ ਉਹ 20 ਸਤੰਬਰ ਨੂੰ ਅਗਲੀ ਸੁਣਵਾਈ 'ਤੇ ਮੁੜ ਨਹੀਂ ਹਾਜ਼ਰ ਹੋਈ ਤਾਂ ਉਸ ਵਿਰੁੱਧ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਜਾਣਗੇ। ਮਾਮਲੇ ਦੀ ਸੁਣਵਾਈ ਦੌਰਾਨ ਕੰਗਨਾ (Kangana Ranaut) ਵਲੋਂ ਉਨ੍ਹਾਂ ਦੇ ਵਕੀਲ ਰਿਜ਼ਵਾਨ ਸਿੱਦੀਕੀ ਹਾਜ਼ਰ ਸਨ। ਦੱਸ ਦਈਏ ਕਿ ਕੰਗਨਾ ਪਹਿਲਾਂ ਵੀ ਇਸ ਮਾਮਲੇ ਦੀ ਸੁਣਵਾਈ ਵਿਚ ਪੇਸ਼ ਨਾ ਹੋਣ ਦੀ ਮੰਗ ਕਰ ਚੁੱਕੀ ਹੈ ਜਿਸ ਨੂੰ ਅਦਾਲਤ ਨੇ ਪਹਿਲਾਂ ਹੀ ਰੱਦ ਕਰ ਦਿੱਤਾ ਹੈ।

ਵਕੀਲ ਰਿਜ਼ਵਾਨ ਨੇ ਕੰਗਨਾ ਰਣੌਤ ਦੀ ਮੈਡੀਕਲ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਜਿਸ ਵਿਚ ਲਿਖਿਆ ਸੀ ਕਿ ਕੰਗਨਾ (Kangana Ranaut) ਨੂੰ ਕੋਵਿਡ-19 ਦੇ ਲੱਛਣ ਹਨ। ਪਿਛਲੇ 15 ਦਿਨਾਂ ਵਿਚ ਉਨ੍ਹਾਂ ਨੇ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਕਾਫੀ ਟ੍ਰੈਵਲ ਕੀਤਾ ਹੈ ਅਤੇ ਉਹ ਕਾਫੀ ਲੋਕਾਂ ਨੂੰ ਮਿਲੀ ਹੈ। ਵਕੀਲ ਨੇ ਅਦਾਲਤ ਤੋਂ 7 ਦਿਨ ਦਾ ਸਮਾਂ ਮੰਗਿਆ ਹੈ ਤਾਂ ਜੋ ਉਦੋਂ ਤੱਕ ਕੰਗਨਾ ਠੀਕ ਹੋ ਜਾਵੇ ਅਤੇ ਆਪਣਾ ਕੋਵਿਡ ਟੈਸਟ ਵੀ ਕਰਵਾ ਲਵੇ। ਵਕੀਲ ਨੇ ਇਹ ਵੀ ਕਿਹਾ ਕਿ ਕੰਗਨਾ ਰਣੌਤ (Kangana Ranaut) ਵਰਚੁਅਲ ਸੁਣਵਾਈ ਰਾਹੀਂ ਵੀ ਪੇਸ਼ ਹੋ ਸਕਦੀ ਹੈ। ਕੰਗਨਾ (Kangana Ranaut) ਦੇ ਵਕੀਲ ਦੇ ਜਵਾਬ ਵਿਚ ਜਾਵੇਦ ਅਖ਼ਤਰ ਦੇ ਵਕੀਲ ਨੇ ਅਦਾਲਤ ਵਿਚ ਕਿਹਾ ਕਿ ਵਾਰ-ਵਾਰ ਸੁਣਵਾਈ ਨੂੰ ਟਾਲਣ ਲਈ ਇਹ ਸਭ ਬਹਾਨੇਬਾਜ਼ੀ ਬਣਾਈ ਜਾ ਰਹੀ ਹੈ। ਵਕੀਲ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਜਾਵੇਦ ਅਖ਼ਤਰ ਹਰ ਤਰੀਕ 'ਤੇ ਅਦਾਲਤ ਵਿਚ ਮੌਜੂਦ ਰਹੇ ਹਨ।

ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਕੰਗਨਾ ਰਣੌਤ (Kangana Ranaut) ਨੇ ਕਈ ਟੀ.ਵੀ. ਚੈਨਲਾਂ ਨੂੰ ਇੰਟਰਵਿਊ ਦਿੱਤੇ ਸਨ। ਅਜਿਹੇ ਹੀ ਇਕ ਇੰਟਰਵਿਊ ਦੌਰਾਨ ਕੰਗਨਾ (Kangana Ranaut) ਨੇ ਜਾਵੇਦ ਅਖ਼ਤਰ 'ਤੇ ਫਿਲਮ ਇੰਡਸਟ੍ਰੀ ਵਿਚ ਧੜੇਬੰਦੀ ਕਰਨ ਸਣੇ ਕਈ ਸਨਸਨੀਖੇਜ਼ ਇਲਜ਼ਾਮ ਲਗਾਏ ਸਨ। ਇਸ ਪਿੱਛੋਂ ਜਾਵੇਦ ਅਖ਼ਤਰ ਕੰਗਨਾ (Kangana Ranaut) ਦੇ ਬਿਆਨਾਂ ਤੋਂ ਕਾਫੀ ਖਫ਼ਾ ਹੋ ਗਏ ਅਤੇ ਉਨ੍ਹਾਂ ਕੰਗਨਾ ਵਿਰੁੱਧ ਮਾਨਹਾਨੀ ਦਾ ਮੁਕੱਦਮਾ ਦਰਜ ਕਰਵਾ ਦਿੱਤਾ।

ਇਹ ਵੀ ਪੜ੍ਹੋ-ਰਵੀਨਾ ਟੰਡਨ ਨੇ ਸ਼ੇਅਰ ਕੀਤੀ ‘ਦੀ ਥਰੋਬੈਕ’ ਤਸਵੀਰ, ਕਿਹਾ-ਜਦੋਂ ਮੇਰੀ ਕਮਰ ਵੀ ਪਤਲੀ ਸੀ

ETV Bharat Logo

Copyright © 2024 Ushodaya Enterprises Pvt. Ltd., All Rights Reserved.