ਮੁੰਬਈ : ਕਬੀਰ ਖ਼ਾਨ ਦੀ ਆਉਣ ਵਾਲੀ ਸਪੋਰਟਸ ਡਰਾਮਾ ਫ਼ਿਲਮ '83' 'ਚ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਪਹਿਲੀ ਵਾਰ ਵਿਆਹ ਤੋਂ ਬਾਅਦ ਇੱਕਠੇ ਕੰਮ ਕਰਨ ਜਾ ਰਹੇ ਹਨ। ਇਸ ਫ਼ਿਲਮ 'ਚ ਦੀਪਿਕਾ ਕਪਿਲ ਦੇਵ ਦੀ ਪਤਨੀ ਰੋਮੀ ਭਾਟੀਆ ਦਾ ਕਿਰਦਾਰ ਅਦਾ ਕਰੇਗੀ।
ਇੱਕ ਨਿਜੀ ਅਖ਼ਬਾਰ ਨੂੰ ਦਿੱਤੇ ਇੰਟਰਵਿਊ 'ਚ ਦੀਪਿਕਾ ਨੇ ਕਿਹਾ, "ਮੈਂ ਰੋਮੀ ਜੀ ਨੂੰ ਬਹੁਤ ਵਾਰ ਮਿਲੀ ਹਾਂ, ਉਹ ਸਾਡੀ ਵੈਡਿੰਗ ਰਿਸੈਪਸ਼ਨ 'ਤੇ ਵੀ ਆਏ ਸਨ। ਮੈਂ ਉਨ੍ਹਾਂ ਨਾਲ ਵਕਤ ਬਿਤਾਇਆ ਹੈ, ਉਹ ਇਸ ਲਈ ਕਿਉਂਕਿ ਮੈਂ ਕਿਰਦਾਰ ਵਧੀਆ ਤਰੀਕੇ ਦੇ ਨਾਲ ਨਿਭਾ ਸਕਾਂ।"
ਜ਼ਿਕਰਯੋਗ ਹੈ ਕਿ ਹਾਲ ਹੀ ਦੇ ਵਿੱਚ ਦੀਪਿਕਾ ਨੇ ਫ਼ਿਲਮ 'ਛਪਾਕ' ਦੀ ਸ਼ੂਟਿੰਗ ਖ਼ਤਮ ਕੀਤੀ ਹੈ। ਇਸ ਫ਼ਿਲਮ 'ਚ ਦੀਪਿਕਾ ਨੇ ਐਸਿਡ ਅਟੈਕ ਪੀੜਤ ਲਕਸ਼ਮੀ ਅੱਗਰਵਾਲ ਦਾ ਕਿਰਦਾਰ ਅਦਾ ਕੀਤਾ ਹੈ।