ਜੈਤੋ: ਸਾਰਾਗੜ੍ਹੀ ਦੀ ਲੜਾਈ ਅਤੇ ਸਿੱਖ ਫ਼ੌਜੀਆਂ ਦੀ ਬਹਾਦਰੀ 'ਤੇ ਬਣੀ ਹਿੰਦੀ ਫ਼ਿਲਮ 'ਕੇਸਰੀ'ਵਿਚ ਪੰਜਾਬ ਦੇ ਕਈ ਨੌਜਵਾਨਾਂ ਨੂੰ ਰੋਲ ਅਦਾ ਕਰਨ ਦਾ ਮੌਕਾ ਮਿਲਿਆ, ਜਿੰਨ੍ਹਾਂ ਵਿਚੋਂ ਇੱਕ ਹੈ ਜ਼ਿਲ੍ਹਾ ਫ਼ਰੀਦਕੋਟ ਦੀ ਤਹਿਸੀਲ ਜੈਤੋਂ ਦੇ ਪਿੰਡ ਕਰੀਰਵਾਲੀ ਦਾ ਹਰਭਗਵਾਨ ਸਿੰਘ।
ਹਰਭਗਵਾਨ ਸਿੰਘ ਨੇ ਕੇਸਰੀ ਫ਼ਿਲਮ ਵਿੱਚ ਸਾਰਾਗੜ੍ਹੀ ਦੀ ਲੜਾਈ ਦੇ ਪਹਿਲੇ ਸ਼ਹੀਦ ਸਿਪਾਹੀ ਭਗਵਾਨ ਦਾ ਕਿਰਦਾਰ ਨਿਭਾਇਆ ਹੈ।ਈ.ਟੀ.ਵੀ ਭਾਰਤ ਨਾਲ ਗੱਲਬਾਤ ਕਰਦਿਆਂ ਹਰਭਗਵਾਨ ਸਿੰਘ ਨੇ ਸਟੇਜ ਦੇ ਕਲਾਕਾਰ ਤੋਂ ਬਾਲੀਵੁੱਡ ਤੱਕ ਪਹੁੰਚਣ ਦੇ ਸਫ਼ਰ ਬਾਰੇ ਦੱਸਿਆ।