ਮੁੰਬਈ: ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟਰ ਜੌਂਟੀ ਰੋਡਜ਼ ਨੇ ਆਖ਼ਰਕਾਰ ਰਣਵੀਰ ਸਿੰਘ ਸਟਾਰਰ ਫ਼ਿਲਮ 'ਗਲੀ ਬੁਆਏ' ਵੇਖੀ। ਫ਼ਿਲਮ ਨੇ ਉਸ ਨੂੰ ਹਸਾਇਆ, ਰੋਵਾਇਆ ਅਤੇ ਉਸ ਦੇ ਰੋਗਟੇਂ ਖੜੇ ਕਰ ਦਿੱਤੇ। ਜੌਂਟੀ ਪਿੱਛਲੇ ਸਾਲ ਜਦੋਂ ਭਾਰਤ ਆਏ ਸੀ ਤਾਂ ਉਹ ਸਿਧਾਂਤ ਚਤੁਰਵੇਦੀ ਨੂੰ ਮਿਲੇ ਸਨ। ਸਿਧਾਂਤ ਚਤੁਰਵੇਦੀ ਨੇ ਫ਼ਿਲਮ 'ਗਲੀ ਬੁਆਏ' ਵਿੱਚ ਐਮ ਸੀ ਸ਼ੇਰ ਦਾ ਕਿਰਦਾਰ ਨਿਭਾਇਆ ਸੀ। ਸਿਧਾਂਤ ਤੋਂ ਹੀ ਜੌਂਟੀ ਨੇ ਗਲੀ ਬੁਆਏ ਬਾਰੇ ਸੁਣਿਆ ਸੀ। ਉਸ ਵੇਲੇ ਜੌਂਟੀ ਨੂੰ ਫ਼ਿਲਮ ਦਾ ਸੰਗੀਤ ਬਹੁਤ ਪਸੰਦ ਆਇਆ ਸੀ।
-
Been listening to the #GullyBoy soundtrack ever since meeting @SiddhantChturvD last year at an event, finally got to watch the entire movie on my @emirates to India last night. Thanks to subtitles, I laughed; cried and had goosebumps @RanveerOfficial @aliaa08 @kalkikanmani
— Jonty Rhodes (@JontyRhodes8) January 17, 2020 " class="align-text-top noRightClick twitterSection" data="
">Been listening to the #GullyBoy soundtrack ever since meeting @SiddhantChturvD last year at an event, finally got to watch the entire movie on my @emirates to India last night. Thanks to subtitles, I laughed; cried and had goosebumps @RanveerOfficial @aliaa08 @kalkikanmani
— Jonty Rhodes (@JontyRhodes8) January 17, 2020Been listening to the #GullyBoy soundtrack ever since meeting @SiddhantChturvD last year at an event, finally got to watch the entire movie on my @emirates to India last night. Thanks to subtitles, I laughed; cried and had goosebumps @RanveerOfficial @aliaa08 @kalkikanmani
— Jonty Rhodes (@JontyRhodes8) January 17, 2020
ਹਾਲ ਹੀ ਵਿੱਚ, ਜਦੋਂ ਸਾਬਕਾ ਕ੍ਰਿਕਟਰ ਜੌਂਟੀ ਇੱਕ ਵਾਰ ਫ਼ਿਰ ਭਾਰਤ ਆਏ ਤਾਂ ਉਨ੍ਹਾਂ ਫ਼ਿਲਮ ‘ਗਲੀ ਬੁਆਏ’ ਵੇਖੀ। ਇਸ ਫ਼ਿਲਮ ਨੂੰ ਲੈਕੇ ਜੌਂਟੀ ਨੇ ਆਪਣੇ ਵਿਚਾਰ ਦੱਸੇ ਹਨ। ਫ਼ਿਲਮ ਬਾਰੇ ਗੱਲ ਕਰਦਿਆਂ ਜੌਂਟੀ ਨੇ ਕਿਹਾ, "ਜਦੋਂ ਤੋਂ ਉਹ ਸਿਧਾਂਤ ਚਤੁਰਵੇਦੀ ਨੂੰ ਮਿਲੇ ਹਨ, ਉਨ੍ਹਾਂ ਨੂੰ ਗਲੀ ਬੁਆਏ ਦੇ ਸਾਊਂਡ ਟ੍ਰੈਕਸ ਬਹੁਤ ਪਸੰਦ ਆਏ ਹਨ, ਆਖ਼ਿਰਕਾਰ ਮੈਂ ਫ਼ਿਲਮ ਵੇਖ ਲਈ ਹੈ। ਸਬਟਾਇਟਲਸ ਲਈ ਧੰਨਵਾਦ। ਮੈਂ ਹੱਸਿਆ, ਰੋਇਆ, ਅਤੇ ਮੂਵੀ ਵੇਖਦੇ ਹੋਏ ਮੇਰੇ ਰੌਂਗਟੇਂ ਖੜੇ ਹੋ ਗਏ।"
ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ ਦੀ ਸਟਾਰਕਾਸਟ ਨੂੰ ਵੀ ਟੈਗ ਕੀਤਾ। ਸਿਧਾਂਤ ਚਤੁਰਵੇਦੀ ਨੇ ਜੌਂਟੀ ਦੀ ਪੋਸਟ ਦਾ ਜੁਆਬ ਦਿੰਦਿਆਂ ਕਿਹਾ, "ਓ ਹਾਂ, ਮੈਂ ਖੁਸ਼ ਹਾਂ ਕਿ ਤੁਹਾਨੂੰ ਫ਼ਿਲਮ ਪਸੰਦ ਆਈ।"
ਤੁਹਾਨੂੰ ਦੱਸ ਦਈਏ ਕਿ ਜੌਂਟੀ ਨੂੰ 2020 ਆਈਪੀਐਲ ਵਿੱਚ ਕਿੰਗਜ਼ ਇਲੈਵਨ ਪੰਜਾਬ ਦੇ ਫੀਲਡਿੰਗ ਕੋਚ ਵੱਜੋਂ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਫ਼ਿਲਮ ਗਲੀ ਬੁਆਏ ਵਿੱਚ ਰਣਵੀਰ ਤੋਂ ਇਲਾਵਾ ਆਲੀਆ ਭੱਟ, ਸਿਧਾਂਤ ਚਤੁਰਵੇਦੀ ਅਤੇ ਕਲਕੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਏ ਸਨ। ਇਹ ਫ਼ਿਲਮ 14 ਫਰਵਰੀ, 2019 ਨੂੰ ਰਿਲੀਜ਼ ਹੋਈ ਸੀ।