ਹੈਦਰਾਬਾਦ: ਅੱਜ ਫ਼ਿਲਮ ਨਿਰਦੇਸ਼ਕ ਜ਼ੋਇਆ ਅਖ਼ਤਰ (Film director Zoya Akhtar) ਅੱਜ ਜਨਮਦਿਨ ਹੈ। ਇਸ ਮੌਕੇ, ਪੂਰਾ ਬਾਲੀਵੁੱਡ ਅਤੇ ਉਨ੍ਹਾਂ ਦੇ ਪ੍ਰਸੰਸ਼ਕ ਉਨ੍ਹਾਂ ਨੂੰ ਉਨ੍ਹਾਂ ਦੇ ਜਨਮਦਿਨ ਦੀ ਵਧਾਈ ਦੇ ਰਹੇ ਹਨ।
ਜ਼ੋਇਆ ਅਖ਼ਤਰ (Zoya Akhtar) ਦਾ ਜਨਮ 14 ਅਕਤੂਬਰ 1972 ਮੁੰਬਈ ਵਿੱਚ ਜਾਵੇਦ ਅਖ਼ਤਰ (Javed Akhtar) ਦੇ ਘਰ ਹੋਇਆ, ਜੋ ਕਿ ਕਵੀ, ਗੀਤਕਾਰ ਅਤੇ ਪਟਕਥਾ ਲੇਖਕ ਸਨ।
ਜ਼ੋਇਆ ਅਖ਼ਤਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੇਂਟਾਗ੍ਰਾਮ ਨਾਂ ਦੇ ਇੱਕ ਰੌਕ ਬੈਂਡ ਲਈ ਪ੍ਰਾਈਸ ਆਫ ਬੁਲੇਟਸ ਨਾਮ ਦੇ ਇੱਕ ਸੰਗੀਤ ਵੀਡੀਓ ਦੇ ਸਹਿ ਨਿਰਦੇਸ਼ਕ ਵਜੋਂ ਕੀਤੀ ਸੀ। ਉਸਨੇ ਸਪਲਿਟ ਵਾਈਡ ਓਪਨ (1999) ਅਤੇ ਦਿਲ ਚਾਹਤਾ ਹੈ (2001) ਸਮੇਤ ਫਿਲਮਾਂ ਲਈ ਕਾਸਟਿੰਗ ਡਾਇਰੈਕਟਰ (Casting Director) ਵਜੋਂ ਕੰਮ ਕੀਤਾ ਅਤੇ ਆਪਣੇ ਭਰਾ ਫਰਹਾਨ ਅਖ਼ਤਰ ਦੀਆਂ ਫਿਲਮਾਂ ਦਿਲ ਚਾਹਤਾ ਹੈ ਅਤੇ ਲਕਸ਼ਿਆ ਲਈ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ। ਫਿਰ ਉਸਨੇ ਆਪਣੀ ਲੰਮੇ ਸਮੇਂ ਦੀ ਸਹਿਯੋਗੀ ਅਤੇ ਦੋਸਤ ਰੀਮਾ ਕਾਗਤੀ ਦੀ ਹਨੀਮੂਨ ਟ੍ਰੈਵਲਜ਼ ਪ੍ਰਾਈਵੇਟ ਲਿਮਟਿਡ ਲਈ ਕਾਰਜਕਾਰੀ ਨਿਰਮਾਤਾ ਵਜੋਂ ਕੰਮ ਕੀਤਾ।
ਜਾਣਕਾਰੀ ਲਈ ਦੱਸ ਦੇਈਏ ਕਿ ਉਸਨੇ ਲਕ ਬਾਏ ਚਾਨਸ, ਜ਼ਿੰਦਗੀ ਨਾ ਮਿਲੇਗੀ ਦੁਬਾਰਾ, ਸ਼ੀਲਾ ਕੀ ਜਵਾਨੀ, ਤਾਲਾਸ਼, ਦਿਲ ਦੁਖਨੇ ਦੋ, ਗਲੀ ਬੁਆਏ ਆਦਿ ਫ਼ਿਲਮਾਂ ਵਿੱਚ ਨਿਰਦੇਸ਼ਕ ਦੀ ਭੂਮਿਕਾ ਨਿਭਾਈ ਹੈ।
ਤੁਹਾਨੂੰ ਦੱਸ ਦੇਈਏ ਕਿ ਜ਼ੋਇਆ ਅਖਤਰ ਨੇ ਲੌਕਡਾਨ ਦੌਰਾਨ ਇੱਕ ਨਵਾਂ ਸ਼ੋਅ 'ਆਫ ਦਿ ਰਿਕਾਰਡ' ਕੀਤਾ । ਜਿਸ ਵਿੱਚ ਉਹ, ਆਪਣੇ ਅਦਾਕਾਰਾਂ ਅਤੇ ਚਾਲਕ ਦਲ ਦੇ ਮੈਂਬਰਾਂ ਦੇ ਨਾਲ, ਆਪਣੀਆਂ ਫ਼ਿਲਮਾਂ ਦੇ ਕੁਝ ਯਾਦਗਾਰੀ ਦ੍ਰਿਸ਼ ਬਣਾਉਣ ਬਾਰੇ ਚਰਚਾ ਕੀਤੀ ਅਤੇ ਉਸੇ ਬਹਾਨੇ ਪ੍ਰਸ਼ੰਸਕਾਂ ਨੂੰ ਫ਼ਿਲਮ ਨਿਰਮਾਣ ਦੇ ਸੁਝਾਅ ਵੀ ਦਿੱਤੇ, ਜੋ ਕਿ ਕਾਫੀ ਰੌਚਕ ਸਨ।
ਇਹ ਵੀ ਪੜ੍ਹੋ: ਡਾਂਸ ਦੀ ਰਾਣੀ ਸਪਨਾ ਚੌਧਰੀ ਨੇ ਸਟੇਜ 'ਤੇ ਲਾਈ ਅੱਗ