ਮੁੰਬਈ: ਦਲੀਪ ਕੁਮਾਰ ਆਪਣੇ ਜ਼ਮਾਨੇ ਦੇ ਕਾਫੀ ਮਸ਼ਹੂਰ ਹੀਰੋ ਸੀ। 50 ਅਤੇ 60 ਦੇ ਦਹਾਕੇ ਵਿੱਚ ਕੁੜੀਆਂ ਉਨ੍ਹਾਂ ਉੱਤੇ ਮਰਦੀਆਂ ਸੀ। ਸਾਇਰਾ ਬਾਨੋ ਵੀ ਉਨ੍ਹਾਂ ਵਿੱਚੋਂ ਇੱਕ ਸੀ। ਮਹਿਜ 12 ਸਾਲ ਦੀ ਉਮਰ ਵਿੱਚ ਹੀ ਸਾਇਰਾ ਬਾਨੋ ਨੂੰ ਦਲੀਪ ਕੁਮਾਰ ਨਾਲ ਪਿਆਰ ਹੋ ਗਿਆ ਸੀ। ਦੋਨਾਂ ਦੀ ਉਮਰ ਵਿੱਚ ਕਰੀਬ ਦੁਗਣਾ ਅੰਤਰ ਸੀ। ਜਦੋਂ ਸਾਇਰਾ ਬਾਨੋ ਅਤੇ ਦਲੀਪ ਕੁਮਾਰ ਦਾ ਵਿਆਹ ਹੋਇਆ ਸੀ ਤਦੋਂ ਸਾਇਰਾ ਬਾਨੋ ਦੀ ਉਮਰ 22 ਸਾਲ ਸੀ ਅਤੇ ਦਲੀਪ ਦੀ ਉਮਰ 44 ਸਾਲ ਸੀ। ਇਸ ਦੇ ਬਾਵਜੂਦ ਦੋਨਾਂ ਨੇ ਵਿਆਹ ਕਰਵਾ ਲਿਆ ਸੀ।
ਦਲੀਪ ਕੁਮਾਰ ਚਾਹੁੰਦੇ ਸੀ ਮਧੂਬਾਲਾ ਨਾਲ ਵਿਆਹ ਕਰਵਾਉਣਾ
ਦਲੀਪ ਕੁਮਾਰ ਅਤੇ ਮਧੂਬਾਲਾ ਦੀ ਕਹਾਣੀ ਚਰਚਾ ਵਿੱਚ ਰਹੀ ਹੈ। ਦਲੀਪ ਕੁਮਾਰ ਮਧੂਬਾਲਾ ਨਾਲ ਵਿਆਹ ਕਰਨਾ ਚਾਹੁੰਦੇ ਸੀ। 'ਨਵਾਂ ਦੌਰ' ਫਿਲਮ ਦੇ ਪਹਿਲਾ ਤੋਂ ਹੀ ਦਲੀਪ ਕੁਮਾਰ ਅਤੇ ਮਧੂਬਾਲਾ ਦਾ ਪਿਆਰ ਕਾਫੀ ਅੱਗੇ ਵਧ ਚੁੱਕਾ ਸੀ। ਦੋਨੋ ਵੀ ਇੱਕ ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸੀ ਪਰ ਮਧੂਬਾਲਾ ਦੇ ਪਿਤਾ ਨੂੰ ਇਹ ਰਿਸ਼ਤਾ ਮੰਜੂਰ ਨਹੀਂ ਸੀ। ਨਵਾਂ ਦੌਰ ਫ਼ਿਲਮ ਦੀ ਸ਼ੂਟਿੰਗ ਉੱਤੇ ਹੀ ਦਲੀਪ ਕੁਮਾਰ ਅਤੇ ਮਧੂਬਾਲਾ ਵਿੱਚ ਗੱਲਬਾਤ ਬੰਦ ਹੋ ਗਈ, The Substance and Shadow' ਇਸ ਆਪਣੇ ਆਤਮ ਚਰਿੱਤਰ ਵਿੱਚ ਦਲੀਪ ਕੁਮਾਰ ਨੇ ਇਸ ਦਾ ਜਿਕਰ ਕੀਤਾ ਹੈ ਇਸ ਦੇ ਬਾਵਜੂਦ ਦਲੀਪ ਕੁਮਾਰ ਨੇ ਆਪਣੇ ਕੰਮ ਉੱਤੇ ਧਿਆਨ ਦਿੱਤਾ।
ਦਲੀਪ ਦੇ ਪਿਆਰ ਵਿੱਚ ਪਾਗਲ ਸਾਇਰਾ ਬਾਨੋ ਦਾ ਨਵਾਂ ਦੌਰ
ਸਾਇਰਾ ਬਾਨੋ 12 ਸਾਲ ਦੀ ਉਮਰ ਵਿੱਚ ਦਲੀਪ ਕੁਮਾਰ ਨੂੰ ਪਸੰਦ ਕਰਨ ਲਗੀ ਸੀ। ਦਲੀਪ ਕੁਮਾਰ ਤਦੋਂ ਆਪਣੇ ਦੌਰ ਦੇ ਸਭ ਤੋਂ ਪਸੰਦੀਦਾ ਹੀਰੋ ਸੀ। ਦਲੀਪ ਕੁਮਾਰ ਨਾਲ ਸਾਇਰਾ ਬਾਨੋ 22 ਛੋਟੀ ਸੀ ਮੇਰੇ ਬਾਲ ਸਫੇਦ ਹੋ ਗਏ ਹਨ ਅਤੇ ਤੁਸੀਂ ਮੈਨੂੰ ਇੰਨ੍ਹਾਂ ਪਿਆਰ ਕਰਦੇ ਇਹ ਦਲੀਪ ਕੁਮਾਰ ਉਨ੍ਹਾਂ ਨੂੰ ਕਹਿੰਦੇ ਸੀ। ਪਰ ਸਾਇਰਾ ਬਾਨੋ ਦਾ ਪਿਆਰ ਘੱਟ ਨਹੀਂ ਹੋਇਆ ਸੀ। ਆਪਣੇ ਕਿਤਾਬ ਵਿੱਚ ਹੀ ਦਲੀਪ ਕੁਮਾਰ ਨੇ ਇਹ ਕਿੱਸਾ ਲਿਖਿਆ ਹੈ।
ਦਲੀਪ ਕੁਮਾਰ ਅਤੇ ਸਾਇਰਾ ਬਾਨੋ ਨੇ 1966 ਵਿੱਚ ਵਿਆਹ ਕੀਤਾ ਸੀ ਪਰ ਇਸ ਦੇ ਲਈ ਸਾਇਰਾ ਬਾਨੋ ਨੂੰ ਕਾਫੀ ਕੁਝ ਸਮਰਪਿਤ ਕਰਨਾ ਪਿਆ ਦਲੀਪ ਕੁਮਾਰ ਦੇ ਲਈ ਸਾਇਰਾ ਨੇ ਫਾਰਸੀ ਅਤੇ ਉਰਦੂ ਭਾਸ਼ਾ ਸਿਖਣਾ ਪਿਆ। ਵਿਆਹ ਦੇ ਬਾਅਦ ਸਾਇਰ ਗਰਭਵਤੀ ਹੋਈ ਪਰ ਉਨ੍ਹਾਂ ਦਾ ਬਚਾ ਜਨਮ ਤੋਂ ਪਹਿਲਾ ਹੀ ਮਰ ਗਿਆ। ਉਸ ਦੇ ਬਾਅਦ ਦੋਨਾਂ ਨੇ ਬੱਚੇ ਨੂੰ ਜਨਮ ਨਾ ਦੇਣ ਦਾ ਫੈਸਲਾ ਲਿਆ ਅਤੇ ਸਾਰੀ ਉਮਰ ਇੱਕ ਦੂਜੇ ਦੇ ਹੋ ਗਏ।