ਮੁੰਬਈ: ਹਾਲ ਹੀ ਵਿੱਚ, ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ, ਜਿਸ ਨੇ ਨੈੱਟਫਲਿਕਸ ਸ਼ੋਅ 'Bard of blood' ਨਾਲ ਵੈੱਬ ਜਗਤ ਵਿੱਚ ਸ਼ੁਰੂਆਤ ਕੀਤੀ ਹੈ, ਓਟੀਟੀ ਪਲੇਟਫਾਰਮ ਤੋਂ ਬਹੁਤ ਪ੍ਰਭਾਵਿਤ ਹਨ ਤੇ ਉਨ੍ਹਾਂ ਨੇ ਇਸ ਦੀ ਪ੍ਰਸ਼ੰਸਾ ਵੀ ਕੀਤੀ ਹੈ।
ਇਮਰਾਨ ਦਾ ਕਹਿਣਾ ਹੈ ਕਿ, "ਨਵਾਂ ਪਲੇਟਫਾਰਮ ਅਜ਼ਮਾਉਣ ਲਈ ਮੈਂ ਕਾਫ਼ੀ ਉਤਸ਼ਾਹ ਸੀ। ਇਹ ਚੁਣੌਤੀ ਭਰਿਆ ਰਿਹਾ ਹੈ ਪਰ ਰਚਨਾਤਮਕ ਸੰਤੁਸ਼ਟੀ ਇਸ ਵਿੱਚ ਸਭ ਤੋਂ ਜ਼ਿਆਦਾ ਹੈ। ਵਿਸ਼ਵਵਿਆਪੀ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਨੇ 'ਬਾਰਡ ਆਫ ਬਲੱਡ' ਪਸੰਦ ਕੀਤਾ।"
ਹੋਰ ਪੜ੍ਹੋ: ਫ਼ਿਲਮ ਡਾਕਾ ਦਰਸ਼ਕਾਂ ਦੇ ਦਿਲਾਂ 'ਤੇ ਡਾਕਾ ਮਾਰਨ ਵਿੱਚ ਹੋਈ ਕਾਮਯਾਬ
ਸ਼ਾਹਰੁਖ ਖ਼ਾਨ ਦੀ ਰੈਡ ਚਿਲੀਜ਼ ਐਂਟਰਟੇਨਮੈਂਟ ਵੱਲੋਂ ਨਿਰਮਿਤ ਇਸ ਸ਼ੋਅ ਦਾ ਨਿਰਦੇਸ਼ਨ ਰਿਭੂ ਦਾਸਗੁਪਤਾ ਨੇ ਕੀਤਾ ਹੈ। ਇਮਰਾਨ ਅਗਲੀ ਵਾਰ ਅਮਿਤਾਭ ਬੱਚਨ ਨਾਲ ਪ੍ਰੋਜੈਕਟ 'ਫੇਸ' 'ਚ ਨਜ਼ਰ ਆਉਣਗੇ।