ਹੈਦਰਾਬਾਦ: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ (Parineeti Chopra) ਅੱਜ ਆਪਣਾ 32ਵਾਂ ਜਨਮਦਿਨ (Parineeti Chopra Birthday) ਮਨਾ ਰਹੀ ਹੈ। ਪਰਿਣੀਤੀ ਨੇ ਆਪਣੇ ਕੰਮ ਦੇ ਅਧਾਰ 'ਤੇ ਬਾਲੀਵੁੱਡ ਵਿੱਚ ਵੱਖਰੀ ਪਛਾਣ ਬਣਾਈ।
ਪਰਿਣੀਤੀ ਦਾ ਜਨਮ 22 ਅਕਤੂਬਰ 1988 ਨੂੰ ਅੰਬਾਲਾ ਵਿਖੇ ਹੋਇਆ ਸੀ। ਆਪਣੀ ਸਕੂਲੀ ਸਿੱਖਿਆ ਪੂਰੀ ਕਰਨ ਮਗਰੋਂ ਉਹ ਉੱਚ ਪੜ੍ਹਾਈ ਲਈ ਲੰਡਨ ਚਲੀ ਗਈ ਤੇ ਉਥੇ ਉਸ ਨੇ ਫਾਈਨਾਂਸ ਤੇ ਅਰਥਸ਼ਾਸਤ ਵਿੱਚ ਟ੍ਰਿਪਲ ਆਨਰਜ਼ ਕੀਤੀ। ਦੱਸਣਯੋਗ ਹੈ ਕਿ ਪਰਿਣੀਤੀ ਚੋਪੜਾ , ਬਾਲੀਵੁੱਡ ਅਦਾਕਾਰਾ ਪ੍ਰਿੰਯਕਾ ਚੋਪੜਾ ਦੀ ਚਚੇਰੀ ਭੈਣ ਹੈ।
ਰਾਣੀ ਮੁਖ਼ਰਜੀ ਦੇ ਪੀਏ ਬਣ ਕੰਮ ਕੀਤਾ।
ਬਾਲੀਵੁੱਡ ਵਿੱਚ ਕਦਮ ਰੱਖਣ ਤੋਂ ਪਹਿਲਾਂ ਪਰਿਣੀਤੀ ਚੋਪੜਾ ਨੇ ਪਬਲਿਕ ਰਿਲੇਸ਼ਨਸ ਵਿੱਚ ਕੰਮ ਕੀਤਾ। ਯਸ਼ਰਾਜ ਬੈਨਰ (Yash Raj Banner) ਵਿੱਚ ਕੰਮ ਕਰਦੇ ਹੋਏ, ਕੇ ਪਰਿਣੀਤੀ ਚੋਪੜਾ ਨੇ ਇੱਕ ਦਿਨ ਲਈ ਰਾਣੀ ਮੁਖਰਜੀ ਦੀ ਪੀਏ ਦੇ ਵਜੋਂ ਵੀ ਕੰਮ ਕੀਤਾ। ਪਰਿਣੀਤੀ ਦਾ ਕਹਿਣਾ ਹੈ ਕਿ ਰਾਣੀ ਪਹਿਲੀ ਵਿਅਕਤੀ ਸੀ ਜਿਸ ਨੇ ਕਿਹਾ ਕਿ ਉਸ ਨੂੰ ਬਾਲੀਵੁੱਡ ਵਿੱਚ ਆਉਣ ਦੀ ਸਲਾਹ ਦਿੱਤੀ। ਪਰਿਣੀਤੀ ਚੋਪੜਾ ਇੱਕ ਟ੍ਰੇਂਡ ਕਲਾਸੀਕਲ ਗਾਇਕਾ ਵੀ ਹੈ, ਉਸ ਨੇ ਹੁਣ ਤੱਕ ਬਾਲੀਵੁੱਡ ਵਿੱਚ ਦੋ ਗਾਣੇ ਗਾਏ ਹਨ, 'ਮਾਨਾ ਕੀ ਹਮ ਯਾਰ ਨਹੀਂ' ਅਤੇ 'ਤੇਰੀ ਮਿੱਟੀ' ਦਾ ਫੀਮੇਲ ਵਰਜ਼ਨ ਗਾਇਆ ਹੈ।
ਮੰਦੀ ਕਾਰਨ ਪਰਿਣੀਤੀ ਚੋਪੜਾ ਨੇ ਗੁਆਈ ਨੌਕਰੀ
ਫਾਈਨਾਂਸ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪਰਿਣੀਤੀ ਚੋਪੜਾ ਇੱਕ ਨਿਵੇਸ਼ ਬੈਂਕਰ ਬਣਨਾ ਚਾਹੁੰਦੀ ਸੀ, ਇਸ ਲਈ ਉਸ ਨੇ ਕੁੱਝ ਸਮੇਂ ਲਈ ਇੱਕ ਬੈਂਕ ਵਿੱਚ ਵੀ ਕੰਮ ਕੀਤਾ, ਪਰ ਮੰਦੀ ਦੇ ਕਾਰਨ ਪਰਿਣੀਤੀ ਚੋਪੜਾ ਦੀ ਨੌਕਰੀ ਚਲੀ ਗਈ। ਫਿਰ ਉਹ 2009 ਵਿੱਚ ਭਾਰਤ ਆਈ ਅਤੇ ਇੱਥੇ ਉਸ ਨੇ ਯਸ਼ਰਾਜ ਫਿਲਮ ਬੈਨਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਪਰਿਣੀਤੀ ਨੇ ਐਕਟਿੰਗ ਨਾਲ ਜਿੱਤਿਆ ਦਰਸ਼ਕਾਂ ਦਾ ਦਿੱਲ
ਪਰਿਣੀਤੀ ਚੋਪੜਾ ਨੇ ਐਕਟਿੰਗ ਸਕੂਲ ਵਿੱਚ ਦਾਖਲਾ ਲਿਆ ਅਤੇ ਯਸ਼ਰਾਜ ਬੈਨਰ ਹੇਠ ਤਿੰਨ ਫਿਲਮਾਂ ਲਈ ਇਕਰਾਰਨਾਮਾ ਕੀਤਾ। ਸਾਲ 2011 ਵਿੱਚ, ਪਰਿਣੀਤੀ ਨੇ ਰਣਵੀਰ ਸਿੰਘ ਅਤੇ ਅਨੁਸ਼ਕਾ ਸ਼ਰਮਾ ਸਟਾਰਰ ਫਿਲਮ 'ਲੇਡੀਜ਼ ਬਨਾਮ ਰਿਕੀ ਬਹਿਲ' ਵਿੱਚ ਇੱਕ ਸਾਈਡ ਰੋਲ ਕੀਤਾ ਸੀ। ਉਸ ਦੀ ਅਦਾਕਾਰੀ ਨੂੰ ਵੀ ਬਹੁਤ ਪਸੰਦ ਕੀਤੀ ਗਈ ਸੀ। ਇਸ ਦੇ ਤੁਰੰਤ ਬਾਅਦ, ਸਾਲ 2012 ਵਿੱਚ, ਉਨ੍ਹਾਂ ਨੇ ਅਰਜੁਨ ਕਪੂਰ ਦੇ ਨਾਲ ਫਿਲਮ 'ਇਸ਼ਕਜ਼ਾਦੇ' ਵਿੱਚ ਮੁੱਖ ਕਲਾਕਾਰ ਦੇ ਰੂਪ ਵਿੱਚ ਆਪਣੀ ਸ਼ੁਰੂਆਤ ਕੀਤੀ ਅਤੇ ਪਰਿਣੀਤੀ ਚੋਪੜਾ ਨੂੰ ਇਸ ਫਿਲਮ ਲਈ ਵਿਸ਼ੇਸ਼ ਮੈਨਸ਼ਨ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ।
ਇਹ ਵੀ ਪੜ੍ਹੋ: ਪਿਤਾ ਚੰਕੀ ਪਾਂਡੇ ਨਾਲ NCB ਦਫਤਰ ’ਚ ਅਨੰਨਿਆ ਪਾਂਡੇ ਕੋਲੋਂ ਆਰੀਅਨ ਖਾਨ ਮਾਮਲੇ ਵਿੱਚ ਪੁੱਛਗਿੱਛ