ਹੈਦਰਾਬਾਦ: ਬਾਲੀਵੁੱਡ ਅਦਾਕਾਰ ਦਿਲੀਪ ਕੁਮਾਰ (Dilip Kumar)ਨੂੰ ਸਾਹ ਫੂਲਣ (breathlessness)ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਦੇ ਖਾਰ ਖੇਤਰ ਦੇ ਪੀਡੀ ਹਿੰਦੂਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਕੁਮਾਰ ਨੂੰ ਐਤਵਾਰ ਸਵੇਰੇ ਕਰੀਬ 8.30 ਵਜੇ ਹਸਪਤਾਲ ਲਿਜਾਇਆ ਗਿਆ।
ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੇ ਕਿਹਾ ਕਿ ਦਿੱਗਜ ਅਦਾਕਾਰ ਨੂੰ ਪਿਛਲੇ ਕੁਝ ਦਿਨਾਂ ਤੋਂ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ ਜਿਸ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰ ਨੇ ਅਦਾਕਾਰ ਨੂੰ ਕੁਝ ਟੈਸਟ ਅਤੇ ਐਕਸਰੇ ਕਰਾਉਣ ਲਈ ਕਿਹਾ ਹੈ, ਜਿਸ ਤੋਂ ਬਾਅਦ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੂੰ ਹੋਰ ਕਿੰਨੇ ਦਿਨ ਹਸਪਤਾਲ ਵਿੱਚ ਰਹਿਣਾ ਪਵੇਗਾ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਪ੍ਰਾਰਥਨਾ ਕਰਨ ਲਈ ਬੇਨਤੀ ਕੀਤੀ।
ਉਮਰ ਨਾ ਵਧਾਉਣ ਵਾਲੇ ਸੁਪਰਸਟਾਰ ਹਾਲ ਦੇ ਸਾਲਾਂ ਵਿੱਚ ਉਮਰ ਸਬੰਧੀ ਸਮਸਿਆਵਾਂ ਨਾਲ ਜੂਝ ਰਹੇ ਹਨ। ਪਿਛਲੇ ਮਹੀਨੇ 98 ਸਾਲਾ ਅਦਾਕਾਰ ਨੂੰ ਕੁਝ ਨਿਯਮਿਤ ਜਾਂਚ ਅਤੇ ਟੈਸਟ ਦੇ ਲਈ ਦੋ ਦਿਨਾਂ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਬਾਲੀਵੁੱਡ ਦੇ ਟਰੈਜਡੀ ਕਿੰਗ ਦੇ ਰੂਪ ਵਿੱਚ ਜਾਣੇ ਜਾਂਦੇ ਦਿੱਗਜ ਅਦਾਕਾਰ ਦਾ ਕਰੀਅਰ ਛੇ ਦਹਾਕਿਆਂ ਤੋਂ ਵਧ ਦਾ ਹੈ। ਉਨ੍ਹਾਂ ਨੇ ਆਪਣੇ ਕੈਰੀਅਰ ਵਿੱਚ 65 ਤੋਂ ਵੱਧ ਫਿਲਮਾਂ ਵਿਚ ਕੰਮ ਕੀਤਾ ਹੈ ਅਤੇ ਫਿਲਮਾਂ ਵਿੱਚ ਉਨ੍ਹਾਂ ਦੀ ਸ਼ਾਨਦਾਰ ਭੂਮਿਕਾਵਾਂ ਲਈ ਜਾਣੀ ਜਾਂਦੀ ਹੈ। ਜਿਵੇਂ ਕਿ ਦੇਵਦਾਸ (1955), ਨਯਾ ਦੌਰ (1957), ਮੁਗਲ-ਏ-ਆਜ਼ਮ (1960), ਗੰਗਾ ਜਮੁਨਾ (1961), ਕ੍ਰਾਂਤੀ (1981) ਅਤੇ ਕਰਮਾ (1986)।
ਆਖਰੀ ਵਾਰ 1998 ਵਿੱਚ ਕਿਲਾ ਵਿੱਚ ਵੱਡੇ ਪਰਦੇ ਉੱਤੇ ਵੇਖਿਆ ਗਿਆ ਸੀ, ਅਦਾਕਾਰ ਨੂੰ 1994 ਵਿੱਚ ਦਾਦਾ ਸਾਹਿਬ ਫਾਲਕੇ ਅਵਾਰਡ ਅਤੇ 2015 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਗਿਆ ਸੀ।