ਹੈਦਰਾਬਾਦ: ਰਾਮਚਰਨ ਅਤੇ ਜੂਨੀਅਰ ਐਨਟੀਆਰ ਦੀ ਫਿਲਮ 'RRR' ਵਿੱਚ ਆਲੀਆ ਭੱਟ ਦੀ ਕੈਮਿਓ ਰੋਲ ਵਿੱਚ ਨਜ਼ਰ ਆਉਣ ਵਾਲੀ ਸੀ, ਪਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਨਿਰਮਾਤਾਵਾਂ ਨੇ ਫ਼ਿਲਮ ਵਿੱਚ ਅਦਾਕਾਰਾ ਦੀ ਭੂਮਿਕਾ ਵਿੱਚ ਵਾਧਾ ਕੀਤਾ ਹੈ। ਹੁਣ ਉਹ ਫ਼ਿਲਮ ਵਿੱਚ ਇਕ ਅਹਿਮ ਭੂਮਿਕਾ 'ਚ ਨਜ਼ਰ ਆ ਸਕਦੀ ਹੈ।
ਦਸ ਦੇਈਏ ਕਿ, ਹਾਲ ਹੀ ਵਿੱਚ ਨਿਰਦੇਸ਼ਕ ਰਾਜਮੌਲੀ ਨੇ ਆਲੀਆ ਦੀ ਲੁੱਕ ਸ਼ੇਅਰ ਕੀਤੀ ਹੈ। ਆਲੀਆ ਦੇ ਜਨਮਦਿਨ ਮੌਕੇ 'ਤੇ ਫਿਲਮ ਚੋਂ ਉਨ੍ਹਾਂ ਦਾ ਫਰਸਟ ਲੁੱਕ ਰਿਲੀਜ਼ ਹੋਇਆ ਸੀ।
ਜ਼ਿਕਰਯੋਗ ਹੈ ਕਿ ਪਿਛਲੀ ਦਸੰਬਰ ਵਿੱਚ, ਰਾਮੋਜੀ ਫਿਲਮ ਸਿਟੀ ਵਿਖੇ ਇੱਕ ਸ਼ਡਿਊਲ ਪੂਰਾ ਕੀਤਾ ਜਾ ਚੁੱਕਾ ਹੈ, ਆਲੀਆ ਜਲਦੀ ਹੀ ਦੂਜੀ ਸ਼ਡਿਊਲ ਦੀ ਸ਼ੂਟਿੰਗ ਲਈ ਟੀਮ ਵਿੱਚ ਸ਼ਾਮਲ ਹੋਵੇਗੀ।
ਫਿਲਮ ਵਿੱਚ ਤੇਲਗੂ ਫਿਲਮ ਦੇ ਅਦਾਕਾਰ ਰਾਮਚਰਨ ਅਤੇ ਜੂਨੀਅਰ ਐਨਟੀਆਰ ਦੇ ਇਲਾਵਾ ਅਦਾਕਾਰ ਅਜੈ ਦੇਵਗਨ ਵੀ ਹਨ।
ਇਤਿਹਾਸਕ ਪਿਛੋਕੜ ‘ਤੇ ਅਧਾਰਤ ਇਹ ਫ਼ਿਲਮ ਤੇਲਗੂ ਦੇ ਸੁਤੰਤਰਤਾ ਸੈਨਾਨੀ ਅੱਲੂਰੀ ਸੀਤਾਰਾਮ ਰਾਜੂ ਅਤੇ ਕੋਮਾਰਾਮ ਭੀਮ ਉੱਤੇ ਬੁਣੀ ਹੋਈ ਕਾਲਪਨਿਕ ਕਹਾਣੀ ‘ਤੇ ਅਧਾਰਤ ਹੈ।