ਚੰਡੀਗੜ੍ਹ: ਗੁਰਸ਼ਬਦ ਸਿੰਘ ਕੁਲਾਰ ਦਾ ਜਨਮ 24 ਅਗਸਤ 1989 ਨੂੰ ਅੰਮ੍ਰਿਤਸਰ ਦੇ ਪਿੰਡ ਰਾਮਪੁਰ ਭੂਤਵਿੰਡ ਵਿਖੇ ਹੋਇਆ ਹੈ। ਇਸ ਨੂੰ ਗੁਰਸ਼ਬਦ ਦੇ ਨਾਂਅ ਨਾਲ ਹੀ ਜਾਣਦੇ ਹਨ। ਗੁਰਸ਼ਬਦ ਭਾਰਤੀ ਫਿਲਮ ਅਦਾਕਾਰ ਅਤੇ ਪਲੇਅ ਬੈਕ ਸਿੰਗਰ ਰਿਹਾ ਹੈ। ਗੁਰਸ਼ਬਦ ਦਾ ਨਾਂਅ ਪੰਜਾਬੀ ਸਿਨੇਮਾ ਅਤੇ ਸੰਗੀਤ ਉਦਯੋਗ ਨਾਲ ਜੁੜਿਆ ਹੋਇਆ ਹੈ।
ਗੁਰਸ਼ਬਦ ਨੇ ਛੋਟੀ ਉਮਰ ਵਿੱਚ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ। ਉਸ ਨੇ ਪੰਜਾਬੀ ਲੋਕਗੀਤਾਂ ਨਾਲ ਸ਼ੁਰੂਆਤ ਕੀਤੀ। ਗੁਰਸ਼ਬਦ ਨੇ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਖਾਲਸਾ ਕਾਲਜ ਅੰਮ੍ਰਿਤਸ ਡਿਗਰੀ ਪ੍ਰਾਪਤ ਕੀਤੀ। ਉੱਚ ਸਿੱਖਿਆ ਲਈ ਪੰਜਾਬ ਯੂਨੀਵਰਸਿਟੀ ਵਿਚ ਦਾਖਲਾ ਲਿਆ।
ਗੁਰਸ਼ਬਦ ਨੇ ਅਦਾਕਾਰੀ ਵਿੱਚ ਵੀ ਆਪਣਾ ਨਾਂਅ ਕਮਾਇਆ ਹੈ। ਉਨ੍ਹਾਂ ਨੇ ਚੱਲ ਮੇਰਾ ਪੁੱਤ-2 ਵਿੱਚ ਦਰਸ਼ਕਾਂ ਦਾ ਮਨੋਰੰਜਨ ਕੀਤਾ। ਚੱਲ ਮੇਰਾ ਪੁੱਤ ਫਿਲਮ 27 ਅਗਸਤ ਨੂੰ ਰਿਲੀਜ਼ ਹੋਵੇਗੀ।