ETV Bharat / sitara

HBD Tiger Shroff: 12ਵੀਂ ਪਾਸ ਹੋ ਕੇ ਵੀ ਟਾਈਗਰ ਸ਼ਰਾਫ਼ ਕੋਲ 50 ਕਰੋੜ ਦੀ ਸੰਪਤੀ, ਜਾਣੋ ਕੁਝ ਹੋਰ ਰੋਚਕ ਗੱਲਾਂ

author img

By

Published : Mar 2, 2022, 9:08 AM IST

Updated : Mar 2, 2022, 9:57 AM IST

ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਨੇ ਅਦਾਕਾਰੀ ਲਈ ਪੜ੍ਹਾਈ ਵਿਚਾਲੇ ਛੱਡ ਦਿੱਤੀ ਅਤੇ ਇਸ ਸਮੇਂ ਉਹ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਹਨ, ਜੋ ਇਕ ਫ਼ਿਲਮ ਕਰਲ ਲਈ 5 ਕਰੋੜ ਰੁਪਏ ਫੀਸ ਲੈਂਦੇ ਹਨ। ਜਾਣੋ ਉਨ੍ਹਾਂ ਬਾਰੇ ਕੁਝ ਹੋਰ ਖ਼ਾਸ ਗੱਲਾਂ ...

Happy Birthday Special Tiger Shroff
Happy Birthday Special Tiger Shroff

ਹੈਦਰਾਬਾਦ: ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 2 ਮਾਰਚ 1990 ਨੂੰ ਮੁੰਬਈ ਸ਼ਹਿਰ 'ਚ ਹੋਇਆ ਸੀ। ਟਾਈਗਰ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਜੈਕੀ ਸ਼ਰਾਫ ਅਤੇ ਫਿਲਮ ਨਿਰਮਾਤਾ ਆਏਸ਼ਾ ਦੱਤ ਦੇ ਬੇਟੇ ਹਨ।

ਅਦਾਕਾਰ ਟਾਈਗਰ ਨੇ 'ਹੀਰੋਪੰਤੀ', 'ਬਾਗੀ' ਅਤੇ 'ਵਾਰ' ਵਰਗੀਆਂ ਕਈ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ। ਅਦਾਕਾਰ ਦੇ ਜਨਮਦਿਨ ਦੇ ਮੌਕੇ 'ਤੇ, ਆਓ ਜਾਣਦੇ ਹਾਂ ਉਨ੍ਹਾਂ ਬਾਰੇ ਕੁਝ ਖਾਸ ਗੱਲਾਂ

ਜੈ ਹੇਮੰਤ ਤੋਂ ਬਣੇ ਟਾਈਗਰ ਸ਼ਰਾਫ਼

ਟਾਈਗਰ ਦਾ ਅਸਲੀ ਨਾਂਅ ਟਾਈਗਰ ਨਹੀਂ ਬਲਕਿ ਜੈ ਹੇਮੰਤ ਸ਼ਰਾਫ ਹੈ। ਅਸਲ 'ਚ ਬਚਪਨ 'ਚ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਟਾਈਗਰ ਕਹਿ ਕੇ ਬੁਲਾਉਂਦੇ ਸਨ, ਇਸ ਲਈ ਉਨ੍ਹਾਂ ਨੇ ਫਿਲਮਾਂ 'ਚ ਆਉਣ ਤੋਂ ਪਹਿਲਾਂ ਆਪਣਾ ਨਾਂਅ ਜੈ ਹੇਮੰਤ ਤੋਂ ਬਦਲ ਕੇ ਟਾਈਗਰ ਸ਼ਰਾਫ ਰੱਖ ਲਿਆ।

ਅਦਾਕਾਰੀ ਲਈ ਛੱਡੀ ਪੜ੍ਹਾਈ

ਟਾਈਗਰ ਨੇ ਆਪਣੀ ਸਕੂਲੀ ਪੜ੍ਹਾਈ 'ਅਮਰੀਕਨ ਸਕੂਲ ਆਫ ਬਾਂਬੇ' ਤੋਂ ਕੀਤੀ। ਅਦਾਕਾਰੀ ਲਈ ਟਾਈਗਰ ਨੇ ਆਪਣੀ ਪੜ੍ਹਾਈ ਛੱਡ ਦਿੱਤੀ। ਟਾਈਗਰ ਦੀ ਉੱਚ ਯੋਗਤਾ ਸਿਰਫ਼ 12ਵੀਂ ਤੱਕ ਹੈ।

ਇਹ ਵੀ ਪੜ੍ਹੋ: ਮਾਲਦੀਵ ਦੀਆਂ ਛੁੱਟੀਆਂ ਦਾ ਆਨੰਦ ਲੈਂਦੀ ਹੋਈ ਰਕੁਲ ਪ੍ਰੀਤ, ਦੇਖੋ ਵੀਡੀਓ

ਫਿਲਮ 'ਹੀਰੋਪੰਤੀ' ਨਾਲ ਬਾਲੀਵੁੱਡ 'ਚ ਡੈਬਿਊ

ਹੁਣ ਤੱਕ 9 ਫਿਲਮਾਂ 'ਚ ਨਜ਼ਰ ਆ ਚੁੱਕੇ ਟਾਈਗਰ ਨੇ ਸਾਜਿਦ ਨਾਡਿਆਡਵਾਲਾ ਦੀ ਫਿਲਮ 'ਹੀਰੋਪੰਤੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ 'ਚ ਉਨ੍ਹਾਂ ਦੇ ਨਾਲ ਕ੍ਰਿਤੀ ਸੈਨਨ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਬਾਗੀ', 'ਏ ਫਲਾਇੰਗ ਜੱਟ', 'ਮੁੰਨਾ ਮਾਈਕਲ' ਅਤੇ 'ਵਾਰ' ਵਰਗੀਆਂ ਕਈ ਫਿਲਮਾਂ 'ਚ ਮੁੱਖ ਭੂਮਿਕਾਵਾਂ ਨਿਭਾਈਆਂ ਹਨ।

ਡਾਂਸ ਦੇ ਸ਼ੌਕੀਨ ਟਾਈਗਰ

ਫਿਟਨੈਸ ਫ੍ਰੀਕ ਟਾਈਗਰ ਨੂੰ ਡਾਂਸ ਦਾ ਬਹੁਤ ਸ਼ੌਕ ਹੈ, 'ਮਾਈਕਲ ਜੈਕਸਨ' ਅਤੇ 'ਰਿਤਿਕ ਰੋਸ਼ਨ' ਉਸ ਦੇ ਰੋਲ ਮਾਡਲ ਹਨ। ਨੌਜਵਾਨ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਕਾਫ਼ੀ ਹੱਦ ਤੱਕ ਫੋਲੋ ਕਰਦੇ ਹਨ।

ਤਾਈਕਵਾਂਡੋ ਵਿੱਚ ਹਾਸਲ ਹੈ ਮੁਹਾਰਤ

ਮਾਰਸ਼ਲ ਆਰਟਸ ਵਿੱਚ ਸਿਖਲਾਈ ਪ੍ਰਾਪਤ ਟਾਈਗਰ ਨੇ ਕਈ ਅਦਾਕਾਰਾਂ ਨੂੰ ਫਿਲਮਾਂ ਦੀ ਸਿਖਲਾਈ ਵਿੱਚ ਵੀ ਮਦਦ ਕੀਤੀ ਹੈ। 2014 ਵਿੱਚ, ਉਸਨੂੰ ਤਾਈਕਵਾਂਡੋ ਵਿੱਚ 'ਬਲੈਕ ਬੈਲਟ' ਨਾਲ ਸਨਮਾਨਿਤ ਕੀਤਾ ਗਿਆ ਸੀ।

ਟਰਨਿੰਗ ਪੁਆਇੰਟ ਆਫ਼ ਕਰੀਰ ਬਣੀ ਫਿਲਮ 'ਬਾਗੀ 2'

'ਅਹਿਮਦ ਖਾਨ' ਦੁਆਰਾ ਨਿਰਦੇਸ਼ਤ ਫਿਲਮ 'ਬਾਗੀ 2' ਟਾਈਗਰ ਦੇ ਫਿਲਮੀ ਕਰੀਅਰ ਵਿੱਚ ਇੱਕ ਮੋੜ ਸਾਬਤ ਹੋਈ। ਇਸ ਫਿਲਮ 'ਚ ਦਿਸ਼ਾ ਪਟਾਨੀ ਵੀ ਮੁੱਖ ਭੂਮਿਕਾ 'ਚ ਸੀ। ਇਹ ਫਿਲਮ ਬਾਕਸ ਆਫਿਸ 'ਤੇ ਉਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚੋਂ ਇੱਕ ਸੀ।

ਇਹ ਵੀ ਪੜ੍ਹੋ: ਵਿੱਕੀ ਕੌਸ਼ਲ ਅਤੇ ਐਮੀ ਵਿਰਕ ਕਰਨਗੇ ਜਲਦੀ ਹੀ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ

ਦਿਸ਼ਾ ਪਟਾਨੀ ਨਾਲ ਰਿਲੇਸ਼ਨਸ਼ਿਪ ਦੇ ਚਰਚੇ

ਅਫਵਾਹਾਂ ਮੁਤਾਬਕ ਟਾਈਗਰ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਨਾਲ ਰਿਲੇਸ਼ਨਸ਼ਿਪ 'ਚ ਹਨ। ਹਾਲਾਂਕਿ ਅਜੇ ਤੱਕ ਦੋਵਾਂ ਧਿਰਾਂ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ। ਅਕਸਰ ਦੋਵਾਂ ਨੂੰ ਇਕੱਠੇ ਦੇਖਿਆ ਜਾਂਦਾ ਹੈ।

ਫਿਲਮ 'ਹੀਰੋਪੰਤੀ' ਲਈ ਮਿਲੇ 5 ਅਵਾਰਡ

ਫਿਲਮ 'ਹੀਰੋਪੰਤੀ' ਲਈ ਟਾਈਗਰ ਨੂੰ ਸਟਾਰਡਸਟ ਅਤੇ ਆਈਫਾ ਐਵਾਰਡ ਸਮੇਤ ਪੰਜ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ।

ਫਿਲਮ ਲਈ ਲਗਭਗ 5 ਕਰੋੜ ਦੀ ਫੀਸ ਲੈਂਦੇ ਹਨ ਟਾਈਗਰ

ਅਭਿਨੇਤਾ ਦੀ ਕੁੱਲ ਜਾਇਦਾਦ 50 ਕਰੋੜ ਹੈ, ਉਹ ਇੱਕ ਫਿਲਮ ਲਈ ਲਗਭਗ 5 ਕਰੋੜ ਦੀ ਫੀਸ ਲੈਂਦੇ ਹਨ।

ਭਗਵਾਨ ਸ਼ਿਵ ਭਗਤ ਹਨ ਟਾਈਗਰ ਸ਼ਰਾਫ

ਟਾਈਗਰ ਸ਼ਰਾਫ ਭਗਵਾਨ ਸ਼ਿਵ ਦੇ ਬਹੁਤ ਵੱਡੇ ਭਗਤ ਹਨ, ਉਹ ਹਰ ਸੋਮਵਾਰ ਸ਼ਿਵ ਲਈ ਵਰਤ ਰੱਖਦੇ ਹਨ। ਤੁਹਾਨੂੰ ਦੱਸ ਦੇਈਏ ਕਿ ਫਿਲਮ 'ਹੀਰੋਪੰਤੀ' ਦੀ ਰਿਲੀਜ਼ ਤੋਂ ਪਹਿਲਾਂ ਟਾਈਗਰ ਸ਼ਰਾਫ ਭਗਵਾਨ ਦਾ ਆਸ਼ੀਰਵਾਦ ਲੈਣ ਲਈ 'ਕਾਸ਼ੀ ਵਿਸ਼ਵਨਾਥ' ਪਹੁੰਚੇ ਸਨ।

Last Updated : Mar 2, 2022, 9:57 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.