ਮੁੰਬਈ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਐਤਵਾਰ ਨੂੰ ਆਪਣੇ ਮੁੰਬਈ ਸਥਿਤ ਘਰ 'ਚ ਆਤਮਹੱਤਿਆ ਕਰ ਲਈ ਸੀ। ਸੋਮਵਾਰ ਸ਼ਾਮ ਨੂੰ ਉਨ੍ਹਾਂ ਦਾ ਮੁੰਬਈ ਦੇ ਪਰਲੇ ਪਾਰਲੇ ਦੇ ਪਵਨ ਹੰਸ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਅਦਾਕਾਰਾ ਕੰਗਨਾ ਰਨੌਤ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ 'ਤੇ ਸੋਗ ਕਰਦੇ ਹੋਏ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਅਭਿਨੇਤਰੀ ਨੇ ਨੇਪੋਟਿਜ਼ਮ ਨੂੰ ਲੈ ਕੇ ਬਾਲੀਵੁੱਡ 'ਤੇ ਵੀ ਗੁੱਸਾ ਜਾਹਿਰ ਕੀਤਾ ਹੈ।
- " class="align-text-top noRightClick twitterSection" data="
">
ਵੀਡੀਓ ਵਿੱਚ ਕੰਗਨਾ ਦਾ ਕਹਿਣਾ ਹੈ ਕਿ ਸੁਸ਼ਾਂਤ ਦੀ ਮੌਤ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕੁਝ ਲੋਕ ਪੈਰਲਲ ਨੈਰੇਟਿਵ ਚੱਲਾ ਰਹੇ ਹਨ ਕਿ ਜਿਨ੍ਹਾਂ ਲੋਕਾਂ ਦਾ ਦਿਮਾਗ ਕਮਜ਼ੋਰ ਹੁੰਦਾ ਹੈ, ਉਹ ਡਿਪ੍ਰੈਸ਼ਨ ਵਿੱਚ ਚਲੇ ਜਾਂਦੇ ਹਨ ਅਤੇ ਖੁਦਕੁਸ਼ੀ ਆਦਿ ਕਰਦੇ ਹਨ। ਕੰਗਨਾ ਨੇ ਕਿਹਾ ਕਿ ਉਹ ਵਿਅਕਤੀ ਜਿਸ ਨੇ ਸਟੈਨਫੋਰਡ ਦੀ ਸਕਾਲਰਸ਼ਿਪ ਲਈ ਹੈ ਅਤੇ ਜੋ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆ ਦਾ ਰੈਂਕ ਧਾਰਕ ਰਿਹਾ ਹੈ, ਉਸ ਦਾ ਦਿਮਾਗ ਕਿਵੇਂ ਕਮਜ਼ੋਰ ਹੋ ਸਕਦਾ ਹੈ।
ਕੰਗਨਾ ਨੇ ਕਿਹਾ ਕਿ ਜੇ ਤੁਸੀਂ ਉਸ ਦੀਆਂ ਆਖਰੀ ਪੋਸਟਾਂ ਨੂੰ ਵੇਖੋਗੇਂ, ਤਾਂ ਉਹ ਲੋਕਾਂ ਨੂੰ ਕਹਿ ਰਿਹਾ ਹੈ ਕਿ ਮੇਰੀਆਂ ਫਿਲਮਾਂ ਦੇਖੋ। ਮੇਰਾ ਕੋਈ ਗੌਡਫਾਦਰ ਨਹੀਂ ਹੈ, ਮੈਨੂੰ ਇੰਡਸਟਰੀ ਤੋਂ ਬਾਹਰ ਕਰ ਦਿੱਤਾ ਜਾਵੇਗਾ। ਆਪਣੀਆਂ ਇੰਟਰਵਿਊਆਂ ਵਿੱਚ ਵੀ ਉਹ ਸਮਝਾ ਰਹੇ ਹਨ ਕਿਉਂ ਉਨ੍ਹਾਂ ਨੂੰ ਇੰਡਸਟਰੀ ਨਹੀਂ ਅਪਣਾਉਂਦੀ। ਮੈਂ ਬਾਹਰੀ ਮਹਿਸੂਸ ਕਰਦਾ ਹਾਂ ਕੀ ਇਹ ਇਸ ਹਾਦਸੇ ਦਾ ਅਧਾਰ ਨਹੀਂ ਹੈ? ਸ਼ੁਰੂਆਤ ਵਿੱਚ ਉਸ ਨੂੰ ਕੋਈ ਅਵਾਰਡ ਨਹੀਂ ਮਿਲਿਆ, ਧੋਨੀ ਜਾਂ ਛਿਛੋਰੇ ਨੂੰ ਕੋਈ ਵੀ ਅਵਾਰਡ ਨਹੀਂ ਮਿਲਿਆ।
ਕੰਗਨਾ ਆਪਣੀ ਮਿਸਾਲ ਦਿੰਦੇ ਹੋਏ ਕਹਿ ਰਹੀ ਹੈ ਕਿ ਉਹ ਜਿਹੜੀਆਂ ਫਿਲਮਾਂ ਨੂੰ ਡਾਇਰੈਕਟ ਕਰਦੀ ਹੈ, ਉਨ੍ਹਾਂ ਸੁਪਰਹਿੱਟ ਫਿਲਮਾਂ ਨੂੰ ਫਲਾਪ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਉੱਤੇ ਛੇ ਕੇਸ ਕਿਉਂ ਪਾਏ ਗਏ। ਮੈਨੂੰ ਜੇਲ੍ਹ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਦੇ ਚਮਚੇ ਪੱਤਰਕਾਰ ਸੁਸ਼ਾਂਤ 'ਤੇ ਬਲਾਇੰਡ ਆਇਟਮ ਲਿਖਦੇ ਹਨ ਕਿ ਉਹ ਸਾਇਕੋਟਿਕ ਹਨ। ਕੰਗਨਾ ਨੇ ਕਿਹਾ ਹੈ ਕਿ ਬਾਹਰੀ ਲੋਕਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਹਨ। ਸੁਸ਼ਾਂਤ ਨੇ ਇਹ ਕਦਮ ਉਨ੍ਹਾਂ ਲੋਕਾਂ ਨੂੰ ਜਿਤਾਉਣ ਲਈ ਲਿਆ ਜੋ ਨੇਪੋਟਿਜ਼ਮ ਦੇ ਪੈਰੋਕਾਰ ਹਨ ਅਤੇ ਫਿਲਮ ਮਾਫੀਆ ਅਤੇ ਖੇਮੇਬਾਜ਼ੀ ਵਿੱਚ ਵਿਸ਼ਵਾਸ਼ ਰੱਖਦੇ ਹਨ।