ETV Bharat / sitara

ਜਾਨ ਸੀਨਾ ਨੇ ਰਿਸ਼ੀ ਕਪੂਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦਿੱਤੀ ਸ਼ਰਧਾਂਜਲੀ - ਜਾਨ ਸੀਨਾ ਨੇ ਰਿਸ਼ੀ ਕਪੂਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦਿੱਤੀ ਸ਼ਰਧਾਂਜਲੀ

67 ਸਾਲ ਦੀ ਉਮਰ ਵਿੱਚ ਆਖ਼ਰੀ ਸਾਹ ਲੈਣ ਵਾਲੇ ਮਰਹੂਮ ਅਦਾਕਾਰ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਡਬਲਯੂਡਬਲਯੂਈ ਦੇ ਸੁਪਰਸਟਾਰ ਜਾਨ ਸੀਨਾ ਨੇ ਉਨ੍ਹਾਂ ਦੀ ਇੱਕ ਫੋਟੋ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ।

john cena
john cena
author img

By

Published : May 1, 2020, 8:24 AM IST

ਮੁੰਬਈ: ਬਾਲੀਵੁੱਡ ਨੂੰ ਬੀਤੇ 2 ਦਿਨਾਂ ਵਿੱਚ 2 ਵੱਡੇ ਘਾਟੇ ਪਏ। ਬੁੱਧਵਾਰ ਨੂੰ ਮਸ਼ਹੂਰ ਅਦਾਕਾਰ ਇਰਫ਼ਾਨ ਖਾਨ ਦੁਨੀਆ ਨੂੰ ਅਲਵਿਦਾ ਕਹਿ ਗਏ ਅਤੇ ਅਗਲੇ ਹੀ ਦਿਨ ਮਸ਼ਹੂਰ ਵੈਟਰਨ ਅਦਾਕਾਰ ਰਿਸ਼ੀ ਕਪੂਰ ਦਾ ਦੇਹਾਂਤ ਹੋ ਗਿਆ। ਇਨ੍ਹਾਂ ਦੋਹਾਂ ਅਦਾਕਾਰਾਂ ਦੀ ਅਦਾਕਾਰੀ ਕਿਸ ਕਦਰ ਲੋਕਾਂ ਦੇ ਦਿਲਾਂ ਵਿੱਚ ਘਰ ਕੀਤੀ ਹੋਈ ਹੋਈ ਹੈ, ਇਸ ਦਾ ਪਤਾ ਲੋਕਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਤੋਂ ਲਗਦਾ ਹੈ।

67 ਸਾਲ ਦੀ ਉਮਰ ਵਿੱਚ ਆਖ਼ਰੀ ਸਾਹ ਲੈਣ ਵਾਲੇ ਮਰਹੂਮ ਅਦਾਕਾਰ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਡਬਲਯੂਡਬਲਯੂਈ ਦੇ ਸੁਪਰਸਟਾਰ ਜਾਨ ਸੀਨਾ ਨੇ ਉਨ੍ਹਾਂ ਦੀ ਇੱਕ ਫੋਟੋ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ।

ਸੀਨਾ ਨੇ ਰਿਸ਼ੀ ਕਪੂਰ ਦੀ ਮੁਸਕੁਰਾਉਂਦਿਆ ਦੀ ਫ਼ੋਟੋ ਸ਼ੇਅਰ ਕਰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਇਸ ਪੋਸਟ ਨਾਲ ਕੋਈ ਕੈਪਸ਼ਨ ਨਹੀਂ ਲਿਖਿਆ ਪਰ ਲੋਕਾਂ ਨੇ ਕਈ ਟਿੱਕਣੀਆਂ ਕੀਤੀਆਂ।

ਇਹ ਵੀ ਪੜ੍ਹੋ: ਰਿਸ਼ੀ ਕਪੂਰ ਦੀ ਬੇਟੀ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਭਾਵੁਕ ਪੋਸਟ

ਇੱਕ ਨੇ ਲਿਖਿਆ, "ਲੈਜੈਂਡ ਨੇ ਲੈਜੈਂਡ ਬਾਰੇ ਪੋਸਟ ਕੀਤਾ"। ਇਸ ਦੇ ਨਾਲ ਹੀ ਇੱਕ ਨੇ ਲਿਖਿਆ, "ਲੈਜੈਂਡ ਕਦੇ ਮਰਦੇ ਨਹੀਂ #RIPRishiKapoor"

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸੀਨਾ ਨੇ ਕਿਸੇ ਬਾਲੀਵੁੱਡ ਅਦਾਕਾਰ ਦੀ ਤਸਵੀਰ ਪੋਸਟ ਕੀਤੀ ਹੋਵੇ। ਬਿੱਗ ਬੌਸ 13 ਦੇ ਦੌਰਾਨ ਉਨ੍ਹਾਂ ਨੇ ਸੀਜ਼ਨ ਦੇ ਪ੍ਰਤੀਯੋਗੀ ਮਾਡਲ ਅਸੀਮ ਰਿਆਜ਼ ਦੀ ਤਸਵੀਰ ਵੀ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਸੀ। ਦੱਸ ਦਈਏ ਕਿ ਸੀਨਾ ਨੇ ਉਦੋਂ ਵੀ ਫ਼ੋਟੋ ਨਾਲ ਕੋਈ ਕੈਪਸ਼ਨ ਨਹੀਂ ਲਿਖਿਆ ਸੀ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਸ਼ਿਲਪਾ ਸ਼ੈੱਟੀ ਕੁੰਦਰਾ ਦੇ ਬੇਟੇ ਲਈ ਵੀ ਇੱਕ ਖ਼ਾਸ ਵੀਡੀਓ ਸੰਦੇਸ਼ ਸਾਂਝਾ ਕੀਤਾ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.