ਹੈਦਰਾਬਾਦ: ਸਿਨੇਮਾ ਅਤੇ ਸਿਆਸਤ ਦਾ ਬਹੁਤ ਹੀ ਗੂੜਾ ਸਬੰਧ ਹੈ। ਸਿਨੇਮਾ 'ਚ ਆਪਣੀ ਪਛਾਣ ਬਣਾਉਣ ਤੋਂ ਬਾਅਦ ਅਕਸਰ ਕਲਾਕਾਰ ਸਿਆਸਤ ਦਾ ਰੁੱਖ ਕਰਦੇ ਹਨ। 2019 'ਚ 17 ਸੂਬਿਆਂ 'ਚ ਹੋਈਆਂ ਉਪ ਚੋਣਾਂ ਅਤੇ ਵਿਧਾਨ ਸਭਾ ਚੋਣਾਂ 'ਚ ਮਨੋਰੰਜਨ ਅਤੇ ਖੇਡ ਜਗਤ ਦੀਆਂ ਕਈ ਹਸਤੀਆਂ ਉਮੀਦਵਾਰ ਵੱਜੋਂ ਖੜੀਆਂ ਹੋਈਆਂ ਹਨ। ਇਸ ਸੂਚੀ 'ਚ ਬਿਗ ਬੌਸ ਪ੍ਰਤੀਯੋਗੀ, ਅਦਾਕਾਰ, ਕ੍ਰਿਕਟ ਖਿਡਾਰੀ, ਟਿਕ-ਟੋਕ ਸਟਾਰ ਆਦਿ ਸ਼ਾਮਿਲ ਹਨ।
ਦੀਪਾਲੀ ਸੈਯਦ: ਮਰਾਠੀ ਅਦਾਕਾਰਾ ਦੀਪਾਲੀ ਨੇ ਚੋਣ ਸ਼ਿਵ ਸੈਨਾ ਉਮੀਦਵਾਰ ਵੱਜੋਂ ਮੁੰਬਈ ਵਿਧਾਨ ਸਭਾ ਹਲਕੇ ਮੁੰਬਰਾ-ਕਲਵਾ ਹਲਕੇ ਤੋਂ ਲੜੀ।
ਅਭਿਜੀਤ ਬਿਛੂਕਾਲੇ: ਮਰਾਠੀ ਬਿਗ ਬੌਸ ਪ੍ਰਤੀਯੋਗੀ ਅਭਿਜੀਤ ਨੇ ਮੁੰਬਈ ਵਿਧਾਨ ਸਭਾ ਹਲਕੇ ਵੋਰਲੀ ਤੋਂ ਸ਼ਿਵ ਸੇਨਾ ਉਮੀਦਵਾਰ ਵੱਜੋਂ ਚੋਣ ਲੜੀ।
ਐਜਾਜ਼ ਖਾਨ : ਬਿਗ ਬੌਸ ਸਟਾਰ ਅਜਾਜ਼ ਖ਼ਾਨ ਨੇ ਵੀ ਮੁੰਬਈ ਤੋਂ ਬਾਈਕੁਲਾ ਸੀਟ ਤੋਂ ਅਜ਼ਾਦ ਉਮੀਦਵਾਰ ਵੱਜੋਂ ਚੋਣ ਲੜੀ।
ਇਹ ਵੀ ਪੜ੍ਹੋ:ਵਿਵਾਦ ਤੋਂ ਬਾਅਦ ਉਜੜਾ ਚਮਨ ਨੇ ਬਦਲੀ ਰਿਲੀਜ਼ ਤਰੀਕ
ਯੋਗੇਸ਼ਵਰ ਦੱਤ: ਬੜੌਦਾ ਤੋਂ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਉਮੀਦਵਾਰ ਓਲੰਪਿਕ ਸੋਨ ਤਮਗਾ ਜੇਤੂ ਯੋਗੇਸ਼ਵਰ (ਪਹਿਲਵਾਨ) ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਹ ਆਪਣੇ ਰਾਜ ਵਿੱਚ ਲੋਕਾਂ ਦੀ ਸੇਵਾ ਲਈ ਰਾਜਨੀਤੀ ਵਿੱਚ ਦਾਖ਼ਲ ਹੋਣਾ ਚਾਹੁੰਦੇ ਹਨ। ਉਨ੍ਹਾਂ ਨੇ ਮਾਰਗਦਰਸ਼ਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਧੰਨਵਾਦ ਕੀਤਾ ਸੀ।
ਬਬੀਤਾ ਫੋਗਾਟ ਅਤੇ ਸੰਦੀਪ ਸਿੰਘ: ਭਾਜਪਾ ਨੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਬਬੀਤਾ ਫੋਗਟ ਅਤੇ ਸਾਬਕਾ ਹਾਕੀ ਕਪਤਾਨ ਸੰਦੀਪ ਸਿੰਘ ਨੂੰ ਵੀ ਉਮੀਦਵਾਰ ਬਣਾਇਆ, ਬਬੀਤਾ ਫੋਗਾਟ ਨੇ ਦਾਦਰੀ ਤੋਂ ਅਤੇ ਸੰਦੀਪ ਸਿੰਘ ਨੇ ਪਿਹੋਵਾ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ।
ਸੋਨਾਲੀ ਫੋਗਾਟ: ਟਿੱਕਟੋਕ ਸਟਾਰ ਸੋਨਾਲੀ ਫੋਗਟ ਨੇ ਹਰਿਆਣਾ ਦੇ ਆਦਮਪੁਰ ਵਿੱਚ ਭਾਜਪਾ ਦੀ ਨੁਮਾਇੰਦਗੀ ਕਰਦਿਆਂ ਵਿਧਾਨ ਸਭਾ ਚੋਣ ਲੜੀ। ਉਸ ਨੇ ਸੀਨੀਅਰ ਕਾਂਗਰਸੀ ਨੇਤਾ ਕੁਲਦੀਪ ਬਿਸ਼ਨੋਈ ਖ਼ਿਲਾਫ਼ ਚੋਣ ਲੜੀ। ਬਿਸ਼ਨੋਈ ਹਲਕੇ ਤੋਂ ਤਿੰਨ ਵਾਰ ਵਿਧਾਇਕ ਬਣ ਚੁੱਕੇ ਹਨ ਅਤੇ ਸਾਬਕਾ ਮੁੱਖ ਮੰਤਰੀ ਸਵਰਗੀ ਭਜਨ ਲਾਲ ਦੇ ਪੁੱਤਰ ਵੀ ਹਨ।