ਮੁੰਬਈ: ਸਲਮਾਨ ਖ਼ਾਨ ਦੀ ਫ਼ਿਲਮ 'ਰਾਧੇ' ਅਗਲੇ ਸਾਲ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੀ ਸ਼ੂਟਿੰਗ 4 ਨਵੰਬਰ ਤੋਂ ਸ਼ੁਰੂ ਹੋ ਗਈ ਹੈ। ਕੁਝ ਸਮਾਂ ਪਹਿਲਾਂ ਸਲਮਾਨ ਖ਼ਾਨ ਨੇ ਫ਼ਿਲਮ ਦੀ ਕਾਸਟ ਬਾਰੇ ਦੱਸਿਆ ਸੀ। ਸਲਮਾਨ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਇੱਕ ਫ਼ੋਟੋ ਵੀ ਸ਼ੇਅਰ ਕੀਤੀ ਹੈ।
ਹੋਰ ਪੜ੍ਹੋ: ਬਾਬੇ ਨਾਨਕ ਦੀ ਤੇਰਾ ਤੇਰਾ ਸਿਖਿਆ ਦਾ ਸੁਨੇਹਾ ਦਿੱਤਾ ਤਰਸੇਮ ਜੱਸੜ ਨੇ
ਜਿਸ ਵਿੱਚ ਉਹ ਆਪਣੇ ਭਰਾ ਸੋਹੇਲ ਖ਼ਾਨ, ਦਿਸ਼ਾ ਪਾਟਨੀ, ਅਤੁਲ ਅਗਨੀਹੋਤਰੀ, ਜੈਕੀ ਸ਼ਰਾਫ, ਨਿਰਦੇਸ਼ਕ ਪ੍ਰਭੂ ਦੇਵਾ ਅਤੇ ਰਣਦੀਪ ਹੁੱਡਾ ਨਾਲ ਦਿਖਾਈ ਦਿੱਤੇ ਸਨ। ਹਾਲ ਹੀ ਵਿੱਚ ਮਿਲੀ ਜਾਣਕਾਰੀ ਅਨੁਸਾਰ ਫ਼ਿਲਮ ਵਿੱਚ ਇੱਕ ਹੋਰ ਮਸ਼ਹੂਰ ਅਦਾਕਾਰ ਦੀ ਐਂਟਰੀ ਹੋਣ ਜਾ ਰਹੀ ਹੈ।
ਖ਼ਬਰਾਂ ਮੁਤਾਬਕ ਟੀਵੀ ਅਦਾਕਾਰ ਅਤੇ ਬਿੱਗ ਬੌਸ ਸੀਜ਼ਨ 8 ਦੇ ਵਿਜੇਤਾ ਗੌਤਮ ਗੁਲਾਟੀ ਵੀ ਫ਼ਿਲਮ ਵਿੱਚ ਨਜ਼ਰ ਆਉਣਗੇ। ਹੁਣ ਤੱਕ ਉਨ੍ਹਾਂ ਦੇ ਕਿਰਦਾਰ ਬਾਰੇ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਇਸ ਫ਼ਿਲਮ ਵਿੱਚ ਉਸ ਦਾ ਇੱਕ ਅਹਿਮ ਕਿਰਦਾਰ ਹੋਵੇਗਾ।
ਹੋਰ ਪੜ੍ਹੋ: ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਸਰਕਾਰ ਵੱਲੋਂ ਮੁਆਵਜ਼ਾ
ਰਣਦੀਪ ਹੁੱਡਾ ਫ਼ਿਲਮ ਵਿੱਚ ਨਕਾਰਾਤਮਕ ਕਿਰਦਾਰ ਵਿੱਚ ਨਜ਼ਰ ਆਉਣਗੇ। ਫ਼ਿਲਮ ਵਿੱਚ ਦਿਸ਼ਾ ਪਟਾਨੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਦਿਸ਼ਾ ਅਤੇ ਸਲਮਾਨ ਦੀ ਜੋੜੀ ਫ਼ਿਲਮ 'ਭਾਰਤ' ਵਿੱਚ ਨਜ਼ਰ ਆਈ ਸੀ। ਇਸ ਜੋੜੀ ਨੂੰ ਵੀ ਦਰਸ਼ਕਾਂ ਨੇ ਕਾਫ਼ੀ ਪਿਆਰ ਦਿੱਤਾ ਸੀ।