ਮੁੰਬਈ: ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਆਪਣੀ ਫ਼ਿਲਮ 'ਡ੍ਰੀਮ ਗਰਲ' ਕਾਰਨ ਕਾਫ਼ੀ ਸੁਰਖੀਆਂ 'ਚ ਹਨ। ਇਹ ਫ਼ਿਲਮ ਬਾਕਸ ਆਫਿਸ 'ਤੇ ਧੂੰਮਾਂ ਪਾ ਰਹੀ ਹੈ, ਪਰ ਹੁਣ ਇਸ ਫ਼ਿਲਮ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਰਿਪੋਰਟ ਮੁਤਾਬਿਕ, ਫ਼ਿਲਮ 'ਡ੍ਰੀਮ ਗਰਲ' ਦਾ ਗਾਣਾ 'ਧਗਾਲਾ ਲਾਗਲੀ ਕਾਲਾ' ਨੂੰ ਸੋਸ਼ਲ ਪਲੇਟਫਾਰਮ 'ਤੇ ਡਿਲੀਟ ਕਰ ਦਿੱਤਾ ਗਿਆ ਹੈ। ਗਾਣੇ ਨੂੰ ਕਾਪੀਰਾਈਟ ਮੁੱਦਿਆਂ ਦੀ ਉਲੰਘਣਾ ਕਰਨ ਹਟਾ ਦਿੱਤਾ ਗਿਆ ਸੀ। ਦਰਅਸਲ, 'ਧਗਾਲਾ ਲਾਗਲੀ ਕਾਲਾ' ਦਾ ਡ੍ਰੀਮ ਗਰਲ ਮਰਾਠੀ ਅਦਾਕਾਰ ਦਾਦਾ ਕੌਂਡਕੇ ਦੀ ਫ਼ਿਲਮ ਵਿੱਚ ਇਸੇ ਨਾਂਅ ਦੇ ਪ੍ਰਸਿੱਧ ਗਾਣੇ ਦਾ ਰੀਮਿਕਸ ਹੈ।
ਹੋਰ ਪੜ੍ਹੋ: ਫ਼ਿਲਮ ਗਲੀ ਬੁਆਏ ਬਣੀ ਆਸਕਰ ਦੇ ਲਈ ਇੰਡੀਆ ਦੀ ਆਫ਼ੀਸ਼ਲ ਐਂਟਰੀ
ਕੁਝ ਦਿਨ ਪਹਿਲਾਂ ਦਿੱਲੀ ਹਾਈ ਕੋਰਟ ਨੇ ਸਾਰੇਗਾਮਾ ਇੰਡੀਆਂ ਦੀ ਇੱਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ, ਉਸ ਨੂੰ ਰੀਮਿਕਸ ਗਾਣੇ ਵਿੱਚ ਅਸਲੀ ਗਾਣੇ 'ਚੋਂ ਕੁਝ ਵੀ ਚੁੱਕਣ 'ਤੇ ਰੋਕ ਲਗਾ ਦਿੱਤੀ ਸੀ। ਜਸਟਿਸ ਰਾਜੀਵ ਸਹਾਏ ਅੰਡਲਾਵ ਨੇ ਕੇਸ ਦੀ ਸੁਣਵਾਈ ਕਰਦਿਆਂ ਗਾਣੇ ਨੂੰ ਡਿਜ਼ੀਟਲ ਪਲੇਟਫਾਰਮਾਂ ਤੋਂ ਹਟਾਉਣ ਦੇ ਆਦੇਸ਼ ਦਿੱਤੇ ਸਨ। ਰਿਤੇਸ਼ ਦੇਸ਼ਮੁਖ ਨੇ ਆਯੁਸ਼ਮਾਨ ਅਤੇ ਨੁਸਰਤ ਨਾਲ ਇਸ ਗਾਣੇ ਵਿੱਚ ਡਾਂਸ ਕੀਤਾ ਸੀ। ਉਹ ਗਾਣੇ ਵਿੱਚ ਵਿਸ਼ੇਸ਼ ਮਹਿਮਾਨ ਵੱਜੋਂ ਆਏ ਸਨ।
ਦੱਸ ਦਈਏ ਕਿ ਫ਼ਿਲਮ ਬਾਕਸ ਆਫਿਸ 'ਤੇ ਹੁਣ ਤੱਕ ਜ਼ਬਰਦਸਤ ਪ੍ਰਦਰਸ਼ਨ ਕਰ ਰਹੀ ਹੈ। ਇਹ ਫ਼ਿਲਮ ਆਯੁਸ਼ਮਾਨ ਖੁਰਾਣਾ ਦੇ ਨਾਲ ਨਾਲ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। ਨਿਰਦੇਸ਼ਕ ਰਾਜ ਸ਼ਾਂਦਿਲਿਆ ਦੀ ਫ਼ਿਲਮ ਨੇ ਬਾਕਸ ਆਫਿਸ 'ਤੇ 77.50 ਕਰੋੜ ਦੀ ਕਮਾਈ ਕੀਤੀ ਹੈ। ਜਲਦੀ ਹੀ 100 ਕਰੋੜ ਦੇ ਕਲੱਬ ਵਿਚ ਦਾਖ਼ਲ ਹੋਣ ਦੀ ਉਮੀਦ ਹੈ।
ਹੋਰ ਪੜ੍ਹੋ: public review: ਫ਼ਿਲਮ 'ਪ੍ਰਸਥਾਨਮ' ਬਾਰੇ ਲੋਕਾਂ ਨੇ ਬਹੁਤਾ ਚੰਗਾ ਨੀ ਕਿਹਾ
ਫ਼ਿਲਮ ਡ੍ਰੀਮ ਗਰਲ ਬਾਰੇ ਗੱਲ ਕਰੀਏ ਤਾਂ ਇਹ ਕਰਮਵੀਰ (ਆਯੁਸ਼ਮਾਨ ਖੁਰਾਨਾ) ਨਾਂਅ ਦੇ ਮੁੰਡੇ ਦੀ ਕਹਾਣੀ ਹੈ, ਜੋ ਇੱਕ ਹੌਟਲਾਈਨ ਵਿੱਚ ਕੰਮ ਕਰਦਾ ਹੈ। ਕਰਮ ਦਾ ਕੰਮ ਗਾਹਕਾਂ ਨਾਲ ਲੜਕੀ ਦੀ ਆਵਾਜ਼ ਵਿੱਚ ਗੱਲ ਕਰਨਾ ਹੁੰਦਾ ਹੈ। ਇਸ ਕਾਰਨ ਉਸ ਦੇ ਗਾਹਕ ਉਸ ਦੀ ਹੌਟਲਾਈਨ ਅਵਤਾਰ ਪੂਜਾ ਨੂੰ ਦਿਲ ਦੇ ਦਿੰਦੇ ਹਨ ਅਤੇ ਕਰਮ ਦੀ ਜ਼ਿੰਦਗੀ ਮੁਸੀਬਤ ਵਿੱਚ ਪੈ ਜਾਂਦੀ ਹੈ।