ਚੰਡੀਗੜ੍ਹ: ਸੁਨੀਲ ਸ਼ੈੱਟੀ ਦਾ ਜਨਮ 11ਅਗਸਤ 1961 ਨੂੰ ਮੁਲਕੀ , ਕਰਨਾਟਕ ਵਿਚ ਹੋਇਆ ਸੀ। ਹੁਣ ਉਹ 60 ਸਾਲ ਦੇ ਹੋ ਗਏ ਹਨ। ਸੁਨੀਲ ਸ਼ੈਟੀ 1992 ਤੋਂ ਅਦਾਕਾਰੀ ਨਾਲ ਜੁੜੇ ਹੋਏ ਹਨ। ਸੁਨੀਲ ਸ਼ੈਟੀ ਨੇ ਫਿਲਮ ਇੰਡਸਟਰੀ (Film Industry) ਵਿਚ 1992 ਵਿਚ ਐਂਟਰੀ ਕੀਤੀ।
ਅਦਾਕਾਰ ਨੇ ਬਾਲੀਵੁੱਡ (Bollywood) ਦੀਆਂ 100 ਤੋਂ ਜ਼ਿਆਦਾ ਫਿਲਮਾਂ ਵਿਚ ਕੰਮ ਕੀਤਾ ਹੈ। ਸੁਨੀਲ ਸ਼ੈਟੀ ਨੇ ਆਪਣੇ ਕਰੀਅਰ ਵਿਚ ਕਾਮੇਡੀ ਤੋਂ ਲੈ ਕੇ ਐਕਸ਼ਨ ਫਿਲਮਾਂ ਕੀਤੀਆ ਹਨ ਜਿਨ੍ਹਾਂ ਵਿਚ ਉਹ ਸਫਲ ਅਦਾਕਾਰ ਰਹੇ ਹਨ।
ਸੁਨੀਲ ਸ਼ੈਟੀ ਅਦਾਕਾਰ ਦੇ ਨਾਲ ਇਕ ਚੰਗੇ ਬਿਜ਼ਨਸਮੈਨ ਵਜੋਂ ਵੀ ਜਾਣੇ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦੇ ਰੈਸਟੋਰੈਂਟ ਅਤੇ ਕਈ ਕਲੱਬ ਹਨ। ਤੁਹਾਨੂੰ ਦੱਸਦੇਈਏ ਕਿ ਅਦਾਕਾਰ ਸੁਨੀਲ ਸ਼ੈਟੀ ਰੀਅਲ ਅਸਟੇਟ ਦੇ ਚੰਗੇ ਨਿਵੇਸ਼ਕ ਹਨ। ਉਨ੍ਹਾਂ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਉਹ ਪ੍ਰਾਪਰਟੀ ਵਿਚ ਕਾਫੀ ਦਿਲਚਸਪੀ ਰੱਖਦੇ ਹਨ।
ਅਦਾਕਾਰ ਦਾ ਖੁਦ ਦਾ ਪ੍ਰੋਡਕਸ਼ਨ ਹਾਊਸ 'ਪੋਪਕੌਰਨ ਇੰਟਰਟੇਨਮੈਂਟ' ਹੈ। ਸੁਨੀਲ ਸ਼ੈਟੀ ਨੇ ਆਪਣੇ ਆਪ ਨੂੰ ਬਾਲੀਵੁੱਡ ਪਾਰਟੀਆਂ ਤੇ ਐਵਾਰਡ ਨਾਈਟਸ ਤੋਂ ਦੂਰ ਰੱਖਿਆ ਹੈ ਪਰ ਖਾਸ ਮੌਕਿਆ ਉਤੇ ਹੀ ਪਾਰਟੀ ਨੂੰ ਮਾਣਦੇ ਹਨ।
ਇਹ ਵੀ ਪੜੋ:ਬਾਲ ਕਲਾਕਾਰ ਸਹਿਦੇਵ ਦਿਰਦੋ ਨਾਲ ਬਾਦਸ਼ਾਹ ਕਰ ਰਹੇ Duet, ਦੇਖੋ Teaser