ਮੁੰਬਈ: ਬਾਲੀਵੁੱਡ ਅਦਾਕਾਰ ਇਲਿਆਨਾ ਡੀ ਕਰੂਜ਼ ਨੇ ਸੋਸ਼ਲ ਮੀਡੀਆ 'ਤੇ ਆਪਣੀ ਵਰਕ ਆਊਟ ਵਾਲੀ ਪੋਸਟ ਨੂੰ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਪਸੀਨੇ ਨਾਲ ਗਿਲ੍ਹੀ ਨਜ਼ਰ ਆ ਰਹੀ ਹੈ।
ਇਲਿਆਨਾ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਗਈ ਤਸਵੀਰ ਵਿੱਚ ਜਾਮਨੀ ਰੰਗ ਦਾ ਟਾਪ ਤੇ ਉਸ ਦੇ ਵਾਲ੍ਹ ਖੋਲ੍ਹੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਉਸ ਨੇ ਕੈਪਸ਼ਨ ਵਿੱਚ ਲਿਖਿਆ ,"ਪੋਸਟ ਵਰਕ ਆਊਟ ded-fie।"
ਇਸ ਦੇ ਨਾਲ ਹੀ ਅਦਾਕਾਰਾ ਨੇ ਇੱਕ ਵੀਡੀਓ ਨੂੰ ਵੀ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਯੋਗਾ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਕੈਪਸ਼ਨ ਵਿੱਚ ਲਿਖਿਆ, "ਸਭ ਤੋਂ ਚੰਗਾ ਹਿੱਸਾ ਮੇਰੀ ਗੰਦੀ ਅਨੈਤਿਕ ਵਰਕਆਊਟ ਦਾ।"
ਦੱਸ ਦੇਈਏ ਕਿ ਅਦਾਕਾਰ ਅਕਸਰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਆਪਣੀ ਫਿੱਟਨੈਸ ਦੀਆਂ ਵੀਡੀਓ ਨੂੰ ਸਾਂਝਾ ਕਰਦੀ ਰਹਿੰਦੀ ਹੈ। ਜੇ ਗ਼ੱਲ ਕਰੀਏ ਇਲਿਆਨਾ ਦੇ ਵਰਕ ਫ੍ਰੰਟ ਦੀ ਤਾਂ ਉਹ ਅਜੇ ਦੇਵਗਨ ਵੱਲੋਂ ਨਿਰਮਿਤ ਕੀਤੀ ਜਾਣ ਵਾਲੀ ਫ਼ਿਲਮ 'The Bigg Bull' ਵਿੱਚ ਨਜ਼ਰ ਆਵੇਗੀ।