ਹੈਦਰਾਬਾਦ :ਬਾਲੀਵੁੱਡ ਅਦਾਕਾਰਾ ਆਲਿਆ ਭੱਟ 26 ਸਾਲ ਦੀ ਹੋ ਚੁਕੀ ਹੈ। ਫ਼ਿਲਮਮੇਕਰ ਮਹੇਸ਼ ਭੱਟ ਅਤੇ ਅਦਾਕਾਰਾ ਸੋਨੀ ਰਾਜ਼ਦਾਨ ਦੇ ਘਰ 15 ਮਾਰਚ ,1993 'ਚ ਜੰਮੀ ਆਲਿਆ ਦੀ ਗਿਣਤੀ ਉਨ੍ਹਾਂ ਅਦਾਕਾਰਾਂ 'ਚ ਹੁੰਦੀ ਹੈ ਜਿਨ੍ਹਾਂ ਨੇ ਛੋਟੀ ਉਮਰ 'ਚ ਵੱਡਾ ਮੁਕਾਮ ਹਾਸਿਲ ਕੀਤਾ ਹੈ।ਧਰਮਾ ਪ੍ਰੋਡਕਸ਼ਨ ਦੀ ਫ਼ਿਲਮ 'ਸਟੂਡੇਂਟ ਔਫ਼ ਦੀ ਈਯਰ' ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਆਲਿਆ ਨੇ ਆਪਣੇ 6 ਸਾਲ ਦੇ ਕੈਰੀਅਰ 'ਚ ਵੱਖ-ਵੱਖ ਕਿਰਦਾਰ ਨਿਭਾ ਕਿ ਆਪਣੀ ਥਾਂ ਬੇਸਟ ਅਦਾਕਾਰਾਂ ਦੇ ਵਿੱਚ ਬਣਾਈ ਹੈ। ਇਹ ਹੀ ਕਾਰਨ ਹੈ ਕਿ ਉਹ ਕਈ ਸਿਤਾਰਿਆਂ ਦੀ ਮਨ ਪਸੰਦ ਕਲਾਕਾਰ ਹੈ।
ਬੇਸ਼ਕ ਆਲਿਆ ਇਕ ਫ਼ਿਲਮੀ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹੈ ਇਸ ਲਈ ਪਹਿਲੀ ਫ਼ਿਲਮ ਉਸ ਨੂੰ ਪਰਿਵਾਰ ਕਰਕੇ ਹੀ ਮਿਲ ਗਈ ਹੋਵੇਗੀ ਪਰ ਇੰਡਸਟਰੀ ਦੇ ਵਿੱਚ ਉਸ ਦੀ ਪਛਾਨ ਕੰਮ ਕਰਕੇ ਹੀ ਬਣੀ ਹੈ।
ਪਹਿਲੀ ਫ਼ਿਲਮ 'ਸਟੂਡੇਂਟ ਔਫ਼ ਦੀ ਈਯਰ' 'ਚ ਆਲਿਆ ਦਾ ਕਿਰਦਾਰ ਗਲੈਮਰ ਨਾਲ ਭਰਿਆ ਹੋਇਆ ਸੀ। ਪਰ ਦੂਸਰੀ ਫ਼ਿਲਮ 'ਹਾਈਵੇ' ਦੇ ਵਿੱਚ ਆਲਿਆ ਨੇ ਬਿਲਕੁਲ ਉਲਟ ਡੀ-ਗਲੈਮਰ ਅਵਤਾਰ ਅਪਣਾਇਆ ਸੀ।ਉਸ ਤੋਂ ਬਾਅਦ ਲਗਾਤਾਰ ਹਿੱਟ ਫ਼ਿਲਮਾਂ ਆਲਿਆ ਨੇ ਦਿੱਤੀਆਂ '2ਸਟੇਟਸ' , 'ਹਮਟੀ ਸ਼ਰਮਾ ਕੀ ਦੁਲਹਣਿਆ ', 'ਉਡਦਾ ਪੰਜਾਬ', 'ਬਦਰੀਨਾਥ ਕੀ ਦੁਲਹਣਿਆ'।ਇਸ ਤੋਂ ਇਲਾਵਾ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਫ਼ਿਲਮ 'ਗੱਲੀ ਬੌਆਏ' ਦੇ ਵਿੱਚ ਵੀ ਉਸ ਦੀ ਪ੍ਰਫੋਮੇਂਸ ਨੂੰ ਪਸੰਦ ਕੀਤਾ ਗਿਆ ਹੈ।
ਫ਼ਿਲਮਾਂ ਤੋਂ ਇਲਾਵਾ ਆਲਿਆ ਨੇ ਸਿੰਗਗ 'ਚ ਵੀ ਆਪਣੀ ਕਲਾ ਬਹੁਤ ਵੱਧੀਆ ਢੰਗ ਦੇ ਨਾਲ ਪੇਸ਼ ਕੀਤੀ ਹੈ।ਇਸ ਕਲਾ ਨਾਲ ਵੀ ਆਲਿਆ ਨੇ ਸਭ ਦਾ ਦਿਲ ਜਿੱਤਿਆ ਹੈ।
ਦੱਸਣਯੋਗ ਹੈ ਕਿ ਇਸ ਸਾਲ ਆਲਿਆ ਦੀ ਦੋਂ ਹੋਰ ਵੱਡੀਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਜਿੰਨ੍ਹਾਂ ਵਿੱਚ 'ਬ੍ਰਮਾਸਤਰ' ਅਤੇ ਕਲੰਰ ਸ਼ਾਮਿਲ ਹਨ।
ਆਲੀਆ ਭੱਟ ਦੇ ਪਿਤਾ ਮਹੇਸ਼ ਭੱਟ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਨਿਰਮਾਤਾ ਤੇ ਨਿਰਦੇਸ਼ਕ ਹਨ। ਮਹੇਸ਼ ਭੱਟ ਨੇ ਬਾਲੀਵੁੱਡ ਨੂੰ ਹੁਣ ਤਕ ਕਈ ਰੁਮਾਂਟਿਕ ਅਤੇ ਕਲਾਤਮਿਕ ਫਿਲਮਾਂ ਦਿੱਤੀਆਂ ਹਨ। ਮਹੇਸ਼ ਭੱਟ ਖ਼ੁਦ ਵੀ ਰੁਮਾਂਸ ਨੂੰ ਲੈ ਕੇ ਕਾਫ਼ੀ ਚਰਚਾ 'ਚ ਰਹਿ ਚੁੱਕਾ ਹੈ। ਆਲੀਆ ਦੀ ਵੱਡੀ ਭੈਣ ਪੂਜਾ ਭੱਟ ਵੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ। ਪੂਜਾ ਭੱਟ ਨੇ ਆਮਿਰ ਖ਼ਾਨ, ਸਲਮਾਨ ਖ਼ਾਨ, ਰਾਹੁਲ ਰਾਏ, ਅਕਸ਼ੈ ਕੁਮਾਰ, ਸੰਜੈ ਦੱਤ ਨਾਲ ਸਭ ਤੋਂ ਵੱਧ ਫਿਲਮਾਂ ਕੀਤੀਆਂ ਹਨ। 'ਡੈਡੀ' ਫਿਲਮ 'ਚ ਪੂਜਾ ਦਾ ਕਲਾਤਮਿਕ ਕਿਰਦਾਰ ਯਾਦਗਾਰੀ ਸਾਬਤ ਹੋਇਆ। ਰੁਮਾਂਟਿਕ ਰੋਲ ਕਰਨ 'ਚ ਪੂਜਾ ਭੱਟ ਵੀ ਕਿਸੇ ਨਾਲੋਂ ਘੱਟ ਨਹੀਂ ਰਹੀ। ਰੁਮਾਂਸ 'ਚ ਆਲੀਆ ਵੀ ਆਪਣੀ ਭੈਣ ਅਤੇ ਪਿਤਾ ਨਾਲੋਂ ਚਾਰ ਕਦਮ ਅੱਗੇ ਹੈ।
ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦਾ ਜਨਮ 15 ਮਾਰਚ 1993 ਮੁੰਬਈ ਵਿਖੇ ਹੋਇਆ। ਆਲੀਆ ਦਾ ਨਿੱਕਾ ਨਾਂ 'ਸ਼ਾਈਨ' ਹੈ। ਫਿਲਮੀ ਸਫ਼ਰ ਦੀ ਸ਼ੁਰੂਆਤ ਉਸ ਨੇ 6 ਸਾਲ ਦੀ ਉਮਰ 'ਚ ਹੀ ਕਰ ਦਿੱਤੀ ਸੀ। ਉਸ ਨੇ ਫਿਲਮ 'ਸੰਘਰਸ਼' 'ਚ ਅਦਾਕਾਰਾ ਪ੍ਰਿਟੀ ਜ਼ਿੰਟਾ ਦੇ ਬਚਪਨ ਦਾ ਰੋਲ ਕੀਤਾ ਸੀ। ਬਤੌਰ ਅਭਿਨੇਤਰੀ ਆਲੀਆ ਦੀ ਡੈਬਿਊ ਫਿਲਮ 'ਸਟੂਡੈਂਟ ਆਫ ਦਿ ਯੀਅਰ'2012 'ਚ ਰਿਲੀਜ਼ ਹੋਈ ਸੀ। ਇਸ ਫਿਲਮ ਲਈ ਉਸ ਨੂੰ ਬੈਸਟ ਡੈਬਿਊ ਐਕਟਰਸ ਦਾ ਐਵਾਰਡ ਵੀ ਮਿਲਿਆ।
Conclusion: