ਮੁੰਬਈ: ਬਾਲੀਵੁੱਡ ਗਾਇਕਾ ਲਤਾ ਮੰਗੇਸ਼ਕਰ 'ਗੂਗਲ ਇੰਡੀਆ ਇਨ ਦਿ ਈਅਰ ਆਫ਼ 2019' ਦੀ ਦੂਸਰੀ ਮੋਸਟ ਸਰਚ ਕੀਤੀ ਜਾਣ ਵਾਲੀ ਸਖ਼ਸ਼ੀਅਤ ਬਣ ਗਈ ਹੈ। ਇਸ ਸੂਚੀ ਵਿੱਚ ਟਾਪ 5 ਵਿੱਚ ਸਭ ਤੋਂ ਪਹਿਲੇ ਨਬੰਰ 'ਤੇ ਇੰਡੀਅਨ ਏਅਰ ਫ਼ੋਰਸ ਆਫ਼ੀਸਰ ਅਭਿਨੰਦਨ ਵਰਧਮਾਣ ਹਨ। ਦੂਜੇ ਨਬੰਰ 'ਤੇ ਬਾਲੀਵੁੱਡ ਦੀ ਸਵਰ ਕੋਕੀਲਾ ਲਤਾ ਮੰਗੇਸ਼ਕਰ ਹਨ। ਤੀਜੇ ਨਬੰਰ 'ਤੇ ਯੁਵਰਾਜ ਸਿੰਘ ਅਤੇ ਚੌਥੇ ਨਬੰਰ 'ਤੇ ਆਨੰਦ ਕੁਮਾਰ ਸ਼ਾਮਿਲ ਹਨ ਅਤੇ ਪੰਜਵੇਂ ਨਬੰਰ 'ਤੇ ਨੈਸ਼ਨਲ ਅਵਾਰਡ ਜੇਤੂ ਵਿੱਕੀ ਕੌਸ਼ਲ ਹਨ।
![Google 2019 top trends list](https://etvbharatimages.akamaized.net/etvbharat/prod-images/5346196_i1.jpg)
ਹੋਰ ਪੜ੍ਹੋ:EXCLUSIVE INTERVIEW: ਮਸ਼ਹੂਰ ਅਦਾਕਾਰ ਸਤੀਸ਼ ਕੌਲ ਨੇ ਕੀਤੀ ਫ਼ਿਲਮੀ ਜਗਤ ਵਿੱਚ ਵਾਪਸੀ
ਸਾਲ ਦੀ ਟਾਪ 10 ਫ਼ਿਲਮਾਂ ਦੀ ਜੇਕਰ ਸੂਚੀ ਦੀ ਗੱਲ ਕਰੀਏ ਤਾਂ ਪਹਿਲੇ ਨਬੰਰ 'ਤੇ 'ਕਬੀਰ ਸਿੰਘ', ਦੂਜੇ ਨਬੰਰ 'ਤੇ 'ਐਵੇਨਜਰ:ਐਂਡਗੇਮ', ਤੀਜੇ ਨਬੰਰ 'ਤੇ 'ਜੋਕਰ' ਉਸ ਤੋਂ ਬਾਅਦ 'ਕੈਪਟਨ ਮਾਰਵਲ'ਸ਼ਾਮਿਲ ਹੈ।
![Google 2019 top trends list](https://etvbharatimages.akamaized.net/etvbharat/prod-images/5346196_i2.jpg)
ਗੂਗਲ ਦੇ ਮੋਸਟ ਟ੍ਰੇਂਡਸ ਦੇ ਮੂਵੀ ਸੈਕਸ਼ਨ ਵਿੱਚ ਸ਼ਾਹਿਦ ਦੀ ਫ਼ਿਲਮ ਨੇ ਟਾਪ ਕੀਤਾ ਹੈ। ਫ਼ਿਲਮ ਕਬੀਰ ਸਿੰਘ ਨਾ ਸਿਰਫ਼ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਬਲਕਿ ਸਾਲ ਦੀ ਸਭ ਤੋਂ ਚਰਚਿਤ ਫ਼ਿਲਮ ਦਾ ਖ਼ਿਤਾਬ ਵੀ ਆਪਣੇ ਨਾਂਅ ਕੀਤਾ ਹੈ।