ਮੁੰਬਈ:ਬਾਲੀਵੁੱਡ ਅਦਾਕਾਰਾ ਰਿਚਾ ਚੱਡਾ ਅਤੇ ਅਦਾਕਾਰ ਅਲੀ ਫ਼ੈਜਲ ਲੰਬੇਂ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਆਖ਼ਿਰਕਾਰ ਹੁਣ ਉਨ੍ਹਾਂ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਕਰ ਲਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਦੋਵੇਂ ਅਪ੍ਰੈਲ ਦੇ ਅਖ਼ੀਰ 'ਚ ਵਿਆਹ ਕਰਵਾ ਸਕਦੇ ਹਨ। ਅਦਾਕਾਰਿਆਂ ਦੇ ਬੁਲਾਰਿਆਂ ਮੁਤਾਬਕ ਦੋਵਾਂ ਨੇ ਇੱਕ ਅਦਾਲਤ 'ਚ ਵਿਆਹ ਰਜਿਸਟਰ ਕਰਵਾਉਣ ਲਈ ਅਰਜ਼ੀ ਦਿੱਤੀ ਹੈ।
ਇਹ ਵੀ ਪੜ੍ਹੋ: ਨਿਕ ਜੋਨਸ ਦਾ ਟ੍ਰੋਲਸ ਨੂੰ ਕਰਾਰਾ ਜਵਾਬ
ਰਿਚਾ ਅਤੇ ਅਲੀ, ਜਿਨ੍ਹਾਂ ਨੇ ਫ਼ਿਲਮ "ਫੁਕਰੇ" 'ਚ ਇੱਕਠੇ ਕੰਮ ਕੀਤਾ ਸੀ, ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਉਹ ਡੈਟਿੰਗ ਕਰ ਰਹੇ ਹਨ।
ਦੋਹਾਂ ਕਲਾਕਾਰਾਂ ਦੇ ਡੈਟਿੰਗ ਦੀਆਂ ਖ਼ਬਰਾਂ ਕਾਫ਼ੀ ਲੰਬੇਂ ਸਮੇਂ ਤੋਂ ਸੁਰਖੀਆਂ ਵਿੱਚ ਹਨ।
ਰਿਚਾ ਅਤੇ ਅਲੀ ਦੀ ਪਹਿਲੀ ਮੁਲਾਕਾਤ 2012 'ਚ ਫੁਕਰੇ ਦੇ ਸੈੱਟ 'ਤੇ ਹੋਈ ਸੀ। ਉਸ ਵੇਲੇ ਤੋਂ ਦੋਵੇਂ ਇੱਕਠੇ ਹਨ। ਅਲੀ ਅਤੇ ਰਿਚਾ ਨੇ 2015 'ਚ ਡੇਟ ਕਰਨ ਦਾ ਫ਼ੈਸਲਾ ਕੀਤਾ ਅਤੇ 2017 ਵਿੱਚ ਆਪਣਾ ਰਿਸ਼ਤਾ ਪਬਲਿਕ ਕੀਤਾ।