ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੀ ਆਉਣ ਵਾਲੀ ਫ਼ਿਲਮ ਤੇਜਸ ਦੀ ਸ਼ੂਟਿੰਗ ਦਾ ਸ਼ੁੱਕਰਵਾਰ ਨੂੰ ਐਲਾਨ ਕਰ ਦਿੱਤਾ ਹੈ। ਕੰਗਨਾ ਨੇ ਇਹ ਐਲਾਨ ਆਪਣੇ ਟਵਿੱਟਰ ਹੈਂਡਲ ਉੱਤੇ ਕੀਤਾ ਹੈ।
ਕੰਗਨਾ ਰਣੌਤ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਟਵੀਟ ਕਰਦੇ ਹੋਏ ਲਿਖਿਆ, ਇਸ ਦਸੰਬਰ ਨੂੰ ਟੇਕ-ਆਫ ਕਰਨ ਦੇ ਲਈ ਤੇਜਸ ਤਿਆਰ ਹੈ। ਇਸ ਕਹਾਣੀ ਦਾ ਹਿੱਸਾ ਬਣਨ ਦੇ ਲਈ ਗਰਵ ਮਹਿਸੂਸ ਕਰ ਰਹੀ ਹਾਂ ਇਹ ਸਾਡੀ ਬਹਾਦਰ ਏਅਰ ਫੋਰਸ ਪਾਇਲਟਾਂ ਦੇ ਲਈ ਵੱਡੀ ਗੱਲ ਹੈ 'ਜੈ ਹਿੰਦ'।
-
#Tejas to take-off this December! ✈️ Proud to be part of this exhilarating story that is an ode to our brave airforce pilots! Jai Hind 🇮🇳 #FridaysWithRSVP@sarveshmewara1 @RonnieScrewvala @rsvpmovies @nonabains pic.twitter.com/2XC2FgnQKb
— Kangana Ranaut (@KanganaTeam) August 28, 2020 " class="align-text-top noRightClick twitterSection" data="
">#Tejas to take-off this December! ✈️ Proud to be part of this exhilarating story that is an ode to our brave airforce pilots! Jai Hind 🇮🇳 #FridaysWithRSVP@sarveshmewara1 @RonnieScrewvala @rsvpmovies @nonabains pic.twitter.com/2XC2FgnQKb
— Kangana Ranaut (@KanganaTeam) August 28, 2020#Tejas to take-off this December! ✈️ Proud to be part of this exhilarating story that is an ode to our brave airforce pilots! Jai Hind 🇮🇳 #FridaysWithRSVP@sarveshmewara1 @RonnieScrewvala @rsvpmovies @nonabains pic.twitter.com/2XC2FgnQKb
— Kangana Ranaut (@KanganaTeam) August 28, 2020
ਤੇਜਸ ਇੱਕ ਬਹਾਦਰ ਤੇ ਨਿਡਰ ਫਾਈਟਰ ਪਾਇਲਟ ਦੀ ਕਹਾਣੀ ਹੈ। ਭਾਰਤੀ ਏਅਰ ਫੋਰਸ 2016 ਵਿੱਚ ਔਰਤਾਂ ਨੂੰ ਲੜਾਕੂ ਭੂਮਿਕਾਵਾਂ ਵਿੱਚ ਸ਼ਾਮਲ ਕਰਨ ਵਾਲੀ ਦੇਸ਼ ਪਹਿਲੀ ਰੱਖਿਆ ਫੌਜ ਸੀ ਤੇ ਇਹ ਫ਼ਿਲਮ ਇਸ ਇਤਿਹਾਸਕ ਘਟਨਾ ਤੋਂ ਪ੍ਰੇਰਿਤ ਹੈ।
ਇਸ ਫ਼ਿਲਮ ਵਿੱਚ ਕੰਗਨਾ ਰਣੌਤ ਪਹਿਲੀ ਵਾਰ ਏਅਰ ਫੋਰਸ ਪਾਇਲਟ ਦੇ ਕਿਰਦਾਰ ਵਿੱਚ ਨਜ਼ਰ ਆਏਗੀ। ਰੋਨੀ ਸਕ੍ਰਿਓਵਾਲਾ ਇਸ ਫ਼ਿਲਮ ਨੂੰ ਪ੍ਰੋਡਿਉਸ ਕਰ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸੀ ਪਰ ਕੋਰੋਨਾ ਕਰਕੇ ਇਹ ਸੰਭਵ ਨਹੀਂ ਹੋ ਸਕਿਆ।
ਫ਼ਿਲਮ ਦੀ ਸ਼ੂਟਿੰਗ ਦਾ ਫਸਟ ਲੁੱਕ ਫਰਵਰੀ ਵਿੱਚ ਸਾਹਮਣੇ ਆਇਆ ਸੀ ਜਿਸ ਵਿੱਚ ਕੰਗਨਾ ਏਅਰ ਫੋਰਸ ਪਾਇਲਟ ਦੀ ਲੁਕ ਵਿੱਚ ਨਜ਼ਰ ਆ ਰਹੀ ਹੈ।
ਇਸ ਫ਼ਿਲਮ ਤੋਂ ਇਲਾਵਾ ਕੰਗਨਾ ਫ਼ਿਲਮ ਥਲਾਈਵੀ ਵਿੱਚ ਨਜ਼ਰ ਆਏਗੀ।