ਮੁੰਬਈ : ਅਦਾਕਾਰਾ ਕਾਜੋਲ ਅਤੇ ਬਾਲੀਵੁੱਡ ਸਟਾਰ ਜੈਕੀ ਸ਼ਰਾਫ਼ ਹਾਲ ਹੀ ਦੇ ਵਿੱਚ ਇੱਕ ਪੌਦਿਆਂ ਦੇ ਈਵੈਂਟ 'ਚ ਸ਼ਿਰਕਤ ਕਰਦੇ ਹੋਏ ਨਜ਼ਰ ਆਏ। ਲੋਕਾਂ ਨੂੰ ਪ੍ਰੇਰਿਤ ਕਰਨ ਦੇ ਉਦੇਸ਼ ਦੇ ਨਾਲ ਮੁੰਬਈ ਦੇ ਨਜ਼ਦੀਕ ਲੋਨਾਵਲਾ ਇਲਾਕੇ ਦੇ ਇਸ ਈਵੈਂਟ ਦਾ ਪ੍ਰਬੰਧ ਕੀਤਾ ਗਿਆ ਸੀ। ਖ਼ਾਸ ਗੱਲ ਇਹ ਹੈ ਕਿ ਅੱਜ ਦੇਵਗਨ ਨੂੰ ਛੱਡ ਕੇ ਸਾਰਾ ਪਰਿਵਾਰ ਇਸ ਵਿੱਚ ਸ਼ਾਮਲ ਹੋਇਆ।
ਅਜੇ ਦੀ 75 ਸਾਲਾ ਸੱਸ ਅਦਾਕਾਰਾ ਤਨੁਜਾ, ਪਤਨੀ ਕਾਜੋਲ, ਸਾਲੀ ਤਨੀਸ਼ਾ ਅਤੇ 8 ਸਾਲਾ ਬੇਟੇ ਯੁੱਗ ਨੇ ਸ਼ਿਰਕਤ ਕੀਤੀ। ਇਸ ਮੌਕੇ ਜੈਕੀ ਸ਼ਰਾਫ਼ ਵੀ ਮੌਜੂਦ ਸਨ। ਸਾਰਿਆਂ ਨੇ ਬਾਰਿਸ਼ ਦੌਰਾਨ ਪੌਦੇ ਲਗਾਏ।
ਇਸ ਸਬੰਧੀ ਕਾਜੋਲ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਇਸ 'ਤੇ ਕਾਜੋਲ ਨੇ ਕੈਪਸ਼ਨ 'ਚ ਲਿਖਿਆ , "ਇੱਕ ਵਿਅਕਤੀ ਆਪਣੀ ਪੂਰੀ ਜ਼ਿੰਦਗੀ 7 ਦਰਖ਼ਤਾਂ ਜਿੰਨ੍ਹੀ ਆਕਸੀਜਨ ਲੈਂਦਾ ਹੈ। ਅਜਿਹੇ 'ਚ ਸਭ ਨੂੰ ਬੇਨਤੀ ਇਹ ਹੈ ਕਿ @stamp_ngo ਨੂੰ ਸਪੋਰਟ ਕਰੋ ਅਤੇ ਜ਼ਿਆਦਾ ਤੋਂ ਜ਼ਿਆਦਾ ਦਰਖ਼ਤ ਲਗਾਓ।"
ਜ਼ਿਕਰ-ਏ-ਖ਼ਾਸ ਹੈ ਕਿ ਇਸ ਮੌਕੇ ਜੈਕੀ ਸ਼ਰਾਫ਼ ਨੇ ਵੀ ਸ਼ਿਰਕਤ ਕੀਤੀ ਅਤੇ ਵਾਤਾਵਰਣ ਸਬੰਧੀ ਲੋਕਾਂ ਨੂੰ ਆਪਣਾ ਸੁਨੇਹਾ ਦਿੱਤਾ।