ਮੁੰਬਈ: ਅਦਾਕਾਰ ਰਿਤਿਕ ਰੌਸ਼ਨ ਨੂੰ ਆਪਣੇ ਲੁਕਸ ਕਾਰਨ ਇੱਕ ਨਿੱਜ਼ੀ ਏਜੰਸੀ ਨੇ 'ਮੋਸਟ ਹੈਂਡਸਮ ਮੈਨ' ਦਾ ਟਾਇਟਲ ਦਿੱਤਾ ਹੈ। ਹਾਲ ਹੀ ਵਿੱਚ ਰਿਤਿਕ ਨੇ ਇਹ ਖ਼ਿਤਾਬ ਮਿਲਣ 'ਤੇ ਟਿੱਪਣੀ ਕੀਤੀ ਹੈ। ਰਿਤਿਕ ਨੇ ਕਿਹਾ ਹੈ, "ਮੈਂ ਇਸ ਖ਼ਿਤਾਬ ਲਈ ਸ਼ੁਕਰਗੁਜ਼ਾਰ ਹਾਂ ਪਰ ਇਹ ਉਨ੍ਹਾਂ ਦੇ ਲਈ ਕੋਈ ਵੱਡੀ ਗੱਲ ਨਹੀਂ ਹੈ।"
ਇੱਕ ਨਿਜ਼ੀ ਇੰਟਰਵਿਊ 'ਚ ਰਿਤਿਕ ਨੇ ਕਿਹਾ ਕਿ ਜੇ ਲੋਕਾਂ ਨੇ ਇੱਛਾ ਰੱਖਣੀ ਹੈ ਤਾਂ ਉਸ ਚੀਜ਼ ਦੀ ਰੱਖੋ ਜਿਸ ਦੀ ਕਦਰ ਹੋਵੇ। ਉਹ ਹੀ ਇੱਕ ਇਨਸਾਨ ਦਾ ਕਿਰਦਾਰ ਦਰਸਾਉਂਦਾ ਹੈ। ਕਾਬਿਲ-ਏ-ਗੌਰ ਹੈ ਕਿ 12 ਜੁਲਾਈ ਨੂੰ ਰਿਲੀਜ਼ ਰੋਈ ਰਿਤਿਕ ਦੀ ਫ਼ਿਲਮ 'ਸੁਪਰ 30' ਨੇ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਛੇਤੀ ਹੀ ਰਿਤੀਕ ਫ਼ਿਲਮ 'ਵਾਰ' ਦੇ ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਰਾਹੀਂ ਟਾਈਗਰ ਸ਼ਰਾਫ਼ ਅਤੇ ਰਿਤਿਕ ਪਹਿਲੀ ਵਾਰ ਇੱਕਠੇ ਨਜ਼ਰ ਆਉਣਗੇ।